ਚਾਰ ਬੱਚਿਆਂ ਦੇ ਸਿਰੋਂ ਉਠਿਆ ਮਾਂ ਦਾ ਹੱਥ, ਨਿੱਕੀ ਜਿਹੀ ਗੱਲ 'ਤੇ ਪਤੀ ਨੇ ਕਰ ਦਿੱਤਾ ਕਤਲ

Saturday, May 18, 2024 - 06:36 PM (IST)

ਚਾਰ ਬੱਚਿਆਂ ਦੇ ਸਿਰੋਂ ਉਠਿਆ ਮਾਂ ਦਾ ਹੱਥ, ਨਿੱਕੀ ਜਿਹੀ ਗੱਲ 'ਤੇ ਪਤੀ ਨੇ ਕਰ ਦਿੱਤਾ ਕਤਲ

ਕੋਟਕਪੂਰਾ (ਜਗਤਾਰ) : ਕੋਟਕਪੂਰਾ ਦੇ ਮੁਹੱਲਾ ਨਿਰਮਾਣਪੁਰਾ ਵਿਚ ਇਕ ਪ੍ਰਵਾਸੀ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਗਲ਼ ਘੁੱਟ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ਤੋਂ ਬਾਅਦ ਸੰਦੀਪ ਕੁਮਾਰ ਨਾਮਕ ਮਜ਼ਦੂਰ ਖ਼ਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਦਿਲ ਵਲੂੰਧਰਣ ਵਾਲੀ ਘਟਨਾ, ਕਣਕ ਦੇ ਨਾੜ ਨੂੰ ਲੱਗੀ ਅੱਗ ਬੁਝਾਉਂਦਿਆਂ ਜਿਊਂਦਾ ਸੜਿਆ ਕਿਸਾਨ

ਜਾਣਕਾਰੀ ਮੁਤਾਬਕ ਸੰਦੀਪ ਕੁਮਾਰ ਨਿਰਮਾਣਪੁਰਾ ਵਿਚ ਆਪਣੀ ਘਰਵਾਲੀ ਰੀਨਾ ਰਾਣੀ ਅਤੇ ਚਾਰ ਬੱਚਿਆਂ ਨਾਲ ਰਹਿੰਦਾ ਸ, ਜਿੱਥੇ ਕਿ ਉਹ ਆਪਣੀ ਘਰਵਾਲੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਉਸ ਪਾਸੋਂ ਸ਼ਰਾਬ ਪੀਣ ਲਈ ਪੈਸਿਆਂ ਦੀ ਡਿਮਾਂਡ ਕਰਦਾ ਸੀ। ਇੱਕ ਦਿਨ ਪਹਿਲਾਂ ਵੀ ਉਸ ਵੱਲੋਂ ਆਪਣੀ ਪਤਨੀ ਤੋਂ ਸ਼ਰਾਬ ਲਈ ਪੈਸਿਆਂ ਦੀ ਮੰਗ ਕੀਤੀ ਗਈ ਅਤੇ ਜਦ ਉਸਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਮਾਰਕੁੱਟ ਕੀਤੀ ਅਤੇ ਚੁੰਨੀ ਨਾਲ ਗਲ਼ ਘੁੱਟ ਕੇ ਉਸਦਾ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ : ਪਟਿਆਲਾ : ਡਿਗਰੀ ਹੋਣ ਦੀ ਖੁਸ਼ੀ 'ਚ ਰੇਸ ਲਗਾ ਰਹੇ ਮੁੰਡੇ-ਕੁੜੀਆਂ ਨਾਲ ਵਾਪਰਿਆ ਹਾਦਸਾ, 4 ਦੀ ਮੌਤ

ਇਸ ਪੂਰੇ ਮਾਮਲੇ ਵਿਚ ਮ੍ਰਿਤਕਾ ਦੇ ਭਰਾ ਰਾਮਤਾਂਤੀ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਦੀਪ ਕੁਮਾਰ ਉਸਦੀ ਭੈਣ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ। ਇਸ ਮਾਮਲੇ ਵਿਚ ਜਾਂਚ ਅਧਿਕਾਰੀ ਨੇ ਕਿਹਾ ਕਿ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


author

Gurminder Singh

Content Editor

Related News