ਕੈਨੇਡਾ ਤੋਂ ਪੰਜਾਬ ਸਿੱਧੀ ਉਡਾਣ ਦੀ ਮੰਗ ਕਰਦਿਆਂ MP ਵਿਕਰਮਜੀਤ ਸਿੰਘ ਨੇ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ

Thursday, Nov 17, 2022 - 12:11 AM (IST)

ਕੈਨੇਡਾ ਤੋਂ ਪੰਜਾਬ ਸਿੱਧੀ ਉਡਾਣ ਦੀ ਮੰਗ ਕਰਦਿਆਂ MP ਵਿਕਰਮਜੀਤ ਸਿੰਘ ਨੇ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ

ਨਵੀਂ ਦਿੱਲੀ/ਚੰਡੀਗੜ੍ਹ : ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਪਿਛਲੇ ਦਿਨੀਂ ਜੀ-20 ਸੰਮੇਲਨ ਦੌਰਾਨ ਭਾਰਤ ਅਤੇ ਕੈਨੇਡਾ ਦਰਮਿਆਨ ਹੋਏ ਸਮਝੌਤੇ ਦੇ ਐਲਾਨ ਦਾ ਸਵਾਗਤ ਕਰਦਿਆਂ (ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਬੇਅੰਤ ਹਵਾਈ ਉਡਾਣਾਂ ਦੀ ਆਗਿਆ ਮਿਲੀ ਹੈ) ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਟੋਰਾਂਟੋ, ਵੈਨਕੂਵਰ ਅਤੇ ਮਾਂਟਰੀਅਲ ਨੂੰ ਅੰਮ੍ਰਿਤਸਰ ਤੇ ਮੋਹਾਲੀ ਹਵਾਈ ਅੱਡਿਆਂ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ : ਬਰਮਿੰਘਮ 'ਚ ਜਲੰਧਰ ਦੇ ਪਾਖੰਡੀ ਬਾਬੇ ਦਾ ਪਰਦਾਫਾਸ਼, ਸੰਗਤਾਂ ਤੋਂ ਮੁਆਫ਼ੀ ਮੰਗ ਅੱਗੇ ਤੋਂ ਪ੍ਰਚਾਰ ਕਰਨ ਤੋਂ ਕੀਤੀ ਤੌਬਾ

ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਬੇਅੰਤ ਹਵਾਈ ਉਡਾਣਾਂ ਦੇ ਇਤਿਹਾਸਕ ਐਲਾਨ ਮੌਕੇ ਨਾਗਰਿਕ ਹਵਾਬਾਜ਼ੀ ਮੰਤਰਾਲਾ ਹਵਾਈ ਸੇਵਾ ਸਮਝੌਤੇ ਤਹਿਤ ਅੰਮ੍ਰਿਤਸਰ ਅਤੇ ਮੋਹਾਲੀ ਹਵਾਈ ਅੱਡਿਆਂ ਨੂੰ ਪੁਆਇੰਟ ਆਫ਼ ਕਾਲ (ਪੀ.ਓ.ਸੀ.) ਵਜੋਂ ਤੁਰੰਤ ਮਨਜ਼ੂਰੀ ਦੇਵੇਗਾ ਤੇ ਅਸੀਂ ਪੰਜਾਬ ਤੋਂ ਕੈਨੇਡਾ ਦਰਮਿਆਨ ਸਿੱਧੀਆਂ ਹਵਾਈ ਉਡਾਣਾਂ ਦੇਖ ਸਕਾਂਗੇ, ਜਿਸ ਨਾਲ ਯਾਤਰੀਆਂ, ਜਿਨ੍ਹਾਂ ਨੂੰ ਕੈਨੇਡਾ ਜਾਣ ਲਈ ਦਿੱਲੀ ਜਾਣਾ ਪੈਂਦਾ ਹੈ, ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ।

PunjabKesari

ਇਹ ਵੀ ਪੜ੍ਹੋ : ਜ਼ੀਰਕਪੁਰ 'ਚ ਕਾਰ ਛੱਡ ਕੇ ਭੱਜਿਆ ਨੌਜਵਾਨ, ਖੋਲ੍ਹ ਕੇ ਵੇਖੀ ਤਾਂ ਪਈਆਂ ਭਾਜੜਾਂ

ਉਨ੍ਹਾਂ ਦੱਸਿਆ ਕਿ ਵਿਦੇਸ਼ੀ ਏਅਰਲਾਈਨਜ਼ ਵੱਲੋਂ ਭਾਰਤ ਅਤੇ ਸਬੰਧਤ ਦੇਸ਼ ਵਿਚਾਲੇ ਦੁਵੱਲੇ ਹਵਾਈ ਸੇਵਾ ਸਮਝੌਤੇ (ਏ.ਐੱਸ.ਏ.) ਤਹਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਕ ਵਿਦੇਸ਼ੀ ਏਅਰਲਾਈਨ ਭਾਰਤ ਵਿੱਚ ਕਿਸੇ ਪੁਆਇੰਟ (ਏਅਰਪੋਰਟ) 'ਤੇ ਤਾਂ ਹੀ ਉੱਤਰ ਸਕਦੀ ਹੈ ਜੇਕਰ ਉਸ ਨੂੰ ਏਐੱਸਏ ਦੇ ਤਹਿਤ ਇਕ ਪੁਆਇੰਟ ਆਫ਼ ਕਾਲ ਜਾਰੀ ਕੀਤਾ ਜਾਂਦਾ ਹੈ। ਜਿਕਰਯੋਗ ਹੈ ਕਿ ਪੰਜਾਬ ਕੋਲ 2 ਅੰਤਰਰਾਸ਼ਟਰੀ ਹਵਾਈ ਅੱਡੇ ਹਨ, ਅੰਮ੍ਰਿਤਸਰ ਅਤੇ ਮੋਹਾਲੀ ਪਰ ਕਿਸੇ ਕੋਲ ਵੀ ਕੈਨੇਡੀਅਨ ਏਅਰਲਾਈਨਜ਼ ਲਈ ਪੁਆਇੰਟ ਆਫ਼ ਕਾਲ ਦੀ ਇਜਾਜ਼ਤ ਨਹੀਂ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਭੰਡਾਰੀ ਪੁਲ 'ਤੇ ਕਿਸਾਨਾਂ ਵੱਲੋਂ ਚੱਕਾ ਜਾਮ, ਲੋਕ ਪ੍ਰੇਸ਼ਾਨ, ਕਈ ਐਂਬੂਲੈਂਸਾਂ ਫਸੀਆਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News