ਚੋਣਕਾਰ ਅਫਸਰ ਦਾ ਕਾਰਨਾਮਾ, ਵੋਟਰ ਕਾਰਡਾਂ ''ਤੇ ਵੋਟਰਾਂ ਦੀਆਂ ਪੁੱਠੀਆਂ ਲਾ ਦਿੱਤੀਆਂ ਤਸਵੀਰਾਂ

Saturday, Dec 16, 2017 - 11:26 AM (IST)

ਚੋਣਕਾਰ ਅਫਸਰ ਦਾ ਕਾਰਨਾਮਾ, ਵੋਟਰ ਕਾਰਡਾਂ ''ਤੇ ਵੋਟਰਾਂ ਦੀਆਂ ਪੁੱਠੀਆਂ ਲਾ ਦਿੱਤੀਆਂ ਤਸਵੀਰਾਂ

ਮਹਿਤਪੁਰ (ਛਾਬੜਾ)— ਪੰਜਾਬ 'ਚ 17 ਦਸੰਬਰ ਨੂੰ ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ 'ਚ ਨਗਰ-ਨਿਗਮ ਚੋਣਾਂ ਪੈਣ ਜਾ ਰਹੀਆਂ ਹਨ। ਇਸ ਨੂੰ ਲੈ ਕੇ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਚੋਣਕਾਰ ਅਫਸਰ ਨਕੋਦਰ ਵੱਲੋਂ ਵੋਟਰ ਕਾਰਡਾਂ 'ਤੇ ਪੁੱਠੀਆਂ ਤਸਵੀਰਾਂ ਲਗਾਉਣ ਦਾ ਕਾਰਨਾਮਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸਿੱਧਵਾਂ ਸਟੇਸ਼ਨ ਦੇ ਵਸਨੀਕ ਮਨਜੀਤ ਕੁਮਾਰ ਪੁੱਤਰ ਮਹਿੰਗਾ ਰਾਮ ਅਤੇ ਉਸ ਦੀ ਪਤਨੀ ਦਰਵੇਸ਼ ਕੌਰ ਪਤਨੀ ਮਨਜੀਤ ਕੌਰ ਦੇ ਵੋਟਰ ਸ਼ਨਾਖਤੀ ਕਾਰਡ 'ਤੇ ਚੋਣਕਾਰ ਅਫਸਰ ਨਕੋਦਰ ਨੇ ਤਸਵੀਰਾਂ ਪੁੱਠੀਆਂ ਲਗਾ ਕੇ ਕਮਾਲ ਕਰ ਦਿੱਤੀ। 
ਉਕਤ ਜਾਣਕਾਰੀ ਦਿੰਦਿਆਂ ਮਨਜੀਤ ਕੁਮਾਰ ਨੇ ਦੱਸਿਆ ਕਿ ਸਾਨੂੰ ਦੋ ਦਿਨ ਪਹਿਲਾਂ ਹੀ ਵੋਟਰ ਸ਼ਨਾਖਤੀ ਕਾਰਡ ਮਿਲੇ ਹਨ। ਜਦੋਂ ਅਸੀਂ ਸ਼ਨਾਖਤੀ ਕਾਰਡ ਦੇਖੇ ਤਾਂ ਉਸ ਉੱਪਰ ਫੋਟੋਆਂ ਪੁੱਠੀਆਂ ਲੱਗੀਆਂ ਹੋਈਆਂ ਸਨ। ਮਨਜੀਤ ਕੁਮਾਰ ਦਾ ਕਾਰਡ ਨੰਬਰ ਪੀ. ਬੀ. 04035024178 ਅਤੇ ਦਰਵੇਸ਼ ਕੌਰ ਦਾ ਵੋਟਰ ਸ਼ਨਾਖਤੀ ਕਾਰਡ 179 ਨੰਬਰ ਹੈ।


Related News