''ਸਦੀਆਂ ਤੱਕ ਜਿਊਂਦੇ ਰਹਿਣਗੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੇ ਸੰਸਕਾਰ ਤੇ ਵਿਚਾਰ''

Sunday, Jul 08, 2018 - 11:57 AM (IST)

''ਸਦੀਆਂ ਤੱਕ ਜਿਊਂਦੇ ਰਹਿਣਗੇ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੇ ਸੰਸਕਾਰ ਤੇ ਵਿਚਾਰ''

ਜਲੰਧਰ (ਜ. ਬ.)— ਲਾਲ ਕੇਸਰੀ ਸੇਵਾ ਸੰਮਤੀ ਵੱਲੋਂ ਜਲੰਧਰ ਦੇ ਕੁਸ਼ਟ ਆਸ਼ਰਮ 'ਚ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਵ. ਸ਼੍ਰੀਮਤੀ ਚੋਪੜਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਇਲਾਵਾ ਕੁਸ਼ਟ ਆਸ਼ਰਮ 'ਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਫਲ ਤੇ ਬਿਸਕੁੱਟ ਆਦਿ ਵੰਡੇ ਗਏ। ਇਸ ਮੌਕੇ ਸੰਮਤੀ ਦੇ ਪ੍ਰਧਾਨ ਯੋਗ ਗੁਰੂ ਵਿਰੇਂਦਰ ਸ਼ਰਮਾ ਨੇ ਕਿਹਾ ਕਿ ਸ਼੍ਰਮਤੀ ਸਵਦੇਸ਼ ਚੋਪੜਾ ਬੇਸ਼ੱਕ ਸਰੀਰਕ ਤੌਰ 'ਤੇ ਇਥੇ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੇ ਸੰਸਕਾਰ ਅਤੇ ਵਿਚਾਰ ਉਨ੍ਹਾਂ ਨੂੰ ਸਦੀਆਂ ਤੱਕ ਜ਼ਿਊਂਦੇ ਰੱਖਣਗੇ। 
ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਦੀਨ-ਦੁਖੀਆਂ ਦੀ ਸੇਵਾ 'ਚ ਲੱਗੇ ਰਹਿੰਦੇ ਸਨ ਤੇ ਇਹੀ ਕਾਰਨ ਹੈ ਕਿ ਉਨ੍ਹਾਂ ਦਾ ਪਰਿਵਾਰ ਵੀ ਸਮਾਜ ਵਿਸ਼ੇਸ਼ ਤੌਰ 'ਤੇ ਪਿੱਛੜੇ ਲੋਕਾਂ ਦੀ ਸਹਾਇਤਾ ਲਈ ਤਤਪਰ ਰਹਿੰਦਾ ਹੈ। ਇਸ ਮੌਕੇ ਯਸ਼ਪਾਲ ਸਿੰਘ ਧੀਮਾਨ, ਜੋਗਿੰਦਰ ਕ੍ਰਿਸ਼ਨ ਸ਼ਰਮਾ, ਜੈਦੇਵ ਮਲਹੋਤਰਾ, ਸੁਨੀਲ ਕਪੂਰ, ਵੰਦਨਾ ਸ਼ਰਮਾ (ਬੈਂਕ ਵਾਲੇ), ਅਸ਼ਵਨੀ ਚੋਪੜਾ, ਭਰਤ ਅਰੋੜਾ, ਬ੍ਰਿਜ ਭੂਸ਼ਨ ਸ਼ਰਮਾ, ਰਮੇਸ਼ ਗਰੇਵਾਲ, ਕ੍ਰਿਸ਼ਨ ਮਿੱਡਾ, ਸੋਮੇਸ਼ ਆਨੰਦ, ਮਦਨ ਲਾਲ ਨਾਹਰ, ਦਿਵੇਂਦਰ ਭਨੋਟ, ਪਰਮਦਾਸ ਹੀਰ, ਯੋਗੇਸ਼ ਸੂਰੀ ਤੇ ਹਰਿਓਮ ਭਾਰਦਵਾਜ ਹਾਜ਼ਰ ਸਨ।


Related News