ਰੋਪੜ: ਨੰਗਲ ’ਚ ਜਾਅਲੀ ਵੋਟ ਪਾਉਣ ਨੂੰ ਲੈ ਕੇ ਹੰਗਾਮਾ, ਸਥਿਤੀ ਤਣਾਅਪੂਰਨ

Sunday, Feb 14, 2021 - 02:42 PM (IST)

ਰੋਪੜ (ਵਿਜੇ)— ਪੰਜਾਬ ’ਚ ਅੱਜ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ। ਇਨ੍ਹਾਂ ਦੇ ਨਤੀਜੇ 17 ਫਰਵਰੀ ਨੂੰ ਐਲਾਨੇ ਜਾਣਗੇ। ਇਸ ਦਰਮਿਆਨ ਚੋਣਾਵੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਕਈ ਥਾਵਾਂ ਤੋਂ ਧੱਕਾ-ਮੁੱਕੀ ਅਤੇ ਹਿੰਸਕ ਝੜਪਾਂ ਦੇ ਮਾਮਲਾ ਸਾਹਮਣੇ ਆ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਰੋਪੜ ਦੇ ਨੰਗਲ ਦੇ ਵਾਰਡ 10 ਵਿਚੋਂ ਬਾਹਰੀ ਲੋਕਾਂ ਵੱਲੋਂ ਪੋਲਿੰਗ ਬੂਥਾਂ ’ਤੇ ਜਾਅਲੀ ਵੋਟ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਬਾਅਦ ਸਥਿਤੀ ਤਣਾਅਪੂਰਨ ਬਣ ਗਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨੰਗਲ ’ਚ ਇਸ ਝੜਪ ਦੀ ਵੀ ਖ਼ਬਰ ਮਿਲੀ ਹੈ। 

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ਵਿਚ ਵੋਟਿੰਗ ਦਾ ਕੰਮ ਜਾਰੀ, ਜਾਣੋ ਕਿਹੜੇ-ਕਿਹੜੇ ਇਲਾਕਿਆਂ ਵਿਚ ਪੈ ਰਹੀਆਂ ਨੇ ਵੋਟਾਂ

PunjabKesari

ਰੂਪਨਗਰ ਜ਼ਿਲ੍ਹੇ ਦੀਆਂ 4 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤ ਲਈ ਵੋਟਾਂ ਪਾਉਣ ਦਾ ਕੰਮ ਰਿਹਾ ਹੈ। ਜ਼ਿਲ੍ਹੇ ਭਰ ਵਿਚ 6 ਥਾਵਾਂ ਰੂਪਨਗਰ, ਅਨੰਦਪੁਰ ਸਾਹਿਬ, ਨੰਗਲ, ਮੋਰਿੰਡਾ, ਚਮਕੌਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿਖੇ ਇਨ੍ਹਾਂ ਚੋਣਾਂ ਲਈ ਵੋਟਾਂ ਪਾਉਣ ਲਈ 135 ਬੂਥ ਬਣਾਏ ਗਏ ਹਨ ਅਤੇ ਚੋਣ ਮੈਦਾਨ ਵਿਚ ਆਜ਼ਾਦ ਸਮੇਤ ਵੱਖ ਵੱਖ ਪਾਰਟੀਆਂ ਦੇ ਉੱਤਰੇ 382 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਜ਼ਿਲ੍ਹੇ ਭਰ ਵਿੱਚ ਮੌਜੂਦ 124033 ਵੋਟਰ ਕਰਨਗੇ, ਜਿਸ ਵਿਚ 63762 ਮਰਦ ਵੋਟਰ ਅਤੇ 60267 ਔਰਤ ਵੋਟਰ ਮੌਜੂਦ ਹਨ।

ਇਹ ਵੀ ਪੜ੍ਹੋ : ਕਪੂਰਥਲਾ ਜ਼ਿਲ੍ਹੇ ’ਚ ਜਾਣੋ ਹੁਣ ਤੱਕ ਕਿੰਨੀ ਫ਼ੀਸਦੀ ਹੋਈ ਵੋਟਿੰਗ, ਲੋਕਾਂ ’ਚ ਦਿੱਸਿਆ ਭਾਰੀ ਉਤਸ਼ਾਹ

PunjabKesari

ਜ਼ਿਲ੍ਹੇ ਵਿੱਚ ਲਗਭਗ 900 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਦੇ ਨਾਲ 17 ਪੈਟਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ ਅਤੇ 17 ਥਾਵਾਂ ਉਤੇ ਇੰਟਰ ਸਟੇਟ ਨਾਕੇ ਵੀ ਲਗਾਏ ਗਏ ਹਨ ਤਾਂ ਜੋ ਚੋਣ ਪ੍ਰਕਿਰਿਆਂ ਨੂੰ ਅਮਨ ਅਮਾਨ ਨਾਲ ਨੇਪਰੇ ਚਾੜਿਆ ਜਾ ਸਕੇ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦਾ ਸਿਵਲ ਹਸਪਤਾਲ ਵਿਵਾਦਾਂ ’ਚ, ਗਰਭ ’ਚ ਮਰੇ ਬੱਚੇ ਨੂੰ ਲੈ ਕੇ ਤੜਫਦੀ ਰਹੀ ਔਰਤ

PunjabKesari


shivani attri

Content Editor

Related News