ਨਗਰ ਨਿਗਮ ਚੋਣਾਂ: ਪੰਜਾਬ 'ਚ ਰੁਕਿਆ ਚੋਣ ਪ੍ਰਚਾਰ, 21 ਦਸੰਬਰ ਨੂੰ ਹੋਵੇਗੀ ਵੋਟਿੰਗ

Thursday, Dec 19, 2024 - 04:45 PM (IST)

ਨਗਰ ਨਿਗਮ ਚੋਣਾਂ: ਪੰਜਾਬ 'ਚ ਰੁਕਿਆ ਚੋਣ ਪ੍ਰਚਾਰ, 21 ਦਸੰਬਰ ਨੂੰ ਹੋਵੇਗੀ ਵੋਟਿੰਗ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਵਿਚ 21 ਦਸੰਬਰ ਨੂੰ 5 ਨਗਰ ਨਿਗਮ ਅਤੇ 43 ਨਗਰ ਕੌਂਸਲਾਂ 'ਤੇ ਹੋਣ ਵਾਲੀਆਂ ਚੋਣਾਂ ਲਈ ਕੀਤਾ ਜਾ ਰਿਹਾ ਚੋਣ ਪ੍ਰਚਾਰ ਹੁਣ ਖ਼ਤਮ ਹੋ ਗਿਆ ਹੈ। ਇਥੇ ਦੱਸਣਯੋਗ ਹੈ ਕਿ ਪੰਜਾਬ ਵਿਚ 21 ਦਸੰਬਰ ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਹੋ ਰਹੀਆਂ ਹਨ ਅਤੇ ਉਸੇ ਦਿਨ ਹੀ ਵੋਟਾਂ ਪੈਣ ਤੋਂ ਬਾਅਦ ਸ਼ਾਮ ਨੂੰ ਵੋਟਾਂ ਦੇ ਨਤੀਜੇ ਆਉਣਗੇ।   

ਇਹ ਵੀ ਪੜ੍ਹੋ-  ਇਕ ਹੋਰ ਮੰਦਭਾਗੀ ਖ਼ਬਰ, ਕਿਸਾਨ ਆਗੂ ਦੀ ਮੌਤ, ਮਿੰਟਾਂ 'ਚ ਪੈ ਗਈਆਂ ਭਾਜੜਾਂ

ਵੋਟਿੰਗ ਦੀ ਪ੍ਰਕਿਰਿਆ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਦੀ ਹੋਵੇਗੀ। ਇਥੇ ਦੱਸ ਦੇਈਏ ਕਿ ਪੰਜਾਬ ਵਿਚ ਫਗਵਾੜਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਿਚ ਨਿਗਮ ਦੀਆਂ ਚੋਣਾਂ ਹੋਣਗੀਆਂ। ਨਿਗਮ ਚੋਣਾਂ ਲਈ ਕੁੱਲ੍ਹ 37 ਲੱਖ 32 ਹਜ਼ਾਰ ਵੋਟਰ ਆਪਣੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਨਗੇ। ਨਾਮਜ਼ਦਗੀਆਂ ਭਰਨ ਲਈ ਪ੍ਰਕਿਰਿਆ 12 ਦਸੰਬਰ ਤੱਕ ਸੀ ਅਤੇ 13 ਦਸੰਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਗਈ ਸੀ। 14 ਦਸੰਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਸੀ।  ਪੰਜਾਬ ਰਾਜ ਚੋਣ ਕਮਿਸ਼ਨ ਨੇ ਨਗਰ ਨਿਗਮ, ਨਗਰ ਪ੍ਰੀਸ਼ਦ ਅਤੇ ਨਗਰ ਪੰਚਾਇਤ ਚੋਣਾਂ ਦੌਰਾਨ ਵੋਟਰਾਂ ਦੀ ਸਹੂਲਤ ਲਈ ਦਸਤਾਵੇਜ਼ਾਂ ਦੀ ਇਕ ਸੂਚੀ ਜਾਰੀ ਕੀਤੀ ਹੈ, ਜਿਸ ਦੀ ਵਰਤੋਂ ਵੋਟਰ ਪਛਾਣ-ਪੱਤਰ ਨਾ ਹੋਣ ’ਤੇ ਵੋਟਿੰਗ ਲਈ ਕੀਤੀ ਜਾ ਸਕਦੀ ਹੈ। ਜਲੰਧਰ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਦਸੰਬਰ 2024 ਨੂੰ ਵੋਟਿੰਗ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਵੋਟਰ ਪਛਾਣ-ਪੱਤਰ ਤੋਂ ਇਲਾਵਾ ਹੋਰ ਬਦਲਵੇਂ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ।

ਇਹ ਵੀ ਪੜ੍ਹੋ-  ਕੈਨੇਡਾ 'ਚ ਬੱਚਿਆਂ ਨੂੰ ਮਿਲ ਕੇ ਪੰਜਾਬ ਪਰਤ ਰਹੀ ਮਾਂ ਦੀ ਜਹਾਜ਼ 'ਚ ਮੌਤ

ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਵਾਲੇ ਵੋਟਰ ਕਾਰਡ ਨਹੀਂ ਹਨ ਪਰ ਵਾਰਡ ਵਾਰ ਵੋਟਰ ਸੂਚੀ ਵਿਚ ਨਾਂ ਦਰਜ ਹੈ, ਉਹ ਬਦਲਵਾਂ ਦਸਤਾਵੇਜ਼ ਦਿਖਾ ਕੇ ਆਪਣੀ ਵੋਟ ਪਾ ਸਕਦੇ ਹਨ। ਇਨ੍ਹਾਂ ਦਸਤਾਵੇਜ਼ਾਂ ਵਿਚ ਆਧਾਰ ਕਾਰਡ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਰਾਸ਼ਨ ਕਾਰਡ/ਨੀਲਾ ਕਾਰਡ, ਫੋਟੋ ਦੇ ਨਾਲ ਹਥਿਆਰ ਲਾਇਸੈਂਸ, ਫੋਟੋ ਦੇ ਨਾਲ ਪੈਨਸ਼ਨ ਦਸਤਾਵੇਜ਼, ਸੁਤੰਤਰਤਾ ਸੈਨਾਨੀ ਫੋਟੋ ਪਛਾਣ ਪੱਤਰ, ਬੈਂਕ ਜਾਂ ਡਾਕਘਰ ਵੱਲੋਂ ਜਾਰੀ ਫੋਟੋ ਨਾਲ ਪਾਸਬੁੱਕ, ਕਿਰਤ ਮੰਤਰਾਲਾ ਵੱਲੋਂ ਜਾਰੀ ਸਿਹਤ ਬੀਮਾ ਕਾਰਡ, ਵਿਧਾਇਕ ਜਾਂ ਸੰਸਦ ਮੈਂਬਰ ਵੱਲੋਂ ਜਾਰੀ ਅਧਿਕਾਰਤ ਕਾਰਡ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਵੱਲੋਂ ਜਾਰੀ ਯੂਨੀਕ ਵਿਕਲਾਂਗਤਾ ਆਈ. ਡੀ. ਕਾਰਡ (ਯੂ. ਡੀ. ਆਈ. ਡੀ.) ਅਤੇ ਸੇਵਾ ਪਛਾਣ ਪੱਤਰ (ਫੋਟੋ ਨਾਲ) ਸੂਬਾ ਸਰਕਾਰ/ਕੇਂਦਰ ਸਰਕਾਰ/ਪੀ. ਐੱਸ. ਯੂ./ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ- ਦੁੱਖ਼ਦਾਇਕ ਖ਼ਬਰ: ਜਾਰਜੀਆ ਦੇ ਹੋਟਲ 'ਚ ਵਾਪਰੀ ਘਟਨਾ 'ਚ ਪਟਿਆਲਾ ਦੀ ਨਨਾਣ-ਭਰਜਾਈ ਦੀ ਮੌਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News