ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਬਾਗ ਵਾਲੀ ਬਸਤੀ ਵਾਸੀ

07/10/2018 12:10:01 AM

ਫਿਰੋਜ਼ਪੁਰ(ਮਨਦੀਪ, ਕੁਮਾਰ,ਪਰਮਜੀਤ)-ਸ਼ਹਿਰ ਦੀ ਬਸਤੀ ਬਾਗ ਵਾਲੀ ਵਿਚ ਸੀਵਰੇਜ ਦਾ ਗੰਦਾ ਪਾਣੀ ਪਿਛਲੇ ਇਕ ਮਹੀਨੇ ਤੋਂ ਖਡ਼੍ਹਾ ਹੋਣ ਕਾਰਨ ਮੁਹੱਲਾ ਨਿਵਾਸੀਆਂ  ਲਈ ਸਿਰਦਰਦੀ ਬਣਿਆ ਹੋਇਆ ਹੈ ਤੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਮੁਹੱਲਾ ਨਿਵਾਸੀ ਸੋਨੂੰ, ਵਿਜੇ ਗਿੱਲ, ਬੋਹਡ਼ ਚੰਦ ਗਿੱਲ, ਬੱਬੂ ਪ੍ਰਧਾਨ, ਸੁਰਜੀਤ (ਕਾਕ) ਪ੍ਰਧਾਨ, ਅਮੋਲਕ ਗਿੱਲ, ਦੀਪੂ, ਰਾਜੂ ਨੇ ਦੱਸਿਆ ਕਿ ਹਰ ਦਿਨ ਛੋਟੇ-ਛੋਟੇ ਬੱਚਿਆਂ ਨੂੰ ਸਕੂਲ ਜਾਣ ਦੇ ਸਮੇਂ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਗੁਜ਼ਰਨਾ ਪੈਂਦਾ ਹੈ ਤੇ ਕਈ ਵਾਰ ਬੱਚੇ ਪਾਣੀ ਵਿਚ ਡਿੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੀਵਰੇਜ ਦੇ ਪਾਣੀ ਦੀ ਸ਼ਿਕਾਇਤ ਨਗਰ ਕੌਂਸਲ ਦੇ ਪ੍ਰਧਾਨ ਨੂੰ ਕਈ ਵਾਰ ਕਰ ਚੁੱਕੇ ਹਾਂ ਪਰ ਉਹ ਇਸ ਵੱਲ ਧਿਆਨ ਨਹੀਂ ਦੇ ਰਹੇ, ਜਦਕਿ ਸੀਵਰੇਜ ਦੇ ਗੰਦੇ ਪਾਣੀ ਨਾਲ ਮੱਛਰਾਂ ਦੀ ਭਰਮਾਰ ਲੱਗੀ ਹੋਈ ਹੈ ਤੇ ਮਲੇਰੀਆ, ਡੇਂਗੂ ਆਦਿ ਬੀਮਾਰੀਆਂ ਦੇ ਫੈਲਣ  ਦਾ ਖਤਰਾ ਮੰਡਰਾ ਰਿਹਾ ਹੈ। ਮੁਹੱਲਾ ਨਿਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਨਗਰ ਕੌਂਸਲ ਅੱਗੇ ਰੋਸ ਧਰਨਾ ਦੇਣਗੇ। 
ਕੀ ਕਹਿਣਾ ਹੈ ਇੰਜੀਨੀਅਰ ਦਾ
ਇੰਜੀਨੀਅਰ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਬਾਰੇ ਉਨ੍ਹਾਂ ਨੂੰ 10 ਮਿੰਟ ਪਹਿਲਾਂ ਹੀ ਜਾਣਕਾਰੀ ਮਿਲੀ ਹੈ। ਉਨ੍ਹਾਂ ਨੇ ਸੀਵਰੇਜ ਸਾਫ ਕਰਨ ਲਈ ਤੁਰੰਤ ਕਰਮਚਾਰੀ ਭੇਜ ਦਿੱਤੇ ਹਨ। ਇੰਜੀ. ਸਚਦੇਵਾ ਨੇ ਦੱਸਿਆ ਹੈ ਕਿ ਇਸ ਇਲਾਕੇ ਦਾ ਇਕ ਸੈਕਸ਼ਨ ਸਾਫ ਕਰ ਦਿੱਤਾ ਗਿਆ ਹੈ ਤੇ ਬਾਕੀ ਦਾ ਕੰਮ ਕੱਲ ਪੂਰਾ ਹੋ ਜਾਵੇਗਾ। ਉਨਾਂ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਨੂੰ ਭਵਿੱਖ 'ਚ ਮੁਸ਼ਕਲਾਂ ਪੇਸ਼ ਨਹੀਂ ਆਉਣ ਦਿੱਤੀਆਂ ਜਾਣਗੀਆਂ। 


Related News