''ਆਪ'' ਨਾਲ ਗਠਜੋੜ ਨੂੰ ਲੈ ਕੇ ਬਦਲੇ MP ਰਵਨੀਤ ਸਿੰਘ ਬਿੱਟੂ ਦੇ ਬੋਲ! ਕਹਿ ਦਿੱਤੀਆਂ ਇਹ ਗੱਲਾਂ

Wednesday, Jan 17, 2024 - 03:45 AM (IST)

ਲੁਧਿਆਣਾ (ਰਿੰਕੂ)- ਇਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਖ਼ਿਲਾਫ਼ ਵਿਰੋਧੀ ਪਾਰਟੀਆਂ ਇਕਜੁੱਟ ਹੋ ਕੇ ਲੋਕ ਸਭਾ ਚੋਣਾਂ ਲੜਣ ਦਾ ਐਲਾਨ ਕਰ ਚੁੱਕੇ ਹਨ ਤੇ ਉਨ੍ਹਾਂ ਵੱਲੋਂ 'ਇੰਡੀਆ' ਗਠਜੋੜ ਦਾ ਗਠਨ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਵਿਚ ਇਸ ਗਠਜੋੜ ਦੇ ਭਾਈਵਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਇਕਜੁੱਟਤਾ ਬਿਠਾਉਣਾ ਬਹੁਤ ਮੁਸ਼ਕਲ ਜਾਪ ਰਿਹਾ ਹੈ। ਜਿੱਥੇ ਕਾਂਗਰਸ ਦੇ ਕਈ ਆਗੂ ਖੁੱਲ੍ਹ ਕੇ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਪੰਜਾਬ ਵਿਚ ਸੱਤਾਧਾਰੀ ਪਾਰਟੀ ਨਾਲ ਗਠਜੋੜ ਬਿਲਕੁੱਲ ਮਨਜ਼ੂਰ ਨਹੀਂ ਹੈ, ਉੱਥੇ ਹੀ ਸੰਸਦ ਮੈਂਬਰ ਰਨਵੀਤ ਸਿੰਘ ਬਿੱਟੂ, ਨਵਜੋਤ ਸਿੰਘ ਸਿੱਧੂ ਜਿਹੇ ਵੱਡੇ ਆਗੂ ਪੰਜਾਬ ਵਿਚ ਰੱਲ ਕੇ ਚੋਣਾਂ ਲੜਣ ਦੀ ਹਮਾਇਤ ਕਰਦੇ ਰਹੇ ਹਨ। ਪਰ ਹੁਣ ਇਸ ਵਿਚਾਲੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਰੁਖ ਬਦਲਿਆ ਨਜ਼ਰ ਆ ਰਿਹਾ ਹੈ। ਦਰਅਸਲ, ਜ਼ਿਲ੍ਹਾ ਕਾਂਗਰਸ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ ਸਾਬਕਾ ਵਿਧਾਇਕ ਦੀ ਅਗਵਾਈ ’ਚ ਮੰਗਲਵਾਰ ਨੂੰ ਟਿੱਬਾ ਰੋਡ ਦਫਤਰ ਵਿਖੇ ਹਲਕਾ ਪੂਰਬੀ ਦੇ ਸਾਬਕਾ ਕੌਂਸਲਰਾਂ, ਬਲਾਕ ਅਤੇ ਵਾਰਡ ਪ੍ਰਧਾਨਾਂ ਤੋਂ ਇਲਾਵਾ ਕਾਂਗਰਸੀ ਵਰਕਰਾਂ ਦੀ ਬੈਠਕ ਕੀਤੀ ਗਈ, ਜਿਸ ’ਚ ਐੱਮ. ਪੀ. ਰਵਨੀਤ ਸਿੰਘ ਬਿੱਟੂ ਖਾਸ ਤੌਰ ’ਤੇ ਸ਼ਾਮਲ ਹੋਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਰਾਮਭਗਤਾਂ ਲਈ ਚੰਗੀ ਖ਼ਬਰ, ਅਯੁੱਧਿਆ ਜਾਣ ਲਈ ਚੱਲਣਗੀਆਂ 2 ਹੋਰ ਰੇਲਗੱਡੀਆਂ

ਇਸ ਮੌਕੇ ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਬੈਠੀ ਹੈ। ਬੈਠਕਾਂ ਦੇ ਜ਼ਰੀਏ ਕਾਂਗਰਸ ਨੂੰ ਬੂਥ ਪੱਧਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਭਾਰਤ ਜੋੜੋ ਯਾਤਰਾ ਤੋਂ ਬਾਅਦ ਸ਼ੁਰੂ ਕੀਤੀ ਗਈ ‘ਭਾਰਤ ਨਿਆਂ ਯਾਤਰਾ’ ਦੀ ਤਰਜ਼ ’ਤੇ 26 ਜਨਵਰੀ ਨੂੰ ਜ਼ਿਲ੍ਹਾ ਕਾਂਗਰਸ ਵੱਲੋਂ ਲੁਧਿਆਣਾ ਸ਼ਹਿਰ ਦੇ ਹਲਕਾ ਪੂਰਬੀ ਟਿੱਬਾ ਰੋਡ ਤੋਂ ਸਕੂਟਰ, ਮੋਟਰਸਾਈਕਲ ਰੈਲੀ ਸ਼ੁਰੂ ਕੀਤੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ

ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਨੇ ਕਿਹਾ ਕਿ 22 ਜਨਵਰੀ ਨੂੰ ਲੁਧਿਆਣਾ ਸ਼ਹਿਰ ਦੇ ਸਾਰੇ ਮੰਦਰਾਂ ’ਚ ਕਾਂਗਰਸ ਪਾਰਟੀ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰ ਰਾਮ ਮੰਦਰ ਉਸਾਰੀ ਦੀ ਖੁਸ਼ੀ ’ਚ ਦੀਵੇ ਜਗਾਉਣਗੇ ਅਤੇ 26 ਜਨਵਰੀ ਨੂੰ ਕਾਂਗਰਸ ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਲੁਧਿਆਣਾ ਸ਼ਹਿਰ ਦੇ ਹਰ ਵਿਧਾਨ ਸਭਾ ਖੇਤਰ ’ਚ 2600 ਝੰਡੇ ਘਰਾਂ ’ਚ ਲਗਾਉਣਗੇ। ਇਸ ਮੌਕੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਕੋਮਲ ਖੰਨਾ, ਮੋਨੂ ਖਿੰਡਾ, ਸੰਜੀਵ ਸ਼ਰਮਾ, ਗੋਪਾਲ ਚੌਹਾਨ ਮਿੰਟੂ, ਸੁਖਦੇਵ ਬਾਵਾ, ਚੇਤਨ ਜੁਨੇਜਾ, ਜਗਦੀਸ਼ ਲਾਲ, ਭਾਰਤ ਭੂਸ਼ਣ ਆਸ਼ੂ, ਨਰੇਸ਼ ਉੱਪਲ, ਸਰਬਜੀਤ ਸਿੰਘ, ਸੁਰਿੰਦਰ ਕੌਰ, ਕੁਲਦੀਪ ਜੰਡਾ, ਸਤੀਸ਼ ਮਲਹੋਤਰਾ, ਨਰੇਸ਼ ਗੁਪਤਾ, ਮਨੋਜ ਪਾਠਕ, ਲਵਲੀ ਮਨੋਚਾ, ਗੌਰਵ ਭੱਟੀ, ਤਨਿਸ਼ ਆਹੂਜਾ ਪਾਰਸ, ਅਮਨ ਮੋਗਾ ਤੇ ਹੋਰ ਮੌਜੂਦ ਰਹੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News