ਵੱਡੀ ਵਾਰਦਾਤ, ਪੁਲਸ ਮੁਲਾਜ਼ਮ ਦੀ ਮਾਤਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Friday, May 08, 2020 - 05:59 PM (IST)

ਅੰਮ੍ਰਿਤਸਰ (ਸੰਜੀਵ) : ਮਜੀਠਾ ਰੋਡ ਬਾਈਪਾਸ 'ਤੇ ਸਥਿਤ ਸੰਧੂ ਕਾਲੋਨੀ 'ਚ ਔਰਤ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਅਣਪਛਾਤੇ ਵਿਅਕਤੀ ਘਰੋਂ ਲੱਖਾਂ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ ਹਨ। ਵਾਰਦਾਤ ਦੇ ਸਮੇਂ ਮ੍ਰਿਤਕਾ ਸਰਬਜੀਤ ਕੌਰ ਘਰ 'ਚ ਇਕੱਲੀ ਸੀ ਜਦੋਂ ਕਿ ਉਸ ਦਾ ਲੜਕਾ ਗੁਰਕੀਰਤ ਸਿੰਘ ਪੰਜਾਬ ਪੁਲਸ ਮਜੀਠਾ 'ਚ ਡਿਊਟੀ ਕਰਨ ਗਿਆ ਹੋਇਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ► ਸੈਦਪੂਰ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਇਹ ਹੈ ਮਾਮਲਾ
ਮਰਨ ਵਾਲੀ ਸਰਬਜੀਤ ਕੌਰ ਦਾ ਬੇਟਾ ਗੁਰਕੀਰਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਰੋਜ਼ ਦੀ ਤਰ੍ਹਾਂ ਉਹ ਮਜੀਠਾ ਸਥਿਤ ਪੰਜਾਬ ਪੁਲਸ 'ਚ ਆਪਣੀ ਡਿਊਟੀ 'ਤੇ ਗਿਆ ਸੀ, ਜਿੱਥੇ ਉਸ ਨੂੰ ਉਸ ਦੀ ਚਚੇਰੀ ਭੈਣ ਨੇ ਫੋਨ ਕੀਤਾ ਕਿ ਉਸ ਦੀ ਮਾਤਾ ਸਰਬਜੀਤ ਕੌਰ ਫੋਨ ਨਹੀਂ ਉਠਾ ਰਹੀ। ਜਿਸ 'ਤੇ ਉਸ ਨੇ ਆਪਣੇ ਗੁਆਂਢੀ ਸੰਨੀ ਪਾਲ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਘਰ ਜਾ ਕੇ ਵੇਖ ਕੇ ਆਏ। ਸੰਨੀ ਪਾਲ ਜਦੋਂ ਘਰ ਗਿਆ ਤਾਂ ਉਸ ਨੇ ਵੇਖਿਆ ਕਿ ਘਰ ਦਾ ਦਰਵਾਜਾ ਖੁੱਲ੍ਹਿਆ ਪਿਆ ਸੀ ਅਤੇ ਅੰਦਰ ਸਰਬਜੀਤ ਕੌਰ ਦੀ ਲਾਸ਼ ਪਈ ਸੀ। ਸ਼ਾਮ ਨੂੰ ਜਦੋਂ ਉਹ ਘਰ ਪਹੁੰਚਿਆ ਤਾਂ ਅਣਪਛਾਤੇ ਵਿਅਕਤੀ ਉਸ ਦੀ ਮਾਤਾ ਦੀ ਹੱਤਿਆ ਕਰਨ ਦੇ ਬਾਅਦ ਘਰੋਂ ਸੋਨੇ ਦੇ ਗਹਿਣੇ ਅਤੇ 22 ਹਜ਼ਾਰ ਰੁਪਏ ਦੀ ਨਗਦੀ ਦੇ ਇਲਾਵਾ ਮੋਬਾਇਲ ਫੋਨ ਵੀ ਚੋਰੀ ਕਰਕੇ ਵੀ ਲੈ ਗਏ ਸਨ। ਉਸ ਨੂੰ ਸ਼ੱਕ ਹੈ ਕਿ ਇਸ ਵਾਰਦਾਤ ਨੂੰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ ► ਫਰੀਦਕੋਟ 'ਚ ਵੱਡੀ ਵਾਰਦਾਤ, ਘਰ 'ਚ ਦਾਖਲ ਹੋ ਕੇ ਨੌਜਵਾਨ ਦਾ ਕਤਲ
ਇਹ ਕਹਿਣਾ ਹੈ ਥਾਣਾ ਇੰਚਾਰਜ਼ ਦਾ
ਥਾਣਾ ਇੰਚਾਰਜ਼ ਇੰਸਪੈਕਟਰ ਅਮਰਨਾਥ ਦਾ ਕਹਿਣਾ ਹੈ ਕਿ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਫਿਲਹਾਲ ਸ਼ੁਰੂਆਤੀ ਜਾਂਚ ਤੋਂ ਇਹੀ ਲੱਗ ਰਿਹਾ ਹੈ ਕਿ ਇਸ ਵਾਰਦਾਤ ਨੂੰ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਪੁਲਸ ਇਸ ਬਾਰੇ 'ਚ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।