ਜਿਹੜੇ ਰਿਵਾਲਵਰ ਨਾਲ ਮਿੰਦੀ ਦਾ ਕੀਤਾ ਸੀ ਕਤਲ, ਉਹ ਸਿਸਵਾਂ ਇਲਾਕੇ ''ਚੋਂ ਬਰਾਮਦ

Tuesday, Jul 24, 2018 - 05:52 AM (IST)

ਜਿਹੜੇ ਰਿਵਾਲਵਰ ਨਾਲ ਮਿੰਦੀ ਦਾ ਕੀਤਾ ਸੀ ਕਤਲ, ਉਹ ਸਿਸਵਾਂ ਇਲਾਕੇ ''ਚੋਂ ਬਰਾਮਦ

ਮੋਹਾਲੀ(ਕੁਲਦੀਪ)-ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਢਾਹਾਂ ਤੋਂ ਰਿਮਾਂਡ ਦੌਰਾਨ ਉਸ ਦੀ ਨਿਸ਼ਾਨਦੇਹੀ 'ਤੇ ਇਕ 38 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਗਿਆ ਹੈ। ਐੱਸ. ਐੱਸ. ਪੀ. ਮੋਹਾਲੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਹ ਉਹੀ ਰਿਵਾਲਵਰ ਹੈ ਜਿਸ ਦੇ ਨਾਲ ਉਸ ਨੇ ਫੇਸਬੁੱਕ 'ਤੇ ਆਪਣੀ ਫੋਟੋ ਅਪਲੋਡ ਕੀਤੀ ਹੋਈ ਸੀ । ਇਹ ਰਿਵਾਲਵਰ ਉਸ ਨੇ ਜ਼ਿਲਾ ਮੋਹਾਲੀ ਦੇ ਪੁਲਸ ਸਟੇਸ਼ਨ ਮੁੱਲਾਂਪੁਰ ਗਰੀਬਦਾਸ ਦੇ ਸਿਸਵਾਂ ਖੇਤਰ ਵਿਚ ਦੱਬਿਆ ਹੋਇਆ ਸੀ । ਪੁੱਛਗਿੱਛ ਵਿਚ ਦਿਲਪ੍ਰੀਤ ਨੇ ਮੰਨਿਆ ਕਿ ਇਸ ਰਿਵਾਲਵਰ ਨਾਲ ਉਸ ਦੇ ਸਾਥੀ ਗੈਂਗਸਟਰਾਂ ਰਿੰਦਾ ਤੇ ਨਿਰੇਸ਼ ਨੇ ਪੁਲਸ ਸਟੇਸ਼ਨ ਖੰਨਾ ਦੇ ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਗਾਂਧੀ ਸਾਬਕਾ ਸਰਪੰਚ ਪਿੰਡ ਰਸੂਲੜਾ ਦਾ ਇਕ ਸਾਲ ਪਹਿਲਾਂ ਕਤਲ ਕੀਤਾ ਸੀ । ਇਹ ਖੁਲਾਸਾ ਸੀ. ਆਈ. ਏ. ਸਟਾਫ ਦੀ ਪੁਲਸ ਟੀਮ ਵਲੋਂ ਕੀਤੀ ਗਈ ਪੁੱਛਗਿੱਛ ਵਿਚ ਹੋਇਆ ਹੈ। ਪੁਲਸ ਨੇ ਦਿਲਪ੍ਰੀਤ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਅੱਜ ਫਿਰ ਉਸ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ। ਮਾਣਯੋਗ ਅਦਾਲਤ ਨੇ ਉਸ ਨੂੰ 7 ਦਿਨਾਂ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। 


Related News