ਮਾਨਸਿਕ ਤੌਰ ’ਤੇ ਪਰੇਸ਼ਾਨ ਦੁਕਾਨਦਾਰ ਨੇ ਦੁਕਾਨ ’ਚ ਲਿਆ ਫਾਹਾ, ਮੌਤ

Sunday, Mar 01, 2020 - 03:51 PM (IST)

ਮਾਨਸਿਕ ਤੌਰ ’ਤੇ ਪਰੇਸ਼ਾਨ ਦੁਕਾਨਦਾਰ ਨੇ ਦੁਕਾਨ ’ਚ ਲਿਆ ਫਾਹਾ, ਮੌਤ

ਸ੍ਰੀ ਮੁਕਤਸਰ ਸਾਹਿਬ (ਰਿਣੀ) - ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਚੌਂਕ ’ਚ ਸਥਿਤ ਫੋਟੋ ਫਰੇਮ ਦਾ ਕੰਮ ਕਰਨ ਵਾਲੇ ਇਕ ਦੁਕਾਨਦਾਰ ਵਲੋਂ ਦੁਕਾਨ ’ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਓਮ ਪ੍ਰਕਾਸ਼ (52) ਵਜੋਂ ਹੋਈ ਹੈ, ਜਿਸ ਦੀਆਂ 2 ਕੁੜੀਆਂ ਹਨ। ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪਰਿਵਾਰਕ ਸੂਤਰਾਂ ਮੁਤਾਬਕ ਓਮ ਪ੍ਰਕਾਸ਼ ਬੀਤੇ ਕੁਝ ਦਿਨਾਂ ਤੋਂ ਕਾਰੋਬਾਰ ਨੂੰ ਲੈ ਕੇ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਜਦੋਂ ਉਸਨੇ ਆਪਣੀ ਦੁਕਾਨ ਖੋਲ੍ਹੀ ਤਾਂ ਉਸ ਨੇ ਅੰਦਰ ਵੜ ਦੁਕਾਨ ਦਾ ਸ਼ਟਰ ਨੀਵਾਂ ਕਰ ਲਿਆ ਅਤੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੇ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਪਰਿਵਾਰਕ ਮੈਂਬਰ ਕਿਸੇ ਕੰਮ ਦੇ ਸਬੰਧ ’ਚ ਦੁਕਾਨ ’ਤੇ ਆਏ। ਘਟਨਾ ਸਥਾਨ ’ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News