ਨਸ਼ਾ ਤਸਕਰਾਂ ਦਾ ਵਿਰੋਧ ਪਿਆ ਮਹਿੰਗਾ! ਮਾਰ''ਤਾ ਪੰਜ ਭੈਣਾਂ ਦਾ ਇਕਲੌਤਾ ਭਰਾ
Wednesday, Apr 16, 2025 - 09:05 PM (IST)

ਬਠਿੰਡਾ (ਵਿਜੇ ਵਰਮਾ) : ਜ਼ਿਲ੍ਹਾ ਬਠਿੰਡਾ ਦੀ ਮੋੜ ਮੰਡੀ ਦੇ ਵਾਰਡ ਨੰਬਰ 10 'ਚ 14 ਅਪ੍ਰੈਲ ਦੀ ਰਾਤ ਨੂੰ ਨਸ਼ਾ ਤਸਕਰਾਂ ਵੱਲੋਂ ਇਕ ਨੌਜਵਾਨ ਦੀਪ ਸਿੰਘ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਹਾਦਸੇ ਮਗਰੋਂ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਮ੍ਰਿਤਕ ਦੇ ਚਾਚਾ ਦਰਸ਼ਨ ਸਿੰਘ ਦੇ ਬਿਆਨਾਂ 'ਤੇ ਸੁਭਾਸ਼ ਕੁਮਾਰ, ਪ੍ਰੀਤ, ਸਾਹਿਲ, ਆਕਾਸ਼ਦੀਪ ਸਿੰਘ ਅਤੇ ਛੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
80 ਹਜ਼ਾਰ ਦੀ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਕਾਬੂ, ਵਿਜੀਲੈਂਸ ਬਿਊਰੋ ਨੇ ਵਿਛਾਇਆ ਜਾਲ
ਦਰਸ਼ਨ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9:30 ਵਜੇ ਉਹਦਾ ਭਤੀਜਾ ਦੀਪ ਸਿੰਘ ਨਜ਼ਦੀਕੀ ਦੁਕਾਨ ਤੋਂ ਸਾਮਾਨ ਲੈਣ ਗਿਆ ਸੀ, ਜਿਥੇ ਉਪਰੋਕਤ ਨੌਜਵਾਨਾਂ ਨੇ ਉਸ ਤੇ ਗੰਡਾਸਿਆਂ ਅਤੇ ਕ੍ਰਿਪਾਣਾਂ ਨਾਲ ਹਮਲਾ ਕਰ ਦਿੱਤਾ। ਜਦ ਉਹ ਦੁਕਾਨ ਦੇ ਬਾਹਰ ਪੁੱਜੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਸਦੇ ਭਤੀਜੇ ਨੂੰ ਬੇਰਹਮੀ ਨਾਲ ਕਟਿਆ ਜਾ ਰਿਹਾ ਸੀ। ਹੱਲਾ ਪਾਉਣ 'ਤੇ ਸਾਰੇ ਦੋਸ਼ੀ ਹਥਿਆਰਾਂ ਸਮੇਤ ਫਰਾਰ ਹੋ ਗਏ। ਦੀਪ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ, ਜਿਥੋਂ ਉਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ। ਪਰ ਰਸਤੇ 'ਚ ਹੀ ਉਸਦੀ ਮੌਤ ਹੋ ਗਈ।
ਕਲਯੁੱਗੀ ਪੁੱਤ ਨੇ ਕੁਹਾੜੀ ਨਾਲ ਵੱਢ ਕੇ ਮਾਰ'ਤੀ ਮਾਂ, ਕੋਰਟ ਨੇ ਸੁਣਾਈ ਉਮਰ ਕੈਦ
ਦਰਸ਼ਨ ਸਿੰਘ ਨੇ ਦੱਸਿਆ ਕਿ ਮਾਨਸਾ ਦੇ ਕੁਝ ਨੌਜਵਾਨ ਮੋੜ ਮੰਡੀ ਦੇ ਨੌਜਵਾਨਾਂ ਨਾਲ ਮਿਲ ਕੇ ਉਨ੍ਹਾਂ ਦੀ ਬਸਤੀ 'ਚ ਨਸ਼ਾ ਵੇਚਣ ਆਉਂਦੇ ਸਨ। ਜਿਸਦਾ ਉਸਦਾ ਭਤੀਜਾ ਲਗਾਤਾਰ ਵਿਰੋਧ ਕਰਦਾ ਸੀ। ਇਹੀ ਰੰਜਿਸ਼ ਉਸਦੀ ਹੱਤਿਆ ਦਾ ਕਾਰਨ ਬਣੀ। ਪੁਲਸ ਵੱਲੋਂ ਇਸ ਮਾਮਲੇ ਨਾਲ ਜੁੜੇ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀ ਅਣਪਛਾਤਿਆਂ ਦੀ ਪਛਾਣ ਕਰ ਲਈ ਗਈ ਹੈ। ਹਾਲਾਂਕਿ ਪੁਲਸ ਵੱਲੋਂ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਦੀਪ ਸਿੰਘ ਆਪਣੀਆਂ ਪੰਜ ਭੈਣਾਂ ਦਾ ਇਕਲੌਤਾ ਪਰਾਹੁਣ ਸੀ ਅਤੇ ਹਾਲੇ ਅਣਵਿਆਹਿਆ ਸੀ। ਘਰ ਵਿੱਚ ਸੋਗ ਦਾ ਮਾਹੌਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8