ਪ੍ਰਿੰਸੀਪਲ ਸੈਕਟਰੀ ਘੁੜਕੀ ਮਗਰੋਂ ਨਗਰ ਨਿਗਮ ਨੂੰ ਆਈ ਕੂੜੇ ਦੀ ਛਾਂਟੀ ਯਕੀਨੀ ਬਣਾਉਣ ਦੀ ਯਾਦ

Friday, Jun 14, 2024 - 04:00 PM (IST)

ਪ੍ਰਿੰਸੀਪਲ ਸੈਕਟਰੀ ਘੁੜਕੀ ਮਗਰੋਂ ਨਗਰ ਨਿਗਮ ਨੂੰ ਆਈ ਕੂੜੇ ਦੀ ਛਾਂਟੀ ਯਕੀਨੀ ਬਣਾਉਣ ਦੀ ਯਾਦ

ਲੁਧਿਆਣਾ (ਹਿਤੇਸ਼)- ਨਗਰ ਨਿਗਮ ਵਲੋਂ ਵੀਰਵਾਰ ਨੂੰ ਹੈਲਥ ਬਰਾਂਚ ਨਾਲ ਸਬੰਧਤ ਚਾਰੇ ਜ਼ੋਨਾਂ ਦੇ ਸਟਾਫ ਦੀ ਇਕ ਮੀਟਿੰਗ ਬੁਲਾਈ ਗਈ। ਇਸ ਦੌਰਾਨ ਸੈਨੇਟਰੀ ਇੰਸਪੈਕਟਰਾਂ ਤੋਂ ਲੈ ਕੇ ਸੁਪਰਵਾਈਜ਼ਰ ਸ਼ਾਮਲ ਹੋਏ। ਜਿਨਾਂ ਨੂੰ ਕੂੜੈ ਦੀ ਛਾਂਟੀ ਯਕੀਨੀ ਬਣਾਉਣ ਦੇ ਲਈ ਬੋਲਿਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਕਵਾਇਦ ਪਿਛਲੇ ਦਿਨੀਂ ਵੀਡੀਓ ਕਾਨਫਰੰਸਿੰਗ ਦੇ ਜਰੀਏ ਹੋਈ ਮੀਟਿੰਗ ਦੇ ਦੌਰਾਨ ਸਾਲਿਡ ਵੇਸਟ ਮੈਨੇਜਮੈਂਟ ਨੂੰ ਲੇ ਕੇ ਸਕਾਰਾਤਮਕ ਨਤੀਜੇ ਨਾ ਆਉਣ ਤੋਂ ਨਾਰਾਜ਼ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੇਕਟਰੀ ਦੀ ਘੁੜਕੀ ਦੇ ਬਾਅਦ ਸ਼ੁਰੂਆਤ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਕਾਲਜ ਦੇ ਬਾਹਰ ਮੁੰਡੇ ਨੂੰ ਮਾਰੀ ਗੋਲ਼ੀ, ਦੋ ਧਿਰਾਂ ਵਿਚਾਲੇ ਹੋਈ ਫਾਇਰਿੰਗ (ਵੀਡੀਓ)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਨੀਟੇਸ਼ਨ ਅਫਸਰ ਅਸ਼ਵਨੀ ਸਹੋਤਾ ਨੇ ਦੱਸਿਆ ਕਿ ਸਾਰੇ ਮੁਲਾਜ਼ਮਾਂ ਨੂੰ ਗਿੱਲਾ ਸੁੱਕਾ ਕੂੜਾ ਅਲੱਗ ਕਰਨ ਦੇ ਬਾਅਦ ਹੀ ਘਰਾਂ ਤੋਂ ਕਲੈਕਸ਼ਨ ਕਰਕੇ ਕੰਟੇਨਰ ਪੁਆਇੰਟ ’ਤੇ ਪਹੁੰਚਾਉਣ ਦੇ ਨਿਰਦੇਸ਼ ਦਿਤੇ ਗਏ ਹਨ ਅਤੇ ਅੱਗੇ ਵੀ ਇਸੇ ਤਰਾਂ ਲਿਫਟਿੰਗ ਕੀਤੀ ਜਾਵੇ। ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਨੂੰ ਕਮਿਸ਼ਨਰ ਦੇ ਹਵਾਲੇ ਤੋਂ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।

ਇਹ ਹੈ ਉਦੇਸ਼

ਕੂੜੇ ਦੀ ਛਾਂਟੀ ਦਾ ਉਦੇਸ਼ ਲਿਫਟਿੰਗ ਅਤੇ ਪ੍ਰੋਸੈਸਿੰਗ ਦੇ ਬੋਝ ਨੂੰ ਘੱਟ ਕਰਨਾ ਹੈ ਕਿਊਂਕਿ ਫਲ ਸਬਜ਼ੀਆਂ ਅਤੇ ਪੱਤਿਆਂ ਦੀ ਵੇਸਟੇਜ ਤੋਂ ਕੰਪੋਸਟ ਬਣਾਈ ਜਾ ਸਕਦੀ ਹੈ ਅਤੇ ਪੇਪਰ, ਪਲਾਸਟਿਕ, ਲੋਹੇ, ਲੱਕੜੀ, ਰਬੜ ਆਦਿ ਨੂੰ ਕਬਾੜ ਵਿਚ ਵੇਚਣ ਦੇ ਇਲਾਵਾ ਰੀ ਸਾਈਕਲ ਕੀਤਾ ਜਾ ਸਕਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News