ਮੇਰੀ ਟਿੱਪਣੀ ਨਾਲ ਜੇਕਰ ਕਿਸੇ ਦੀ ਭਾਵਨਾ ਨੂੰ ਠੇਸ ਪੁੱਜੀ ਹੋਵੇ ਤਾਂ ਖਿਮਾ ਮੰਗਦਾ : DGP ਗੁਪਤਾ

Sunday, Feb 23, 2020 - 10:48 PM (IST)

ਮੇਰੀ ਟਿੱਪਣੀ ਨਾਲ ਜੇਕਰ ਕਿਸੇ ਦੀ ਭਾਵਨਾ ਨੂੰ ਠੇਸ ਪੁੱਜੀ ਹੋਵੇ ਤਾਂ ਖਿਮਾ ਮੰਗਦਾ : DGP ਗੁਪਤਾ

ਜਲੰਧਰ (ਧਵਨ)- ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਕਿਸੇ ਟਿੱਪਣੀ ਤੋਂ ਕਿਸੇ ਦੀ ਭਾਵਨਾ ਨੂੰ ਠੇਸ ਪੁੱਜੀ ਹੈ ਤਾਂ ਉਹ ਉਸ ਦੇ ਲਈ ਸੱਚੇ ਮਨ ਤੋਂ ਖਿਮਾ ਮੰਗਦੇ ਹਨ ਕਿਉਂਕਿ ਉਨ੍ਹਾਂ ਦੀ ਸੂਬੇ ਦੇ ਕਿਸੇ ਵਿਅਕਤੀ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਦੀ ਮੰਸ਼ਾ ਨਹੀਂ ਸੀ। ਜ਼ਿਕਰਯੋਗ ਹੈ ਕਿ ਡੀ.ਜੀ.ਪੀ. ਦੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਦਿੱਤੇ ਗਏ ਇਕ ਬਿਆਨ 'ਤੇ ਅਕਾਲੀ ਨੇਤਾਵਾਂ ਨੇ ਬਹੁਤ ਹੋ ਹੱਲਾ ਮਚਾਇਆ ਹੈ।

ਡੀ.ਜੀ.ਪੀ. ਗੁਪਤਾ ਨੇ ਅੱਜ ਟਵੀਟ ਕਰਦੇ ਹੋਏ ਕਿਹਾ ਕਿ ਉਹ ਸਿਰਫ ਪੰਜਾਬ ਵਿਚ ਸ਼ਾਂਤਮਈ ਅਤੇ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਨ ਤਾਂ ਜੋ ਸੂਬੇ ਵਿਚ ਹਰੇਕ ਵਿਅਕਤੀ ਖੁਸ਼ਹਾਲ ਰਹਿ ਸਕੇ। 
ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਗ੍ਰਹਿ ਰਾਜ ਪੰਜਾਬ ਦੀ ਪਿਛਲੇ 32 ਸਾਲਾ ਤੋਂ ਬਿਨਾਂ ਸਵਾਰਥ ਸੇਵਾ ਕੀਤੀ ਹੈ। ਉਹ ਸਿਰਫ ਹਰੇਕ ਵਿਅਕਤੀ ਦੀ ਖੁਸ਼ਹਾਲੀ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਜਨਵਰੀ 2019 ਵਿਚ ਡੀ.ਜੀ.ਪੀ. ਦਾ ਚਾਰਜ ਸੰਭਾਲਣ ਵੇਲੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਅਰਦਾਸ ਕੀਤੀ ਸੀ ਵਾਹਿਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਨਵੀਂ ਪਾਰੀ ਦੀ ਸ਼ੁਰੂਆਤ ਕਰ ਸਕੀਏ। ਗੁਪਤਾ ਨੇ ਕਿਹਾ ਕਿ ਪੰਜਾਬ ਵਿਚ ਲੋਕ ਸ਼ਾਂਤੀ ਨਾਲ ਰਹਿਣ ਇਸ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਰਹਿਣਗੇ।


author

Sunny Mehra

Content Editor

Related News