ਸਪ੍ਰੇਅ ਕਰਦੇ ਨੌਜਵਾਨ ਕਿਸਾਨ ਦੀ ਮੌਤ

Monday, Aug 18, 2025 - 11:19 AM (IST)

ਸਪ੍ਰੇਅ ਕਰਦੇ ਨੌਜਵਾਨ ਕਿਸਾਨ ਦੀ ਮੌਤ

ਘਨੌਰ (ਹਰਵਿੰਦਰ, ਅਲੀ) : ਪਿੰਡ ਸੋਗਲਪੁਰ ਦੇ ਨੌਜਵਾਨ ਕਿਸਾਨ ਸ਼ਿਵ ਕੁਮਾਰ (33) ਪੁੱਤਰ ਰਘਵੀਰ ਚੰਦ ਦੀ ਮੌਤ ਜੀਰੀ ਦੀ ਸਪ੍ਰੇਅ ਕਰਦੇ ਸਮੇਂ ਦਵਾਈ ਚੜ੍ਹਨ ਕਾਰਨ ਹੋਈ। ਇਸ ਸਬੰਧੀ ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ ਅਤੇ ਲੜਕੇ ਦੇ ਪਰਿਵਾਰ ਮੇਘ ਨਾਥ, ਲੱਖੀ, ਪੁਨੀਤ ਕੁਮਾਰ ਨੇ ਕਿਹਾ ਕਿ 4 ਅਗਸਤ ਨੂੰ ਸ਼ਿਵ ਕੁਮਾਰ ਆਪਣੇ ਖੇਤ ’ਚ ਜੀਰੀ ਦੀ ਫਸਲ ’ਤੇ ਸਪ੍ਰੇਅ ਕਰ ਰਿਹਾ ਸੀ, ਤਾਂ ਚੱਕਰ ਆ ਕੇ ਡਿੱਗ ਗਿਆ, ਜਿਸ ’ਤੇ ਉਸਦੇ ਪਿਤਾ ਤੁਰੰਤ ਸਿਵਲ ਹਸਪਤਾਲ ਘਨੌਰ ਲੈ ਕੇ ਗਏ, ਜਿਥੇ ਡਾਕਟਰ ਨੇ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕੀਤਾ ਤਾਂ ਪਰਿਵਾਰਿਕ ਮੈਂਬਰਾਂ ਨੇ ਹਾਲਤ ਖਰਾਬ ਦੇਖਦੇ ਹੋਏ, ਉਸ ਨੂੰ ਅੰਬਾਲਾ ਪੰਕਜ ਗਰਗ ਹਸਪਤਾਲ ਦਾਖਲ ਕਰਵਾਇਆ, ਜਿਥੇ ਕੁਝ ਦਿਨ ਬਾਅਦ ਐੱਮ. ਐੱਮ. ਹਸਪਤਾਲ ਅੰਬਾਲਾ ਰੈਫਰ ਕੀਤਾ, ਜਿਥੇ ਇਲਾਜ ਦੌਰਾਨ ਮਿਤੀ 13 ਅਗਸਤ ਨੂੰ ਉਸਦੀ ਮੌਤ ਹੋ ਗਈ। ਕਿਸਾਨ ਆਗੂ ਪਵਨ ਕੁਮਾਰ, ਸੰਯੁਕਤ ਦਿਵਿਆਂਗ ਮੋਰਚਾ ਆਗੂ ਓਮਕਾਰ ਸ਼ਰਮਾ, ਰਾਮ ਮੂਰਤੀ ਸੋਗਲਪੁਰ ਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਅਤੇ ਕਿਸਾਨੀ ਕਰਜ਼ਾ ਮੁਆਫ ਕੀਤਾ ਜਾਵੇ।


author

Shivani Bassan

Content Editor

Related News