ਨੈਣਾ ਦੇਵੀ ਮਾਰਗ ਦੀ ਮੁਰੰਮਤ ਲਈ ਮੁਨੀਸ਼ ਤਿਵਾੜੀ ਨੇ ਕੈਪਟਨ ਤੇ ਗਡਕਰੀ ਨੂੰ ਲਿਖੀ ਚਿੱਠੀ

06/06/2019 1:17:52 PM

ਰੂਪਨਗਰ (ਵਿਜੇ)— ਸਾਬਕਾ ਕੇਂਦਰੀ ਮੰਤਰੀ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਬੰਗਾ-ਮਾਤਾ ਨੈਣਾ ਦੇਵੀ ਮਾਰਗ ਦਾ ਕੰਮ ਪਹਿਲ ਦੇ ਅਧਾਰ 'ਤੇ ਪੂਰਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਬੰਗਾ-ਸ੍ਰੀ ਆਨੰਦਪੁਰ ਸਾਹਿਬ ਵਿਚਾਲੇ ਸੜਕ ਨੂੰ ਤੁਰੰਤ ਮੁਰੰਮਤ ਕੀਤੇ ਜਾਣ ਦੀ ਵੀ ਮੰਗ ਕੀਤੀ। ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇਜ ਮੰਤਰੀ ਨਿਤਿਨ ਗਡਕਰੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਲਿਖੇ ਵੱਖ-ਵੱਖ ਪੱਤਰਾਂ ਰਾਂਹੀ ਉਨ੍ਹਾਂ ਉਕਤ ਮਾਰਗਾਂ ਨੂੰ ਪੂਰਾ ਕਰਨ ਅਤੇ ਮੁਰੰਮਤ ਕਰਨ ਲਈ ਤੁਰੰਤ ਉਨਾਂ ਦੇ ਦਖਲ ਦੀ ਮੰਗ ਕੀਤੀ ਹੈ। 
ਗਡਕਰੀ ਨੂੰ ਲਿਖੇ ਪੱਤਰ 'ਚ ਤਿਵਾੜੀ ਨੇ ਉਨਾਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਨੇ 5 ਫਰਵਰੀ 2019 ਨੂੰ ਬੰਗਾ-ਮਾਤਾ ਨੈਣੀ ਦੇਵੀ ਮਾਰਗ ਦਾ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਮੰਤਰੀ ਦੇ ਨੋਟਿਸ 'ਚ ਲਿਆਂਦਾ ਕਿ ਮਾਰਗ ਦੀ ਹਾਲਤ ਕਾਫੀ ਖਸਤਾ ਹੈ ਅਤੇ ਉਸ 'ਤੇ ਤੁਰੰਤ ਧਿਆਨ ਦੇਣ ਅਤੇ ਜਲਦ ਤੋਂ ਜਲਦ ਪੂਰਾ ਕੀਤੇ ਜਾਣ ਦੀ ਜਰੂਰਤ ਹੈ। ਜੋ ਕਿ ਇਸ ਸਮੇਂ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ ਬਣੀ ਹੋਈ ਹੈ। ਤਿਵਾੜੀ ਨੇ ਮਾਰਗ ਦੀ ਖਸਤਾ ਹਾਲਤ ਦਾ ਜ਼ਿਕਰ ਕਰਦੇ ਕਿਹਾ ਕਿ ਸੜਕ ਦੀ ਹਾਲਤ ਐਨੀ ਖਸਤਾ ਹੈ ਕਿ ਭਾਂਵੇ ਕਿਸੇ ਵੀ ਵਾਹਨ ਅਤੇ ਸਫਰ ਕੀਤਾ ਜਾਵੇ, ਇਸ ਸੜਕ ਅਤੇ ਰੁਕ-ਰੁਕ ਅਤੇ ਝਟਕੇ ਖਾ ਕੇ ਚੱਲੇ ਬਗੈਰ ਕੁਝ ਕਿਲੋਮੀਟਰ ਵੀ ਪਾਰ ਕਰ ਪਾਉਣਾ ਮੁਸ਼ਕਿਲ ਹੁੰਦਾ ਹੈ। ਮੁੱਖ ਮੰਤਰੀ ਪੰਜਾਬ ਅਤੇ ਲੋਕ ਨਿਰਮਾਣ ਮੰਤਰੀ ਨੂੰ ਲਿਖੇ ਇਕ ਹੋਰ ਪੱਤਰ 'ਚ ਤਿਵਾੜੀ ਨੇ ਉਨਾਂ ਦਾ ਧਿਆਨ ਬੰਗਾ ਤੇ ਸ੍ਰੀ ਆਨੰਦਪੁਰ ਸਾਹਿਬ ਵਿਚਾਲੇ 55 ਕਿਲੋਮੀਟਰ ਲੰਬੀ ਸੜਕ ਦੀ ਬੁਰੀ ਹਾਲਤ ਵੱਲ ਖਿੱਚਿਆ ਹੈ ਤੇ ਉਨਾਂ ਤੋਂ ਇਸ ਮਾਰਗ ਨੂੰ ਜਲਦ ਤੋਂ ਜਲਦ ਮੁਰੰਮਤ ਕਰਵਾਏ ਜਾਣ ਦੀ ਮੰਗ ਕੀਤੀ ਹੈ।


shivani attri

Content Editor

Related News