ਹੋਟਲਾਂ ਦੇ ਨਾਜਾਇਜ਼ ਨਿਰਮਾਣ ਖ਼ਿਲਾਫ਼ ਕਾਰਵਾਈ ਕਰਨ ਦੀ ਜਗ੍ਹਾ ਬਚਾਅ ’ਤੇ ਜ਼ਿਆਦਾ ਜ਼ੋਰ ਲਗਾ ਰਹੇ ਨਿਗਮ ਅਫਸਰ
Monday, Feb 03, 2025 - 03:35 PM (IST)
ਲੁਧਿਆਣਾ (ਹਿਤੇਸ਼)– ਨਗਰ ਨਿਗਮ ਅਫਸਰ ਹੋਟਲਾਂ ਦੇ ਨਾਜਾਇਜ਼ ਨਿਰਮਾਣ ਖਿਲਾਫ ਕਾਰਵਾਈ ਕਰਨ ਦੀ ਜਗ੍ਹਾ ਬਚਾਅ ’ਤੇ ਜ਼ਿਆਦਾ ਜ਼ੋਰ ਲਗਾ ਰਹੇ ਹਨ, ਜਿਸ ਦਾ ਸਬੂਤ ਇਸ ਕੇਸ ਦੀ ਸੁਣਵਾਈ ਦੌਰਾਨ ਕੋਰਟ ’ਚ ਪੇਸ਼ ਕੀਤੀ ਗਈ ਰਿਪੋਰਟ ਦੇ ਰੂਪ ’ਚ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਕੋਰਟ ਨੇ ਸਰਕਾਰ ਨੂੰ ਪਾਰਕਿੰਗ ਨਿਯਮਾਂ ਦੀ ਉਲੰਘਣਾਂ ਦੇ ਦਾਇਰੇ ਵਿਚ ਆਉਣ ਵਾਲੇ ਹੋਟਲਾਂ ਖਿਲਾਫ ਮਿਊਂਸੀਪਲ ਕਾਰਪੋਰੇਸ਼ਨ ਐਕਟ ਦੇ ਨਿਯਮਾਂ ਤਹਿਤ ਕਾਰਵਾਈ ਨਾ ਕਰਨ ਦੇ ਦੋਸ਼ ’ਚ ਨਗਰ ਨਿਗਮ ’ਤੇ ਐਕਸ਼ਨ ਲੈਣ ਦੇ ਨਿਰਦੇਸ਼ ਦਿੱਤੇ ਸੀ।
ਇਹ ਖ਼ਬਰ ਵੀ ਪੜ੍ਹੋ - ਚਾਈਂ-ਚਾਈਂ ਵਿਦੇਸ਼ ਤੋਂ ਪੰਜਾਬ ਪਰਤਿਆ NRI, 24 ਘੰਟਿਆਂ ਬਾਅਦ ਹੀ ਹੋਇਆ ਉਹ ਜੋ ਸੋਚਿਆ ਨਾ ਸੀ...
ਇਸ ਸਬੰਧੀ 11 ਦਸੰਬਰ ਨੂੰ ਜਾਰੀ ਆਰਡਰ ’ਚ ਕੋਰਟ ਵਲੋਂ ਕੀਤੀ ਗਈ ਸਖ਼ਤ ਟਿੱਪਣੀ ਦੇ ਬਾਅਦ ਨਗਰ ਨਿਗਮ ਵਲੋਂ ਕੁਝ ਹੋਟਲਾਂ ਖਿਲਾਫ ਸੀਲਿੰਗ ਦੀ ਕਾਰਵਾਈ ਕੀਤੀ ਗਈ ਸੀ, ਜਦਕਿ 15 ਜਨਵਰੀ ਨੂੰ ਹੋਈ ਮਾਮਲੇ ਦੀ ਅਗਲੀ ਸੁਣਵਾਈ ਦੌਰਾਨ ਹੋਟਲਾਂ ਦੇ ਨਾਜਾਇਜ਼ ਨਿਰਮਾਣ ਖਿਲਾਫ ਕਾਰਵਾਈ ਕਰਨ ਦਾ ਫ਼ੈਸਲਾ ਲੈਣ ਲਈ ਨਗਰ ਨਿਗਮ ਵਲੋਂ ਜਨਰਲ ਹਾਊਸ ਦਾ ਗਠਨ ਨਾ ਹੋਣ ਦਾ ਬਹਾਨਾ ਬਣਾਇਆ ਗਿਆ ਪਰ 27 ਜਨਵਰੀ ਨੂੰ ਕੋਰਟ ’ਚ ਦਾਖਲ ਕੀਤੀ ਗਈ ਸਟੇਟਸ ਰਿਪੋਰਟ ’ਚ ਨਗਰ ਨਿਗਮ ਨੇ ਨਾਜਾਇਜ਼ ਨਿਰਮਾਣ ਦੇ ਮਾਮਲੇ ਇਹ ਕਹਿ ਕੇ 27 ਹੋਟਲਾਂ ਤੱਕ ਹੀ ਸੀਮਿਤ ਕਰ ਦਿੱਤਾ ਗਿਆ ਕਿ ਇਸ ਤੋਂ ਪਹਿਲਾਂ ਦਿੱਤੀ ਗਈ ਲਿਸਟ ’ਚ ਸ਼ਾਮਲ 109 ’ਚੋਂ ਬਾਕੀ ਹੋਟਲ ਜਾਂ ਤਾਂ ਬੰਦ ਹੋ ਗਏ ਹਨ ਜਾਂ ਰੈਗੂਲਰ ਕਰ ਦਿੱਤੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - 'ਰਾਕੇਟ' ਬਣਿਆ ਪੰਜਾਬ ਦਾ ਤਹਿਸੀਲਦਾਰ! 4 ਮਿੰਟਾਂ 'ਚ ਕੀਤਾ 40 ਕਿੱਲੋਮੀਟਰ ਦਾ ਸਫ਼ਰ, ਹੋ ਗਿਆ ਸਸਪੈਂਡ
ਜਿਥੋਂ ਤੱਕ ਅਸਲੀਅਤ ਦਾ ਸਵਾਲ ਹੈ ਮਹਾਨਗਰ ’ਚ ਹੁਣ ਹੋਰ ਹੋਟਲਾਂ ਦੇ ਨਾਜਾਇਜ਼ ਨਿਰਮਾਣ ਦਾ ਅੰਕੜਾ ਕਾਫੀ ਜ਼ਿਆਦਾ ਹੈ। ਇਸ ਦੇ ਬਾਵਜੂਦ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਅਫਸਰ ਹੁਣ ਅਦਾਲਤ ਦੇ ਤਾਜਾ ਆਰਡਰ ਵਿਚ ਬਾਕੀ ਦੇ ਹੋਟਲਾਂ ਵਿਚ ਨਾਜਾਇਜ਼ ਨਿਰਮਾਣ ਨੂੰ ਲੈ ਕੇ ਚੁੱਪੀ ਸਾਧ ਕੇ ਬੈਠ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8