ਅਕਾਲੀ ਦਲ 13 ਸੀਟਾਂ ’ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ : ਸੁਖਬੀਰ ਬਾਦਲ

Sunday, Jan 24, 2021 - 11:18 AM (IST)

ਅਕਾਲੀ ਦਲ 13 ਸੀਟਾਂ ’ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ : ਸੁਖਬੀਰ ਬਾਦਲ

ਤਲਵੰਡੀ ਭਾਈ (ਬੇਦੀ, ਗੁਲਾਟੀ, ਪਾਲ): ਨਗਰ ਕੌਂਸਲਾਂ ਚੋਣਾਂ ਦੌਰਾਨ ਹੂੰਝਾ ਫੇਰ ਜਿੱਤ ਪ੍ਰਾਪਤ ਕਰਦੇ ਹੋਏ 13 ਦੀਆਂ 13 ਸੀਟਾਂ ਅਕਾਲੀ ਦਲ ਦੀ ਝੋਲੀ ਪੈਣਗੀਆਂ ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਮੀਤਾ ਦੇ ਗ੍ਰਹਿ ਵਿਖੇ ਮੀਡੀਆਂ ਨੂੰ ਸੰਬੋਧਨ ਕਰਦਿਆਂ ਕੀਤੇ। ਇਸ ਉਪਰੰਤ ਉਨ੍ਹਾਂ ਨੇ ਪੁਰਾਣੀ ਅਨਾਜ ਮੰਡੀ ਤਲਵੰਡੀ ਭਾਈ ਵਿਖੇ ਪਹੁੰਚ ਕੇ ਅਕਾਲੀ ਆਗੂਆਂ ਅਤੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕੀਤਾ।

ਇਹ ਵੀ ਪੜ੍ਹੋ: ਦੁਬਈ ਤੋਂ ਪਰਤੀ ਧੀ ਨੇ ਰੋ-ਰੋ ਸੁਣਾਈ ਦਰਦਭਰੀ ਕਹਾਣੀ, ਕਿਹਾ- ਭੁੱਖੇ ਰਹਿ ਕੇ ਲੰਘਾਏ ਮਹੀਨੇ

ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੇਵਲ ਝੂਠੇ ਵਾਅਦਿਆਂ ਦੀ ਸਰਕਾਰ ਸਾਬਿਤ ਹੋਈ ਹੈ। ਜਿਸ ਕਾਰਣ ਲੋਕਾਂ ਦਾ ਮੋਹ ਕੈਪਟਨ ਸਰਕਾਰ ਤੋਂ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਅਤੇ ਲੋਕ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੂੰ ਵਾਰ-ਵਾਰ ਯਾਦ ਕਰਦੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਹਰ ਪਾਸੇ ਜਿੱਤ ਦੇ ਝੰਡੇ ਲਹਿਰਾਏਗੀ ਅਤੇ ਤਲਵੰਡੀ ਭਾਈ ਵਿਖੇ ਮਿਲੇ ਲੋਕਾਂ ਦੇ ਪਿਆਰ ਸਦਕਾ ਇਹ ਸਾਬਤ ਹੋ ਗਿਆ ਹੈ ਕਿ 13 ਦੀਆਂ 13 ਸੀਟਾਂ ਅਕਾਲੀ ਦਲ ਦੇ ਹਿੱਸੇ ਹੀ ਆਉਣਗੀਆਂ। ਇਸ ਮੌਕੇ ਹੋਰਾਂ ਤੋਂ ਇਲਾਵਾ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ, ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ, ਦਵਿੰਦਰ ਸਿੰਘ ਸੰਧੂ ਸਾਬਕਾ ਵਿਧਾਇਕ, ਰਛਪਾਲ ਸਿੰਘ ਕਰਮੂਵਾਲਾ ਮੈਂਬਰ ਐੱਸ. ਜੀ. ਪੀ. ਸੀ., ਗੁਰਜੰਟ ਸਿੰਘ ਢਿੱਲੋਂ, ਸਤਪਾਲ ਸਿੰਘ ਮੈਂਬਰ ਐੱਸ. ਜੀ. ਪੀ. ਸੀ., ਰੁਪਿੰਦਰ ਸਿੰਘ ਮੋਨੂੰ ਸਾਬਕਾ ਪ੍ਰਧਾਨ ਨਗਰ ਕੌਂਸਲ, ਮਾ. ਬੂਟਾ ਸਿੰਘ, ਹਰਦਿਆਲ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਬਲਜੀਤ ਸਿੰਘ ਬੀਰਾ, ਗੁਰਮੀਤ ਸਿੰਘ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਸਮੇਤ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ:  ਨੌਜਵਾਨ ਨੇ ਦਿੱਲੀ ਟਰੈਕਟਰ ਪਰੇਡ ’ਚ ਲਿਜਾਣ ਲਈ ਸ਼ਿੰਗਾਰੀ ਕਾਰ, ਵੇਖ ਲੋਕਾਂ ’ਚ ਆਵੇਗਾ ਜੋਸ਼(ਤਸਵੀਰਾਂ)     

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News