ਨਾਜਾਇਜ਼ ਨਿਰਮਾਣ ''ਤੇ ਚੱਲਿਆ ਬੁਲਡੋਜ਼ਰ, ਬਾਅਦ ''ਚ ਹੋਈ ਸੀਲਿੰਗ

Tuesday, Jun 13, 2017 - 02:48 AM (IST)

ਨਾਜਾਇਜ਼ ਨਿਰਮਾਣ ''ਤੇ ਚੱਲਿਆ ਬੁਲਡੋਜ਼ਰ, ਬਾਅਦ ''ਚ ਹੋਈ ਸੀਲਿੰਗ

ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਦੇ ਐਡੀਸ਼ਨਲ ਚੀਫ ਸੈਕਟਰੀ ਕੋਲ ਸ਼ਿਕਾਇਤ ਪਹੁੰਚਣ ਦੇ ਬਾਅਦ ਆਖਿਰ ਨਗਰ ਨਿਗਮ ਅਫਸਰਾਂ ਨੇ ਦੁੱਗਰੀ ਰੋਡ 'ਤੇ ਨਕਸ਼ਾ ਪਾਸ ਕਰਵਾਏ ਬਿਨਾਂ ਬਣ ਰਹੀਆਂ ਬਿਲਡਿੰਗਾਂ 'ਤੇ ਭਾਰੀ ਵਿਰੋਧ ਦੇ ਬਾਵਜੂਦ ਬੁਲਡੋਜ਼ਰ ਚਲਾ ਦਿੱਤਾ। ਇਸ ਮਾਮਲੇ ਵਿਚ ਮਨਜ਼ੂਰੀ ਦੇ ਬਗੈਰ ਬਣ ਰਹੀ ਮਲਟੀਸਟੋਰੀ ਬਿਲਡਿੰਗ ਬਾਰੇ ਪਹਿਲਾਂ ਕਮਿਸ਼ਨਰ ਨੂੰ ਸ਼ਿਕਾਇਤ ਮਿਲਣ 'ਤੇ ਏ. ਟੀ. ਪੀ. ਤੇ ਇੰਸਪੈਕਟਰ ਨੂੰ ਸਸਪੈਂਡ ਕੀਤਾ ਗਿਆ ਸੀ ਪਰ ਨਾਜਾਇਜ਼ ਨਿਰਮਾਣ ਉਸੇ ਤਰ੍ਹਾਂ ਹੀ ਜਾਰੀ ਰਿਹਾ, ਜਿਸ ਨੂੰ ਲੈ ਕੇ ਨਵੇਂ ਸਿਰੇ ਤੋਂ ਮੌਜੂਦਾ ਜੁਆਇੰਟ ਕਮਿਸ਼ਨਰ ਨੂੰ ਲਿਖਤੀ 'ਚ ਸ਼ਿਕਾਇਤ ਕੀਤੀ ਗਈ, ਜਿਸ 'ਤੇ ਕਾਰਵਾਈ ਹੋਣ ਦੇ ਮੁੱਦੇ 'ਤੇ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਐੱਸ. ਟੀ. ਪੀ. ਤੇ ਏ. ਟੀ. ਪੀ. ਨੂੰ ਉੱਚ ਅਫਸਰਾਂ ਵੱਲੋਂ ਆਦੇਸ਼ ਜਾਰੀ ਹੋਣ ਦੇ ਬਾਵਜੂਦ ਕੁਝ ਨਹੀਂ ਹੋਇਆ, ਕਿਉਂਕਿ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਕਾਫੀ ਦੇਰ ਤੋਂ ਫੀਸ ਜਮ੍ਹਾ ਹੋਣ ਦਾ ਹਵਾਲਾ ਦੇ ਕੇ ਇਸ ਕੰਪਲੈਕਸ ਦਾ ਬਚਾਅ ਕਰ ਰਹੇ ਸਨ। ਇਸ 'ਤੇ ਸ਼ਿਕਾਇਤਕਰਤਾ ਬੀਤੇ ਦਿਨੀਂ ਲੁਧਿਆਣਾ ਆਏ ਏ. ਸੀ. ਐੱਸ. ਸਤੀਸ਼ ਚੰਦਰਾ ਨੂੰ ਮਿਲੇ ਅਤੇ ਸਾਰੇ ਮਾਮਲੇ ਤੋਂ ਵਾਕਿਫ ਕਰਵਾਇਆ, ਜਿਸ ਦੇ ਬਾਅਦ ਹਰਕਤ ਵਿਚ ਆਏ ਬਿਲਡਿੰਗ ਬ੍ਰਾਂਚ ਦੇ ਸਟਾਫ ਨੇ ਪਹਿਲਾਂ ਅਫਸਰਾਂ ਤੋਂ ਲਿਖਤੀ ਮਨਜ਼ੂਰੀ ਲਈ ਅਤੇ ਸੋਮਵਾਰ ਨੂੰ ਜ਼ੋਨ ਡੀ ਦੇ ਸਾਰੇ ਸਟਾਫ ਨੇ ਮੌਕੇ 'ਤੇ ਧਾਵਾ ਬੋਲ ਦਿੱਤਾ, ਜਿੱਥੇ ਬਿਲਡਿੰਗ ਮਾਲਕ ਨੇ ਵਿਰੋਧ ਕੀਤਾ ਤਾਂ ਦੋਵਾਂ ਧਿਰਾਂ ਵਿਚ ਝੜਪ ਹੋ ਗਈ, ਜਦ ਕਿ ਪੁਲਸ ਦੀ ਮਦਦ ਨਾਲ ਇੱਕੋ ਸਮੇਂ ਦੋ ਬੁਲਡੋਜ਼ਰਾਂ ਨਾਲ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਜਿਸ ਵਿਚ ਮੇਨ ਰੋਡ ਦੀ ਥਾਂ ਗਲੀ ਦੀਆਂ ਕੰਧਾਂ ਨੂੰ ਤੋੜਨ ਕਾਰਨ ਸ਼ਿਕਾਇਤਕਰਤਾ ਅਜੇ ਵੀ ਇਸ ਕਾਰਵਾਈ ਨੂੰ ਆਈਵਾਸ਼ ਦੱਸ ਰਹੇ ਹਨ।
ਸਿਆਸੀ ਨਾਜਾਇਜ਼ ਹੋਰਡਿੰਗਾਂ 'ਤੇ ਅਧੂਰੀ ਕਾਰਵਾਈ
ਪੰਜਾਬ ਵਿਚ ਭਾਵੇਂ ਸਰਕਾਰ ਬਦਲ ਗਈ ਹੈ ਪਰ ਸਿਆਸੀ ਨਾਜਾਇਜ਼ ਹੋਰਡਿੰਗਾਂ ਦੇ ਹਾਲਾਤ ਨਹੀਂ ਬਦਲੇ, ਜਿਨ੍ਹਾਂ ਬੋਰਡਾਂ ਨੂੰ ਸੜਕਾਂ ਕਿਨਾਰੇ ਜਾਂ ਚੌਕਾਂ ਵਿਚ ਲਾਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਅਤੇ ਕੋਰਟ ਵੱਲੋਂ ਬਿਲਕੁਲ ਮਨਾਹੀ ਹੈ। ਫਿਰ ਵੀ ਪਹਿਲਾਂ ਅਕਾਲੀ-ਭਾਜਪਾ ਤੇ ਹੁਣ ਕਾਂਗਰਸ ਦੇ ਹੋਰਡਿੰਗਾਂ ਦੀ ਹਰ ਪਾਸੇ ਭਰਮਾਰ ਲੱਗੀ ਹੋਈ ਹੈ, ਇਸ ਮਾਮਲੇ 'ਚ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਦੌਰੇ ਕਾਰਨ ਸਾਰੇ ਰਿਕਾਰਡ ਟੁੱਟ ਗਏ। ਉਨ੍ਹਾਂ ਬੋਰਡਾਂ ਨੂੰ ਛੁੱਟੀਆਂ ਹੋਣ ਦਾ ਹਵਾਲਾ ਦਿੰਦੇ ਹੋਏ ਤਿੰਨ ਦਿਨ ਨਹੀਂ ਉਤਾਰਿਆ ਗਿਆ, ਜਦ ਕਿ ਸੋਮਵਾਰ ਨੂੰ ਫਿਰ ਅਧੂਰੀ ਕਾਰਵਾਈ ਕੀਤੀ ਗਈ, ਜਿਸਦੀ ਵਜ੍ਹਾ ਇਹ ਰਹੀ ਕਿ ਅਕਾਲੀ-ਭਾਜਪਾ ਦੇ ਧਰਨੇ ਨੂੰ ਲੈ ਕੇ ਵੀ ਹੋਰਡਿੰਗ ਲਾਏ ਗਏ ਸਨ, ਜੇਕਰ ਉਨ੍ਹਾਂ ਨੂੰ ਉਤਾਰਦੇ ਤਾਂ ਪਹਿਲਾਂ ਕਾਂਗਰਸ ਨੂੰ ਖੁਸ਼ ਕਰਨ ਦੇ ਦੋਸ਼ ਵਿਚ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਇਸ ਦਾ ਨਤੀਜਾ ਇਹ ਹੈ ਕਿ ਕਈ ਜਗ੍ਹਾ ਦਿਸ਼ਾ ਸੂਚਿਕ ਬੋਰਡਾਂ 'ਤੇ ਕਾਂਗਰਸੀ ਨੇਤਾਵਾਂ ਦਾ ਕਬਜ਼ਾ ਹੈ।


Related News