ਨਗਰ ਨਿਗਮ ਦੀ ਵੱਡੀ ਕਾਰਵਾਈ: ਗੈਰ-ਕਾਨੂੰਨੀ ਬਿਲਡਿੰਗਾਂ ''ਤੇ ਚਲਾਇਆ ਪੀਲਾ ਪੰਜਾ
Friday, Jan 31, 2020 - 11:31 AM (IST)
ਜਲੰਧਰ (ਖੁਰਾਨਾ): ਨਗਰ ਨਿਗਮ ਦੀ ਟੀਮ ਨੇ ਅੱਜ ਕਾਲਾ ਸਿੰਘਾ ਰੋਡ ਅਤੇ ਦਿਓਲ ਨਗਰ ਦੇ ਖੇਤਰਾਂ 'ਚ ਕਾਰਵਾਈ ਕਰਕੇ ਗੈਰ-ਕਾਨੂੰਨੀ ਤਰੀਕੇ ਨਾਲ ਬਣੀਆਂ ਕਈ ਬਿਲਡਿੰਗਾਂ ਨੂੰ ਤੋੜ ਦਿੱਤਾ ਹੈ। ਇਹ ਕਾਰਵਾਈ ਨਗਰ ਨਿਗਮ ਦੇ ਕਮਿਸ਼ਨਰ ਦੀਪਰਵ ਲਾਕੜਾ ਦੇ ਨਿਰਦੇਸ਼ 'ਤੇ ਕੀਤੀ ਗਈ। ਦੱਸਣਯੋਗ ਹੈ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਸ਼ਹਿਰ ਦੀਆਂ 448 ਗੈਰ-ਕਾਨੂੰਨੀ ਬਿਲਡਿਗਾਂ ਨੂੰ ਲੈ ਕੇ ਪਟੀਸ਼ਨ ਚੱਲ ਰਹੀ ਹੈ ਅਤੇ ਅਦਾਲਤ ਨੇ ਇਨ੍ਹਾਂ ਬਿਲਡਿੰਗਾਂ 'ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਨਗਰ ਨਿਗਮ ਦੀ ਕਾਰਵਾਈ ਅਜੇ ਤੱਕ ਜਾਰੀ ਹੈ।