ਨਗਰ ਕੌਂਸਲ ਚੋਣ: ਸੁਲਤਾਨਪੁਰ ਲੋਧੀ ਤੋਂ ਕਾਂਗਰਸ ਨੇ ਮਾਰੀ ਬਾਜ਼ੀ, ਜਤਿੰਦਰ ਪਾਲ ਰਹੇ ਜੇਤੂ

Saturday, Feb 24, 2018 - 06:02 PM (IST)

ਨਗਰ ਕੌਂਸਲ ਚੋਣ: ਸੁਲਤਾਨਪੁਰ ਲੋਧੀ ਤੋਂ ਕਾਂਗਰਸ ਨੇ ਮਾਰੀ ਬਾਜ਼ੀ, ਜਤਿੰਦਰ ਪਾਲ ਰਹੇ ਜੇਤੂ

ਸੁਲਤਾਨਪੁਰ ਲੋਧੀ (ਧੀਰ)— ਸੁਲਤਾਨਪੁਰ ਲੋਧੀ ਨਗਰ ਕੌਂਸਲ ਦੇ ਵਾਰਡ ਨੰਬਰ 9 'ਚ ਅੱਜ ਯਾਨੀ 24 ਫਰਵਰੀ ਨੂੰ ਉੱਪ ਚੋਣ ਕਰਵਾਈ ਗਈ। ਵੋਟਿੰਗ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਸੀ, ਜੋਕਿ ਅਮਨ ਸ਼ਾਂਤੀ ਦੇ ਨਾਲ ਸ਼ਾਮ ਤੱਕ ਕੀਤਾ ਗਿਆ। ਵਾਰਡ ਨੰਬਰ 9 ਦੀ ਨਗਰ ਕੌਂਸਲ ਦੀ ਚੋਣ 'ਚ ਕਾਂਗਰਸ ਨੇ ਬਾਜ਼ੀ ਮਾਰਦੇ ਹੋਏ ਜਿੱਤ ਹਾਸਲ ਕਰ ਲਈ ਹੈ। ਨਗਰ ਕੌਂਸਲ ਦੀ ਉੱਪ ਚੋਣ ਦਰਮਿਆਨ ਮੁੱਖ ਮੁਕਾਬਲਾ ਕਾਂਗਰਸ ਪਾਰਟੀ ਦੇ ਜਤਿੰਦਰ ਪਾਲ ਸਿੰਘ ਰਾਜੂ ਅਤੇ ਅਕਾਲੀ ਦਲ ਦੀ ਉਮੀਦਵਾਰ ਮਨਦੀਪ ਕੌਰ ਦੇ ਵਿਚਕਾਰ ਸੀ। ਜਤਿੰਦਰ ਪਾਲ ਸਿੰਘ ਰਾਜੂ ਨੂੰ ਕੁੱਲ 583 ਵੋਟਾਂ ਮਿਲੀਆਂ ਹਨ ਅਤੇ ਉਨ੍ਹਾਂ ਨੇ ਅਕਾਲੀ ਦਲ ਦੀ ਮਨਦੀਪ ਕੌਰ ਨੂੰ 491 ਵੋਟਾਂ ਨਾਲ ਹਰਾਇਆ ਹੈ। ਮਨਦੀਪ ਕੌਰ ਸਿਰਫ 92 ਵੋਟਾਂ ਹੀ ਹਾਸਲ ਕਰ ਸਕੀ। ਇਸ ਦੇ ਨਾਲ ਹੀ ਨੋਟਾ ਨੂੰ 5 ਵੋਟਾਂ ਮਿਲੀਆਂ। 
ਤੁਹਾਨੂੰ ਦੱਸ ਦਈਏ ਇਸ ਵਾਰਡ 'ਚ ਕੁੱਲ ਵੋਟਰ 888 ਹਨ ਅਤੇ ਇਥੇ ਕਰੀਬ 680 ਵੋਟਾਂ ਪੋਲ ਹੋਈਆਂ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਲਈ ਪੁਲਸ ਅਧਿਕਾਰੀਆਂ ਵੱਲੋਂ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਸਨ।


Related News