ਪੰਜਾਬ ਜ਼ਿਮਨੀ ਚੋਣਾਂ : ਮੁਕੇਰੀਆਂ 'ਚ ਕੁੱਲ 58.62 ਫੀਸਦੀ ਹੋਈ ਵੋਟਿੰਗ

10/21/2019 5:40:30 PM

ਮੁਕੇਰੀਆਂ (ਝਾਵਰ)— ਪੰਜਾਬ 'ਚ ਚਾਰ ਸੀਟਾਂ 'ਤੇ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਦੀ ਪ੍ਰਕਿਰਿਆ ਸਵੇਰ 7 ਵਜੋ ਤੋਂ ਜਾਰੀ ਰਹੀ ਤੇ ਇਹ ਪ੍ਰਕਿਰਿਆ ਸ਼ਾਮ 6 ਵਜੇ ਤਕ ਚੱਲੀ। ਜਿਸ ਦੌਰਾਨ ਹਲਕਾ ਦਾਖਾ 'ਚ ਕੁੱਲ 58.62 ਫੀਸਦੀ ਵੋਟਿੰਗ ਹੋਈ ਹੈ। ਚੋਣਾਂ ਨੂੰ ਲੈ ਕੇ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ 'ਤੇ ਪੁੱਜੇ। ਐੱਸ. ਡੀ. ਐੱਮ. ਕਮ ਰਿਟਰਨਿੰਗ ਅਫਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਭ ਈ. ਵੀ. ਐੱਮ. ਮਸ਼ੀਨਾਂ  ਵੀ. ਵੀ. ਪੈਟ ਮਸ਼ੀਨਾਂ ਠੀਕ-ਠਾਕ ਚੱਲਦੀਆਂ ਰਹੀਆਂ, ਜਿਸ ਦੌਰਾਨ ਸ਼ਾਂਤੀਪੂਰਨ ਢੰਗ ਨਾਲ ਮੁਕੇਰੀਆਂ 'ਚ ਪੋਲਿੰਗ ਦੀ ਪ੍ਰਕਿਰਿਆ ਪੂਰੀ ਹੋਈ।

ਜਾਣੋ ਹੁਣ ਤੱਕ ਦੀ ਵੋਟਿੰਗ 
9 ਵਜੇ ਤੱਕ 16 ਫੀਸਦੀ ਹੋਈ ਵੋਟਿੰਗ
11 ਵਜੇ ਤੱਕ 40 ਫੀਸਦੀ ਹੋਈ ਵੋਟਿੰਗ
1 ਵਜੇ ਤੱਕ 36.94 ਫੀਸਦੀ ਹੋਈ ਵੋਟਿੰਗ

3 ਵਜੇ ਤੱਕ 48.11 ਫੀਸਦੀ ਹੋਈ ਵੋਟਿੰਗ
5 ਵਜੇ ਤੱਕ 50 ਫੀਸਦੀ ਹੋਈ ਵੋਟਿੰਗ
6 ਵਜੇ ਤੱਕ ਕੁੱਲ 58.62​​​​​​​ ਫੀਸਦੀ ਹੋਈ ਵੋਟਿੰਗ

ਦੱਸਣਯੋਗ ਹੈ ਕਿ ਇਸ ਵਿਧਾਨ ਸਭਾ ਹਲਕੇ 'ਚ 241 ਪੋਲਿੰਗ ਬੂਥਾਂ ਬਣਾਏ ਗਏ ਹਨ। ਹਰ ਬੱਸ 'ਚ ਜੀ. ਪੀ. ਐੱਸ. ਸਿਸਟਮ ਲਾਇਆ ਗਿਆ ਹੈ ਤਾਂ ਕਿ ਚੋਣ ਅਮਲੇ ਦੀ ਸਥਿਤੀ ਦਾ ਨਾਲੋ-ਨਾਲ ਪਤਾ ਲੱਗਦਾ ਰਹੇ। ਮੁਕੇਰੀਆਂ  'ਚ 195802 ਵੋਟਰ ਹਨ, ਜਿਨ੍ਹਾਂ 'ਚੋਂ 100022 ਪੁਰਸ਼ ਅਤੇ 95771 ਇਸਤਰੀ, 9 ਥਰਡ ਜੈਂਡਰ ਅਤੇ 5178 ਸਰਵਿਸ ਵੋਟਰ ਸ਼ਾਮਲ ਹਨ। ਕੁੱਲ 241 ਪੋਲਿੰਗ ਬੂਥਾਂ 'ਤੇ ਵੈੱਬ ਕਾਸਟਿੰਗ ਦੇ ਪ੍ਰਬੰਧ ਕੀਤੇ ਗਏ ਹਨ, ਜਦੋਂ ਕਿ ਇਕ ਬੂਥ 'ਤੇ ਇੰਟਰਨੈੱਟ ਦੀ ਸਹੂਲਤ ਨਾ ਹੋਣ ਕਰ ਕੇ ਵੈੱਬ ਕਾਸਟਿੰਗ ਨਹੀਂ ਹੋ ਸਕੀ ਅਤੇ ਇਕ ਬੂਥ 'ਤੇ ਵੀਡੀਓਗ੍ਰਾਫੀ ਹੋ ਰਹੀ ਹੈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ-ਕਮ-ਜ਼ਿਲਾ ਚੋਣ ਅਫਸਰ ਵੱਲੋਂ ਇਸ ਜ਼ਿਮਨੀ ਚੋਣ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।

187 ਮਾਈਕ੍ਰੋ ਆਬਜ਼ਰਵਰ ਵੀ ਜਨਰਲ ਆਬਜ਼ਰਵਰ ਪਾਡੂਰੰਗ ਪੋਲੇ ਦੀ ਅਗਵਾਈ 'ਚ ਪੋਲਿੰਗ ਬੂਥਾਂ 'ਤੇ ਪੂਰੀ ਨਿਗਰਾਨੀ ਰੱਖ ਰਹੇ ਹਨ। 1500 ਪੋਲਿੰਗ ਸਟਾਫ, ਜਿਨ੍ਹਾਂ 'ਚ ਪ੍ਰੀਜ਼ਾਈਡਿੰਗ ਅਫਸਰ, ਸਹਾਇਕ ਪ੍ਰੀਜ਼ਾਈਡਿੰਗ ਅਫਸਰ ਅਤੇ ਪੋਲਿੰਗ ਅਫਸਰ ਸ਼ਾਮਲ ਹਨ, ਤਾਇਨਾਤ ਹਨ। 25 ਫੀਸਦੀ ਰਿਜ਼ਰਵ ਪੋਲਿੰਗ ਸਟਾਫ ਵੀ ਐੱਸ. ਪੀ. ਐੱਨ. ਕਾਲਜ ਮੁਕੇਰੀਆਂ ਵਿਖੇ ਤਾਇਨਾਤ ਕੀਤਾ ਗਿਆ ਹੈ। ਮੁਕੇਰੀਆਂ ਹਲਕੇ ਤੋਂ ਭਾਜਪਾ ਵੱਲੋਂ ਜੰਗੀ ਲਾਲ ਮਹਾਜਨ, ਕਾਂਗਰਸ ਵੱਲੋਂ ਇੰਦੂ ਬਾਲਾ, ਆਮ ਆਦਮੀ ਪਾਰਟੀ ਵੱਲੋਂ ਗੁਰਧਿਆਨ ਸਿੰਘ ਮੁਲਤਾਨੀ ਚੋਣ ਅਖਾੜੇ 'ਚ ਉਤਾਰਿਆ ਗਿਆ ਹੈ। ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਵਿਚਾਲੇ ਹੋ ਰਿਹਾ ਹੈ। ਪੰਜਾਬ 'ਚੋਂ 33 ਉਮੀਦਵਾਰ ਚੋਣ ਅਖਾੜੇ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਇਨ੍ਹਾਂ ਜ਼ਿਮਨੀ ਚੋਣਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।


shivani attri

Content Editor

Related News