ਜੇਠ ਨੇ ਸਿਰ 'ਚ ਇੱਟਾਂ ਮਾਰ-ਮਾਰ ਕੀਤਾ ਭਾਬੀ ਦਾ ਕਤਲ, ਪਤੀ ਨੂੰ ਲਹੂ-ਲੁਹਾਨ ਹਾਲਤ 'ਚ ਮਿਲੀ ਲਾਸ਼

Saturday, Aug 17, 2024 - 11:30 AM (IST)

ਜੇਠ ਨੇ ਸਿਰ 'ਚ ਇੱਟਾਂ ਮਾਰ-ਮਾਰ ਕੀਤਾ ਭਾਬੀ ਦਾ ਕਤਲ, ਪਤੀ ਨੂੰ ਲਹੂ-ਲੁਹਾਨ ਹਾਲਤ 'ਚ ਮਿਲੀ ਲਾਸ਼

ਮਹਿਤਪੁਰ (ਮਨੋਜ ਚੋਪੜਾ)- ਦਿਹਾਤੀ ਪੁਲਸ ਨੇ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਿੰਡ ਸਿੰਘਪੁਰ ਵਿਖੇ ਹੋਏ ਕਤਲ ਨੂੰ 2 ਘੰਟਿਆਂ ’ਚ ਹੀ ਹੱਲ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕਾ ਦੇ ਪਤੀ ਜਸਬੀਰ ਸਿੰਘ ਉਰਫ ਮਿੱਠੂ ਪੁੱਤਰ ਬੰਸੂ ਵਾਸੀ ਪਿੰਡ ਖੁਰਲਾਪੁਰ ਜਲੰਧਰ ਨੇ ਦੱਸਿਆ ਕਿ ਉਹ ਸਮੇਤ ਪਰਿਵਾਰ ਇਕੱਠੇ ਹੀ ਇੱਕੋ ਘਰ ’ਚ ਰਹਿੰਦੇ ਹਨ।

ਇਹ ਖ਼ਬਰ ਵੀ ਪੜ੍ਹੋ - ਅੱਜ ਔਰਤਾਂ ਨੂੰ ਰੱਖੜੀ ਦਾ ਤੋਹਫ਼ਾ ਦੇਣਗੇ CM ਮਾਨ

ਉਸ ਨੇ ਦੱਸਿਆ ਕਿ ਉਹ ਕੰਮ ’ਤੇ ਚਲਾ ਗਿਆ ਤੇ ਘਰ ’ਚ ਉਸ ਦੀ ਪਤਨੀ ਜਸਪ੍ਰੀਤ ਕੌਰ, ਮਾਤਾ-ਪਿਤਾ ਤੇ ਭਰਾ ਕਸ਼ਮੀਰ ਸਿੰਘ ਆਪਣੀ ਪਤਨੀ ਜਸਵਿੰਦਰ ਕੌਰ ਨਾਲ ਘਰ ’ਚ ਹੀ ਮੌਜੂਦ ਸੀ। ਕਰੀਬ 4 ਵਜੇ ਉਸ ਨੂੰ ਚਾਚੇ ਦੇ ਮੁੰਡੇ ਪਰਮਜੀਤ ਸਿੰਘ ਨੇ ਫ਼ੋਨ ’ਤੇ ਦੱਸਿਆ ਕਿ ਕਿ ਉਸ ਦੇ ਭਰਾ ਕਸ਼ਮੀਰ ਸਿੰਘ ਤੇ ਉਸ ਦੀ ਪਤਨੀ ਜਸਵਿੰਦਰ ਕੌਰ ਨੇ ਉਸ ਦੀ ਪਤਨੀ ਜਸਵਿੰਦਰ ਕੌਰ ਦੇ ਸਿਰ ’ਚ ਇੱਟਾਂ ਮਾਰ-ਮਾਰ ਕੇ ਮਾਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਦੋਆਬੇ ਦੀ ਰਾਜਨੀਤੀ 'ਚ ਛਾਏ CM ਮਾਨ; ਸੁੱਖੀ ਮਗਰੋਂ ਇਕ ਹੋਰ ਵਿਧਾਇਕ ਦੀ 'ਆਪ' 'ਚ ਜਾਣ ਦੀ ਤਿਆਰੀ

ਉਸ ਨੇ ਮੌਕੇ ’ਤੇ ਪਹੁੰਚ ਕੇ ਵੇਖਿਆ ਕਿ ਉਸ ਦੀ ਪਤਨੀ ਦੀ ਹਾਲਤ ਕਾਫੀ ਗੰਭੀਰ ਸੀ ਤੇ ਸਿਰ ’ਚ ਕਾਫੀ ਸੱਟ ਲੱਗੀ ਹੋਈ ਸੀ ਤੇ ਕਮਰੇ ਦੇ ਦਰਵਾਜ਼ੇ ਦੇ ਅੱਗੇ ਲਹੂ-ਲੁਹਾਨ ਪਈ ਹੋਈ ਸੀ। ਮ੍ਰਿਤਕ ਔਰਤ ਦੇ ਪਤੀ ਨੇ ਥਾਣਾ ਮਹਿਤਪੁਰ ਵਿਖੇ ਸ਼ਿਕਾਇਤ ਦਿੱਤੀ, ਜਿਸ ’ਤੇ ਤਰੁੰਤ ਕਾਰਵਾਈ ਕਰਦਿਆਂ ਥਾਣਾ ਮੁਖੀ ਇੰਸ. ਜੈਪਾਲ ਨੇ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਕਤਲ ਦੀ ਗੁੱਥੀ ਸੁਲਝਾਉਣ ’ਚ ਸਫਲਤਾ ਹਾਸਲ ਕੀਤੀ। ਮਹਿਤਪੁਰ ਪੁਲਸ ਨੇ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News