ਜਵਾਲਾ ਜੀ ਜਾ ਰਹੀ ਰੋਡਵੇਜ਼ ਦੀ ਬਸ ਖੇਤਾਂ ''ਚ ਪਲਟੀ, ਜਾਨੀ ਨੁਕਸਾਨ ਤੋਂ ਬਚਾਅ
Tuesday, Oct 29, 2019 - 01:52 PM (IST)

ਸ੍ਰੀ ਮੁਕਤਸਰ ਸਾਹਿਬ (ਰਿਣੀ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਨੇੜੇ ਖੇਤਾਂ 'ਚ ਪੰਜਾਬ ਰੋਡਵੇਜ਼ ਦੀ ਬਸ ਦੇ ਅਚਾਨਕ ਪਲਟ ਜਾਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਰੋਡਵੇਜ਼ ਦੀ ਇਹ ਬਸ ਗਿੱਦੜਬਾਹਾ ਤੋਂ ਜਵਾਲਾ ਜੀ ਜਾ ਰਹੀ ਸੀ, ਜਿਸ 'ਚ 30 ਦੇ ਕਰੀਬ ਸਵਾਰੀਆਂ ਮੌਜੂਦ ਸਨ। ਪਿੰਡ ਮੱਲਣ ਨੇੜੇ ਪਹੁੰਚਣ 'ਤੇ ਬਸ ਦੇ ਅੱਗੇ ਅਚਾਨਕ ਟਰੈਕਟਰ ਆ ਗਿਆ, ਜਿਸ ਨੂੰ ਸਾਈਡ ਮਾਰਦੇ ਹੋਏ ਬਸ ਪਲਟ ਗਈ। ਖੇਤਾਂ 'ਚ ਪਲਟਣ ਕਾਰਨ ਬੱਸ 'ਚ ਬੈਠੀਆਂ ਸਵਾਰੀਆਂ ਵਾਲ-ਵਾਲ ਬਚ ਗਈਆਂ, ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।