ਮੁਹੱਲੇ ''ਚ ਕੂੜੇ ਦਾ ਡੰਪ ਪੁੱਟਣ ''ਤੇ ਹੰਗਾਮਾ
Friday, Nov 24, 2017 - 06:42 AM (IST)

ਭਵਾਨੀਗੜ੍ਹ(ਸੰਜੀਵ, ਵਿਕਾਸ, ਅੱਤਰੀ)- ਨਗਰ ਕੌਂਸਲ ਵੱਲੋਂ ਕੂੜੇ ਲਈ ਪੁੱਟੇ ਜਾ ਰਹੇ ਡੰਪ ਨੂੰ ਲੈ ਕੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ ਜਦੋਂ ਕੌਂਸਲ ਦੇ ਅਧਿਕਾਰੀਆਂ ਵੱਲੋਂ ਮਾਹੀ ਪੱਤੀ ਪਾਣੀ ਵਾਲੀ ਟੈਂਕੀ ਅੰਦਰ ਡੰਪ ਪੁੱਟਣ ਲਈ ਭੇਜੀ ਗਈ ਜੇ. ਸੀ.ਬੀ. ਨੂੰ ਮੁਹੱਲਾ ਵਾਸੀਆਂ ਨੇ ਰੋਕ ਦਿੱਤਾ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਾਂਗਰਸ ਪਾਰਟੀ ਦੇ ਸੂਬਾ ਜਨਰਲ ਸਕੱਤਰ ਸਤਵੰਤ ਸਿੰਘ ਸ਼ੇਰਗਿੱਲ, ਆਮ ਆਦਮੀ ਪਾਰਟੀ ਦੇ ਜ਼ਿਲਾ ਜੁਆਇੰਟ ਸਕੱਤਰ ਹਰਭਜਨ ਸਿੰਘ ਹੈਪੀ ਨੇ ਕਿਹਾ ਕਿ ਨਗਰ ਕੌਂਸਲ ਵਾਲੇ ਜਿਥੇ ਕੂੜੇ ਵਾਲੇ ਡੰਪ ਨੂੰ ਬਣਾ ਰਹੇ ਹਨ ਉਥੇ ਆਲੇ-ਦੁਆਲੇ ਲੋਕ ਰਹਿੰਦੇ ਹਨ। ਇਸ ਤੋਂ ਇਲਾਵਾ ਇਸ ਦੇ ਨੇੜੇ ਛੋਟੇ ਬੱਚਿਆਂ ਦਾ ਸਰਕਾਰੀ ਸਕੂਲ, ਗੁਰਦੁਆਰਾ ਸਾਹਿਬ, ਬਜ਼ੁਰਗਾਂ ਦੇ ਬੈਠਣ ਲਈ ਧਰਮਸ਼ਾਲਾ ਹੈ। ਇਸ ਥਾਂ 'ਤੇ ਡੰਪ ਬਣਾਉਣ ਨਾਲ ਲੋਕਾਂ ਨੂੰ ਬੀਮਾਰੀਆਂ ਵੀ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕੂੜੇ ਦੇ ਡੰਪ ਸ਼ਹਿਰ ਤੋਂ 500 ਮੀਟਰ ਦੂਰ ਹੁੰਦੇ ਹਨ ਪਰ ਨਗਰ ਕੌਂਸਲ ਵੱਲੋਂ ਮੁਹੱਲਿਆਂ 'ਚ ਹੀ ਡੰਪ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਸਫਾਈ ਦੇ ਪੂਰੇ ਪ੍ਰਬੰਧ ਨਾ ਹੋਣ ਕਰ ਕੇ ਪਹਿਲਾਂ ਹੀ ਲੋਕ ਡੇਂਗੂ ਵਰਗੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੂੜਾ ਨਸ਼ਟ ਕਰਨ ਵਾਲੇ ਡੰਪ ਰਿਹਾਇਸ਼ੀ ਇਲਾਕੇ ਤੋਂ ਬਾਹਰ ਹੋਣੇ ਚਾਹੀਦੇ ਹਨ।
ਕੌਣ ਸਨ ਸ਼ਾਮਲ
ਮਨਜਿੰਦਰ ਸਿੰਘ ਸੱਗੂ, ਸ਼੍ਰੀ ਪਾਲ, ਨਿਰਦੇਵ ਸਿੰਘ, ਹਰਵਿੰਦਰ ਸਿੰਘ, ਬਲਵੀਰ ਸਿੰਘ, ਹਰਵਿੰਦਰ ਸਿੰਘ, ਚੰਨਪ੍ਰੀਤ ਸਿੰਘ, ਚਰਨਜੀਤ ਸਿੰਘ, ਗੁਰਤੇਜ ਸਿੰਘ, ਬੁੱਧ ਸਿੰਘ, ਮਨਪ੍ਰੀਤ ਸਿੰਘ,ਗੁਰਦੀਪ ਸਿੰਘ, ਪਵਿੱਤਰ ਸਿੰਘ, ਬਲਦੇਵ ਸਿੰਘ, ਅਜੈਬ ਸਿੰਘ ਤੇ ਰਣਜੀਤ ਸਿੰਘ ਆਦਿ।