30 ਸਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗ੍ਰੰਥੀ ਸਿੰਘ ਦਾ ਕਤਲ, ਸੂਏ ''ਚ ਸੁੱਟੀ ਲਾਸ਼

Friday, Jul 09, 2021 - 06:17 PM (IST)

30 ਸਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਗ੍ਰੰਥੀ ਸਿੰਘ ਦਾ ਕਤਲ, ਸੂਏ ''ਚ ਸੁੱਟੀ ਲਾਸ਼

ਬਰਨਾਲਾ (ਵਿਵੇਕ ਸਿੰਧਵਾਨੀ): ਪੁਰਾਣੀ ਰੰਜਿਸ਼ ਨੂੰ ਲੈ ਕੇ ਨੇੜਲੇ ਪਿੰਡ ਸੇਖਾ ’ਚ ਇਕ ਗ੍ਰੰਥੀ ਦਾ ਉਸ ਦੇ ਹੀ ਸਾਥੀ ਨੇ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸੂਏ ’ਚ ਸੁੱਟ ਦਿੱਤਾ। ਮ੍ਰਿਤਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਂਵੀ ਦਾ ਗ੍ਰੰਥੀ ਸੀ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪੁੱਤਰ ਵਰਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਕੁਲਦੀਪ ਸਿੰਘ ਗੁਰਦੁਆਰੇ ’ਚ ਆਪਣੀ ਰੋਲ ਲਾਉਣ ਲਈ ਜਾ ਰਹੇ ਸੀ। ਮੈਂ ਉਨ੍ਹਾਂ ਨੂੰ ਛੱਡਣ ਲਈ ਸਕੂਟਰੀ ’ਤੇ ਜਾ ਰਿਹਾ ਸੀ। ਜਦੋਂ ਅਸੀਂ ਗੁਰਦੁਆਰੇ ਦੇ ਗੇਟ ਕੋਲ ਪੁੱਜੇ ਤਾਂ ਦਰਬਾਰਾ ਸਿੰਘ ਵਾਸੀ ਸੇਖਾ ਨੇ ਮੇਰੇ ਪਿਤਾ ’ਤੇ ਬਰਛਿਆਂ ਨਾਲ ਹਮਲਾ ਕਰ ਕੇ ਮਾਰ ਦਿੱਤਾ ਤੇ ਲਾਸ਼ ਨੂੰ ਸੂਏ ’ਚ ਸੁੱਟ ਦਿੱਤਾ ਅਤੇ ਖ਼ੁਦ ਹੀ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ।

ਇਹ ਵੀ ਪੜ੍ਹੋ:  ਨੌਜਵਾਨ ਵੱਲੋਂ ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਦਾ ਕਾਰਨਾਮਾ, ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍ਹ

ਮੇਰੇ ਪਿਤਾ ਦੀ ਲਾਸ਼ ਹੰਡਿਆਇਆ ਕੋਲੋਂ ਸੂਏ ’ਚੋਂ ਮਿਲੀ ਹੈ। ਦੋਸ਼ੀ ਨੇ 30 ਸਾਲ ਪੁਰਾਣੀ ਰੰਜਿਸ਼ ਦੇ ਕਾਰਨ ਮੇਰੇ ਪਿਤਾ ਦਾ ਕਤਲ ਕੀਤਾ ਹੈ।ਥਾਣਾ ਸਦਰ ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ ਦਰਬਾਰਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜਦਕਿ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ।

ਇਹ ਵੀ ਪੜ੍ਹੋ:   ਸਾਈਕਲ 'ਤੇ ਸ਼੍ਰੀਲੰਕਾ, ਮਲੇਸ਼ੀਆ ਘੁੰਮਣ ਵਾਲਾ ਬਠਿੰਡੇ ਦਾ ਸਰਕਾਰੀ ਅਧਿਆਪਕ, ਸੁਣੋ ਤਜਰਬੇ (ਵੀਡੀਓ)


author

Shyna

Content Editor

Related News