ਆਰ.ਟੀ.ਆਈ. ਦਾ ਖੁਲਾਸਾ : ਕਾਨੂੰਨਗੋ ਬਣਨ ਨੂੰ ਪਟਵਾਰੀ ਨਹੀਂ ਕਾਹਲੇ

Monday, Jan 06, 2020 - 04:23 PM (IST)

ਆਰ.ਟੀ.ਆਈ. ਦਾ ਖੁਲਾਸਾ : ਕਾਨੂੰਨਗੋ ਬਣਨ ਨੂੰ ਪਟਵਾਰੀ ਨਹੀਂ ਕਾਹਲੇ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) - ਕਹਿੰਦੇ ਤਰੱਕੀ ਕਿਸ ਨੂੰ ਪਿਆਰੀ ਨਹੀਂ ਹੁੰਦੀ ਅਤੇ ਜੇਕਰ ਨੌਕਰੀ 'ਚ ਤਰੱਕੀ ਹੋਵੇ ਤਾਂ ਬੰਦਾ ਖੁਸ਼ੀ ਮਨਾਉਂਦਾ ਅਤੇ ਫਿਰ ਪਾਰਟੀਆਂ ਵੀ ਕਰਦਾ ਹੈ। ਇਸ ਦੇ ਬਾਵਜੂਦ ਮਾਲ ਵਿਭਾਗ 'ਚ ਪਟਵਾਰੀ ਪਤਾ ਨਹੀਂ ਕਿਉਂ ਤਰੱਕੀ ਤੋਂ ਪਾਸਾ ਵੱਟੀ ਬੈਠੇ ਹਨ। ਇਸ ਗੱਲ ਦਾ ਖੁਲਾਸਾ ਆਰ.ਟੀ.ਆਈ ਵਲੋਂ ਕੀਤਾ ਗਿਆ ਹੈ, ਜਿਸ ਮੁਤਾਬਕ ਪਿਛਲੇ 10 ਵਰ੍ਹਿਆਂ 'ਚ ਸ੍ਰੀ ਮੁਕਤਸਰ ਸਾਹਿਬ ਦੇ 38 ਅਤੇ ਫਾਜ਼ਿਲਕਾ ਦੇ 24 ਪਟਵਾਰੀਆਂ ਨੇ ਤਰੱਕੀ ਨਹੀਂ ਲਈ। ਜੇਕਰ ਕੰਮ ਦੀ ਗੱਲ ਕਰੀਏ ਤਾਂ 1 ਪਟਵਾਰੀ ਕੋਲ 4 ਤੋ 5 ਹਜ਼ਾਰ ਏਕੜ ਦਾ ਰਕਬਾ ਆਉਂਦਾ ਅਤੇ ਫਰਦ ਤੋਂ ਲੈ ਕੇ ਹੋਰ ਕੰਮਾਂ ਤੱਕ ਲੋਕਾਂ ਦੀ ਪਟਵਾਰੀ ਨਾਲ ਸਿੱਧਾ ਸੰਪਰਕ ਹੁੰਦਾ ਹੈ। 

ਦੂਜੇ ਪਾਸੇ ਕਾਨੂੰਨਗੋ ਅਧੀਨ 10 ਪਟਵਾਰੀ ਆਉਂਦੇ ਹਨ। ਅਦਾਲਤਾਂ 'ਚ ਜਵਾਬਦੇਹੀ ਤੋਂ ਲੈ ਕੇ ਹੋਰ ਕਾਗਜ਼ੀ ਕੰਮਾਂ 'ਚ ਜਵਾਬਦੇਹੀ ਕਾਨੂੰਨਗੋਂ ਦੀ ਹੁੰਦੀ ਹੈ। ਬੀਤੇ 10 ਸਾਲ 'ਚ ਸਿਰਫ਼ ਇਨ੍ਹਾਂ ਦੋਂ ਜ਼ਿਲਿਆਂ ਦੇ 62 ਪਟਵਾਰੀਆਂ ਨੇ ਕਾਨੂੰਨਗੋਂ ਵਜੋਂ ਤਰੱਕੀ ਨਹੀਂ ਲਈ। ਇਸ ਦੌਰਾਨ ਜੇਕਰ ਗੱਲ ਤਰੱਕੀ ਦੀ ਕੀਤੀ ਜਾਵੇ ਤਾਂ ਇਹ ਜ਼ਿਲਾ ਪੱਧਰ ਤੇ ਸੀਨੀਆਰਤਾ ਦੇ ਆਧਾਰ 'ਤੇ ਹੁੰਦੀ ਹੈ। ਪਹਿਲਾ ਇਹ ਪੀਰੀਅਡ 10 ਸਾਲ ਦਾ ਸੀ ਅਤੇ ਹੁਣ ਇਸ ਦਾ ਸਮਾਂ 8 ਸਾਲ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਤਰੱਕੀਆਂ ਤੋਂ ਪਾਸਾ ਵੱਟਣ ਕਾਰਨ ਪਬਲਿਕ ਡੀਲਿੰਗ ਦਾ ਖਤਮ ਹੋਣਾ ਹੈ। ਜਾਣ-ਪਛਾਣ ਦਾ ਖਤਮ ਹੋਣਾ ਜਾਂ ਕੁਝ ਹੋਰ, ਇਸ ਦੇ ਬਾਰੇ ਤਾਂ ਤਰੱਕੀਆਂ ਨਾ ਲੈਣ ਵਾਲੇ ਪਟਵਾਰੀ ਹੀ ਦੱਸ ਸਕਦੇ ਹਨ।


author

rajwinder kaur

Content Editor

Related News