ਹਤਿਆਰਿਆਂ ਨੇੜੇ ਪਹੁੰਚੀ ਪੁਲਸ, ਜਾਂਚ ਏ. ਡੀ. ਸੀ. ਪੀ.-1 ਨੂੰ ਸੌਂਪੀ

Thursday, Aug 31, 2017 - 05:12 AM (IST)

ਹਤਿਆਰਿਆਂ ਨੇੜੇ ਪਹੁੰਚੀ ਪੁਲਸ, ਜਾਂਚ ਏ. ਡੀ. ਸੀ. ਪੀ.-1 ਨੂੰ ਸੌਂਪੀ

ਜਲੰਧਰ(ਰਵਿੰਦਰ ਸ਼ਰਮਾ)— ਟੈਕਸੀ ਡਰਾਈਵਰ ਅਮਿਤ ਕੁਮਾਰ ਉਰਫ ਸੋਨੀ ਦੀ ਹੱਤਿਆ ਦੇ ਪਿੱਛੇ ਕਈ ਹੋਰ ਚਿਹਰੇ ਜਲਦ ਹੀ ਬੇਨਕਾਬ ਹੋਣ ਜਾ ਰਹੇ ਹਨ। ਪੁਲਸ ਦੇ ਹੱਥ ਕਈ ਹਤਿਆਰਿਆਂ ਤਕ ਪਹੁੰਚਣ ਵਾਲੇ ਹਨ। ਪੁਲਸ ਕਮਿਸ਼ਨਰ ਨੇ ਪੂਰੇ ਮਾਮਲੇ ਦੀ ਜਾਂਚ ਏ. ਡੀ. ਸੀ. ਪੀ. ਸਿਟੀ-1 ਕੁਲਵੰਤ ਹੀਰ ਨੂੰ ਸੌਂਪੀ ਹੈ। ਪੁਲਸ ਜਾਂਚ 'ਚ ਮੋਬਾਇਲ ਕਾਲ ਲੋਕੇਸ਼ਨ 'ਚ ਕਈ ਹੋਰ ਚਿਹਰਿਆਂ ਤੋਂ ਪਰਦਾ ਉਠਣ ਜਾ ਰਿਹਾ ਹੈ। ਦੋਸ਼ੀ ਸੰਜੂ ਅਤੇ ਗੋਲੂ ਸਣੇ ਹੋਰ ਕਈ ਨੌਜਵਾਨ ਵੀ ਪੁਲਸ ਦੇ ਰਾਡਾਰ 'ਤੇ ਹਨ। ਫਿਲਹਾਲ ਪੁਲਸ ਨੇ ਇਸ ਮਾਮਲੇ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਦਿਖਾਈ ਹੈ। ਗੌਰ ਹੋਵੇ ਕਿ ਅਮਿਤ ਕੁਮਾਰ ਦੀ 10 ਅਗਸਤ ਨੂੰ ਮੌਤ ਹੋ ਗਈ ਸੀ। ਅਮਿਤ ਦੀ ਲਾਸ਼ ਦੋਮੋਰੀਆ ਪੁਲਸ ਦੇ ਹੇਠਾਂ ਸਵੇਰੇ ਪੰਜ ਵਜੇ ਪਈ ਮਿਲੀ ਸੀ, ਉਦੋਂ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ ਕਿ ਅਮਿਤ ਦੀ ਮੌਤ ਦੋਮੋਰੀਆ ਪੁਲ ਤੋਂ ਹੇਠਾਂ ਡਿੱਗਣ ਕਾਰਨ ਹੋਈ ਸੀ। ਪੁਲਸ ਨੇ ਆਤਮਹੱਤਿਆ ਮੰਨ ਕੇ ਕੇਸ ਨੂੰ ਬੰਦ ਕਰ ਦਿੱਤਾ ਸੀ ਅਤੇ ਗਹਿਰਾਈ ਨਾਲ ਤਫਤੀਸ਼ ਨਹੀਂ ਕੀਤੀ ਸੀ। ਅਮਿਤ ਦੀ ਪਛਾਣ ਉਸ ਦੀ ਬਾਂਹ 'ਤੇ ਨਾਂ ਲਿਖੇ ਹੋਣ ਦੇ ਕਾਰਨ ਪੁਲਸ ਨੇ ਕੀਤੀ ਸੀ। ਇਸ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਸੀ ਪਰ ਪਰਿਵਾਰ ਵਾਲੇ ਉਸ ਗੱਲ ਤੋਂ ਹੈਰਾਨ ਸਨ ਕਿ ਅਮਿਤ ਦੇ ਪਰਿਵਾਰ 'ਚ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਅਤੇ ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਸੀ, ਇਸ ਲਈ ਉਹ ਆਤਮਹੱਤਿਆ ਨਹੀਂ ਕਰ ਸਕਦਾ ਸੀ। ਇਸ ਵਿਚਾਲੇ ਕੁਝ ਮੌਕੇ ਦੇ ਗਵਾਹਾਂ ਨੇ ਅਮਿਤ ਦੇ ਚਾਚਾ ਪਵਨ ਕੁਮਾਰ ਨੂੰ ਦੱਸਿਆ ਹੈ ਕਿ ਰਾਤ ਦੇ ਸਮੇਂ ਅਮਿਤ ਕੁਮਾਰ ਦੇ ਨਾਲ ਕੁਝ ਲੋਕਾਂ ਦਾ ਦੋਮੋਰੀਆ ਪੁਲ 'ਤੇ ਝਗੜਾ ਹੋਇਆ ਸੀ ਅਤੇ ਉਨ੍ਹਾਂ ਨੇ ਬਹਿਸਬਾਜ਼ੀ ਅਤੇ ਕੁੱਟਣ ਦੇ ਬਾਅਦ ਅਮਿਤ ਨੂੰ ਹੇਠਾਂ ਸੁੱਟ ਦਿੱਤਾ ਸੀ, ਜਿਸ ਨਾਲ ਉਸ ਦੀ ਹੱਤਿਆ ਹੋ ਗਈ। ਪੁਲਸ ਨੇ ਹੁਣ ਪਵਨ ਕੁਮਾਰ ਦੇ ਬਿਆਨ 'ਤੇ ਇਸ ਮਾਮਲੇ 'ਚ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਪਵਨ ਕੁਮਾਰ ਨੇ ਢੰਨ ਮੁਹੱਲਾ ਦੇ ਸੰਜੀਵ ਕੁਮਾਰ ਉਰਫ ਸੰਜੂ ਪੁੱਤਰ ਰਜਿੰਦਰ ਸ਼ਰਮਾ ਨਿਵਾਸੀ ਢੰਨ ਮੁਹੱਲਾ ਅਤੇ ਉਸ ਦੇ ਭਰਾ ਗੋਲੂ 'ਤੇ ਹੁਣ ਹੱਤਿਆ ਦਾ ਖਦਸ਼ਾ ਜਤਾਇਆ ਹੈ। ਪੁਲਸ ਦੀ ਸ਼ੁਰੂਆਤੀ ਜਾਂਚ 'ਚ  ਪੂਰੇ ਮਾਮਲੇ ਦੇ ਪਿੱਛੇ ਕਿਤੇ ਨਾ ਕਿਤੇ ਸ਼ਰਾਬ ਮਾਫੀਆ ਦਾ ਹੱਥ ਦੱਸਿਆ ਜਾਂਦਾ ਹੈ। ਪੁਲਸ ਇਸ ਗੱਲ ਦੀ ਜਾਂਚ 'ਚ ਜੁਟ ਗਈ ਹੈ ਕਿ ਆਖਿਰ ਅਮਿਤ ਦੀ ਹੱਤਿਆ ਦੇ ਪਿੱਛੇ ਮਕਸਦ ਕੀ ਸੀ। ਹੁਣ ਤਕ ਜਾਂਚ 'ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘਟਨਾ ਵਾਲੇ ਦਿਨ ਅਮਿਤ ਦੇ ਨਾਲ ਕੱਦੂ, ਸੈਂਟੀ ਅਤੇ ਪਿੰ੍ਰਸ ਵੀ ਸਨ ਤੇ ਦੋਸ਼ੀਆਂ ਨੇ ਇਨ੍ਹਾਂ ਨੂੰ ਵੀ ਕੁੱਟਿਆ ਸੀ, ਪਰ ਇਹ ਆਪਣੀ ਜਾਨ ਬਚਾ ਕੇ ਮੌਕੇ ਤੋਂ ਭੱਜਣ 'ਚ ਸਫਲ ਰਹੇ ਸਨ। ਪੁਲਸ ਇਨ੍ਹਾਂ ਤਿੰਨਾਂ ਦੇ ਬਿਆਨ ਵੀ ਦਰਜ ਕਰ ਚੁੱਕੀ ਹੈ ਅਤੇ ਤਿੰਨਾਂ ਨੇ ਘਟਨਾ ਵਾਲੇ ਦਿਨ ਮਾਰਕੁੱਟ ਦੀ ਗੱਲ ਵੀ ਸਵੀਕਾਰ ਕੀਤੀ ਹੈ। 
ਇਨ੍ਹਾਂ ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਘਟਨਾ ਦੇ ਦਿਨ ਸੰਜੂ, ਗੋਲੂ ਦੇ ਨਾਲ ਹੋਰ ਨੌਜਵਾਨ ਵੀ ਸਨ ਅਤੇ ਇਨ੍ਹਾਂ ਦੇ ਨਾਂ ਵੀ ਪੁਲਸ ਨੂੰ ਦੱਸ ਦਿੱਤੇ ਗਏ ਹਨ। ਪੁਲਸ ਨੇ ਜਾਂਚ 'ਚ ਮੋਬਾਇਲ ਲੋਕੇਸ਼ਨ ਟ੍ਰੇਸ ਕੀਤੀ ਤਾਂ ਇਨ੍ਹਾਂ ਸਾਰੇ ਮੁਲਜ਼ਮਾਂ ਦੀ ਘਟਨਾ ਦੇ ਦਿਨ ਮੋਬਾਇਲ ਲੋਕੇਸ਼ਨ ਵੀ ਦੋਮੋਰੀਆ ਪੁਲ ਦੇ ਕੋਲ ਦੀ ਹੀ ਆਈ ਹੈ, ਜਿਸ ਨਾਲ ਇਨ੍ਹਾਂ ਦੋਸ਼ੀਆਂ ਦੀਆਂ ਮੁਸ਼ਕਿਲਾਂ ਵਧਣ ਜਾ ਰਹੀਆਂ ਹਨ। ਪੂਰੇ ਮਾਮਲੇ ਦੀ ਜਾਂਚ ਹੁਣ ਏ. ਡੀ. ਸੀ. ਪੀ. ਕੁਲਵੰਤ ਹੀਰ ਕਰ ਰਹੇ ਹਨ।
ਵਾਰਦਾਤ ਦੇ ਬਾਅਦ ਕਿਲਾ ਮੁਹੱਲਾ, ਢੰਨ ਮੁਹੱਲਾ ਤੇ ਕੋਟ ਕਿਸ਼ਨ ਚੰਦ 'ਚ ਨਾਜਾਇਜ਼ ਸ਼ਰਾਬ ਵਿਕਣੀ ਹੋਈ ਬੰਦ
  ਅਮਿਤ ਦੀ ਹੱਤਿਆ ਦੇ ਬਾਅਦ ਹੀ ਕਿਲਾ ਮੁਹੱਲਾ, ਢੰਨ ਮੁਹੱਲਾ ਅਤੇ ਕੋਟ ਕਿਸ਼ਨ ਚੰਦ 'ਚ ਨਾਜਾਇਜ਼ ਸ਼ਰਾਬ ਦੀ ਸਪਲਾਈ ਬੰਦ ਹੋ ਗਈ। ਵਾਰਦਾਤ ਦੇ ਬਾਅਦ ਤੋਂ ਹੀ ਸ਼ਰਾਬ ਮਾਫੀਆ ਅੰਡਰਗਰਾਊਂਡ ਹੋ ਗਿਆ ਹੈ। ਅਜਿਹੇ 'ਚ ਇਨ੍ਹਾਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ।


Related News