ਮੀਡੀਆ ਨੂੰ ਵਿਕਾਊ ਦੱਸਣ ਵਾਲੇ ਤਿਵਾੜੀ ਦਾ ਯੂ-ਟਰਨ, ਪੱਤਰਕਾਰਾਂ ''ਚ ਪਹੁੰਚ ਮੰਗੀ ਮੁਆਫੀ

Monday, May 13, 2019 - 07:03 PM (IST)

ਮੀਡੀਆ ਨੂੰ ਵਿਕਾਊ ਦੱਸਣ ਵਾਲੇ ਤਿਵਾੜੀ ਦਾ ਯੂ-ਟਰਨ, ਪੱਤਰਕਾਰਾਂ ''ਚ ਪਹੁੰਚ ਮੰਗੀ ਮੁਆਫੀ

ਨਵਾਂਸ਼ਹਿਰ (ਸੱਜਣ ਸੈਣੀ)— ਬੀਤੇ ਦਿਨੀਂ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁਨੀਸ਼ ਤਿਵਾੜੀ ਵੱਲੋਂ ਮੀਡੀਆ ਦੇ ਜ਼ਮੀਰ ਨੂੰ ਵਿਕਾਊ ਹੋਣ ਦੇ ਦਿੱਤੇ ਬਿਆਨ ਤਿਵਾੜੀ ਨੇ ਯੂ-ਟਰਨ ਲੈ ਲਿਆ ਹੈ। ਹਾਲਾਂਕਿ ਮੁਨੀਸ਼ ਤਿਵਾੜੀ ਵੱਲੋਂ ਸ਼ੋਸ਼ਲ ਮੀਡੀਆ 'ਤੇ ਮੁਆਫੀ ਮੰਗ ਲਈ ਸੀ ਪਰ ਇਸ ਦੇ ਬਾਵਜੂਦ ਜ਼ਿਲਾ ਰੂਪਨਗਰ ਦੇ ਪੱਤਰਕਾਰ ਭਾਈਚਾਰੇ ਦਾ ਗੁੱਸਾ ਸ਼ਾਂਤ ਨਾ ਹੋਣ ਦੇ ਬਾਅਦ ਅੱਜ ਕਾਂਗਰਸੀ ਉਮੀਦਵਾਰ ਮੁਨੀਸ਼ ਤਿਵਾੜੀ ਵੱਲੋਂ ਖੁਦ ਰੂਪਨਗਰ ਪ੍ਰੈਸ ਕਲੱਬ 'ਚ ਪੱਤਰਕਾਰਾਂ ਦੇ ਰੂ-ਬ-ਰੂ ਹੁੰਦੇ ਹੋਏ ਆਪਣੇ ਪਹਿਲੇ ਬਿਆਨ 'ਤੇ ਯੂ-ਟਰਨ ਲੈਂਦੇ ਹੋਏ ਪੱਤਰਕਾਰਾਂ ਤੋਂ ਮੁਆਫੀ ਮੰਗੀ।
ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਦੇ ਬਿਆਨ ਦਾ ਪੱਖ ਪੂਰਨ ਦੇ ਸਵਾਲ 'ਤੇ ਯੂ-ਟਰਨ ਲੈਂਦੇ ਹੋਏ ਮੁਨੀਸ਼ ਤਿਵਾੜੀ ਨੇ ਕਿਹਾ ਕਿ ਅਸੀਂ ਉਕਤ ਬਿਆਨ ਦੀ ਸਖਤ ਨਿੰਦਾ ਕਰਦੇ ਹਾਂ। 1984'ਚ ਜੋ ਦੰਗੇ ਹੋਏ ਸਨ ਉਹ ਬਹੁਤ ਹੀ ਮਦਭਾਗੀ ਘਟਨਾ ਸੀ ।

PunjabKesari
ਮੁਨੀਸ਼ ਤਿਵਾੜੀ ਵੱਲੋਂ ਪ੍ਰੋ. ਪ੍ਰੈਮ ਸਿੰਘ ਚੰਦੂ ਮਾਜਰਾ ਖਿਲਾਫ ਇਕ ਕਰੋੜ ਰੁਪਏ ਲੈਣ ਦੇ ਲਗਾਏ ਦੋਸ਼ ਦੇ ਬਾਅਦ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਤਿਵਾੜੀ ਨੂੰ ਭੇਜੇ ਨੋਟਿਸ ਸਬੰਧੀ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਚੰਦੂ ਮਾਜਰਾ ਡਰ ਗਿਆ ਹੈ ਅਤੇ ਉਹ ਸੋਚਦਾ ਹੈ ਨੋਟਿਸ ਦੇ ਕੇ ਬਚ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਤਾਂ ਚੰਦੂਮਾਜਰਾ ਨੂੰ ਬਹੁਤ ਹੀ ਮਹਿੰਗਾ ਪਵੇਗਾ, ਮੇਰੇ ਕੋਲ 100 ਵਕੀਲਾਂ ਦਾ ਪੈਨਲ ਹੈ ਅਤੇ ਉਹ ਕਚਿਹਿਰੀਆਂ 'ਚ ਘਸੀੜਿਆ ਜਾਵੇਗਾ। 
ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਿਆਸੀ ਲੀਡਰ ਪਹਿਲਾ ਵੋਟਾਂ ਲੈਣ ਲਈ ਜੋਸ਼ 'ਚ ਹੋਸ਼ ਗਵਾ ਪੁੱਠੇ-ਸਿੱਧੇ ਬਿਆਨ ਦੇ ਦਿੰਦੇ ਨੇ ਪਰ ਜਦੋਂ ਆਪਣੇ ਹੀ ਪੁੱਠੇ ਬਿਆਨਾਂ 'ਚ ਘਿਰ ਜਾਂਦੇ ਹਨ ਤਾਂ ਫਿਰ ਝੱਟ ਹੀ ਗਿਰਗਟ ਵਾਂਗੂ ਰੰਗ ਬਦਲ ਜਨਤਾ ਤੋਂ ਮੁਆਫੀ ਮੰਗਣ ਲੱਗ ਜਾਂਦੇ ਹਨ।


author

shivani attri

Content Editor

Related News