ਨੰਗਲ ਵਿਖੇ ਵੱਡੀ ਵਾਰਦਾਤ, ਨਿੱਜੀ ਹਸਪਤਾਲ ''ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Thursday, Sep 14, 2023 - 06:09 PM (IST)
ਨੰਗਲ (ਜ. ਬ.)-ਨੰਗਲ ਸਬ-ਡਿਵੀਜ਼ਨ ਦੇ ਪਿੰਡ ਗੋਹਲਣੀ ਦੇ ਇਕ ਨਿੱਜੀ ਹਸਪਤਾਲ ’ਚ ਬੀਤੀ ਰਾਤ ਆਪਣੀ ਪਤਨੀ ਦਾ ਇਲਾਜ ਕਰਵਾਉਣ ਆਏ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰਨ ਦੀ ਘਟਨਾ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਡੀ. ਐੱਸ. ਪੀ. ਸਤੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਮਨਜਿੰਦਰ ਸਿੰਘ ਨਿਵਾਸੀ ਪਲਾਸੀ ਜਿਸ ਦੀ ਪਤਨੀ ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਸੀ ਤਾਂ ਮਨਜਿੰਦਰ ਉਸ ਦੀ ਦੇਖ-ਰੇਖ ਲਈ ਹਸਪਤਾਲ ’ਚ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਰਾਤ ਨੂੰ ਨੰਗਲ ਪੁਲਸ ਨੂੰ ਉਕਤ ਘਟਨਾ ਦੀ ਜਾਣਕਾਰੀ ਮਿਲੀ ਸੀ। ਰਾਤ ਨੂੰ ਕਰੀਬ 9 ਵਜੇ ਕਈ ਲੋਕਾਂ ਨੇ ਮਨਜਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਲੋਕਾਂ ਨੇ ਮਨਜਿੰਦਰ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਪੀ. ਜੀ. ਆਈ. ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- 56 ਦਿਨਾਂ ’ਚ 582 ਯੂਨਿਟਾਂ, ਖ਼ਪਤਕਾਰ ’ਤੇ ਲਾਗੂ ਨਹੀਂ ਹੋਈ ਮੁਫ਼ਤ ਬਿਜਲੀ ਦੀ ਯੋਜਨਾ, ਜਾਣੋ ਕੀ ਰਿਹਾ ਕਾਰਨ
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਜੁੜਿਆ ਹੋਇਆ ਹੈ, ਜਿਸ ’ਚ ਮਨਜਿੰਦਰ ਸਿੰਘ ਨੇ 2010 ’ਚ ਪਲਾਸੀ ਦੇ ਹੀ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਸੀ ਅਤੇ ਮਨਜਿੰਦਰ ਸਿੰਘ ਨੂੰ ਉਸ ਕੇਸ ’ਚ ਮਾਣਯੋਗ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਨ੍ਹਾਂ ਦੱਸਿਆ ਕਿ ਮਨਜਿੰਦਰ ਸਿੰਘ ਸਜ਼ਾ ਪੂਰੀ ਕਰਕੇ ਲਗਭਗ ਇਕ ਸਾਲ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਮਨਜਿੰਦਰ ਅਤੇ ਦੂਜੇ ਪੱਖ ’ਚ ਰੰਜਿਸ਼ ਕਾਰਨ ਹਿਮਾਚਲ ’ਚ ਵੀ ਇਕ ਮਾਮਲਾ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ’ਤੇ ਹਮਲਾ ਕਰਨ ’ਚ 2010 ’ਚ ਮਾਰੇ ਗਏ ਨੌਜਵਾਨ ਦੇ ਭਰਾ ਦਾ ਕਥਿਤ ਤੌਰ ’ਤੇ ਹੱਥ ਹੈ ਅਤੇ ਉਸ ਨੇ ਆਪਣੇ ਸਾਥੀਆਂ ਸਮੇਤ ਬੀਤੀ ਰਾਤ ਮਨਜਿੰਦਰ ’ਤੇ ਹਮਲਾ ਕੀਤਾ ਹੈ, ਜਿਸ ’ਚ ਮਨਜਿੰਦਰ ਸਿੰਘ ਦੀ ਪਤਨੀ ਵੀ ਜ਼ਖ਼ਮੀ ਹੋਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਨਜਿੰਦਰ ਸਿੰਘ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਤੌਰ ’ਤੇ ਵਿੱਕਾ ਨਾਂ ਦੇ ਨੌਜਵਾਨ ਸਮੇਤ 9 ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ’ਚ 3 ਅਣਪਛਾਤੇ ਵਿਅਕਤੀਆਂ ਦੇ ਨਾਂ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਸੀ. ਆਈ. ਏ. ਰੂਪਨਗਰ ਦੀ ਟੀਮ ਦੇ ਇਲਾਵਾ ਐੱਸ. ਐੱਚ. ਓ. ਸ੍ਰੀ ਆਨੰਪੁਰ ਸਾਹਿਬ, ਐੱਸ. ਐੱਚ. ਓ. ਨੰਗਲ, ਚੌਕੀ ਇੰਚਾਰਜ ਨਵਾਂ ਨੰਗਲ ਦੀ ਅਗਵਾਈ ’ਚ ਟੀਮਾਂ ਦਾ ਗਠਨ ਕਰਕੇ ਮੁਲਜ਼ਮਾਂ ਨੂੰ ਫੜਨ ਦੀ ਛਾਪੇਮਾਰੀ ਸੁਰੂ ਕਰ ਦਿੱਤੀ ਹੈ ਅਤੇ ਬਹੁਤ ਜਲਦੀ ਹੀ ਮੁਲਜ਼ਮ ਪੁਲਸ ਦੀ ਗ੍ਰਿਫ਼ਤ ’ਚ ਹੋਣਗੇ। ਉਨ੍ਹਾਂ ਕਿਹਾ ਕਿ ਪੁਲਸ ਨੇ ਇਸ ਮਾਮਲੇ ’ਚ ਕਤਲ ਦਾ ਮਾਮਲਾ ਦਰਜ ਕੀਤਾ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਪਿੱਛੋਂ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਇਟਲੀ ਦਾ ਸੁਫ਼ਨਾ ਵਿਖਾ ਕਰਵਾਇਆ ਵਿਆਹ, 20 ਲੱਖ 'ਤੇ ਪਿਆ ਬਖੇੜਾ, ਖੁੱਲ੍ਹ ਗਏ ਸਾਰੇ ਭੇਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ