ਕੈਲਗਰੀ ਦੇ MP ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਕੈਨੇਡਾ ਤੇ ਪੰਜਾਬ ਦੇ ਰਿਸ਼ਤੇ ਨੂੰ ਲੈ ਕੇ ਕਹੀ ਇਹ ਗੱਲ

Monday, Feb 27, 2023 - 06:29 PM (IST)

ਕੈਲਗਰੀ ਦੇ MP ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਕੈਨੇਡਾ ਤੇ ਪੰਜਾਬ ਦੇ ਰਿਸ਼ਤੇ ਨੂੰ ਲੈ ਕੇ ਕਹੀ ਇਹ ਗੱਲ

ਅੰਮ੍ਰਿਤਸਰ (ਸਰਬਜੀਤ) : ਕੈਨੇਡਾ ਦੇ ਕੈਲਗਿਰੀ ਤੋਂ ਮੈਂਬਰ ਪਾਰਲੀਮੈਂਟ ਜੌਰਜ ਚਾਹਲ ਨੇ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਗੁਰੂ ਘਰ ਦੇ ਦਰਸ਼ਨ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਬਹੁਤ ਖੁਸ਼ੀ ਅਤੇ ਭਾਗਾਂ ਵਾਲਾ ਦਿਨ ਹੈ ਕੀ ਉਨ੍ਹਾਂ ਇਸ ਰੂਹਾਨੀਅਤ ਦੇ ਕੇਂਦਰ ਦੇ ਦਰਸ਼ਨ ਕੀਤੇ। ਉਨ੍ਹਾਂ ਕਿਹਾ ਕਿ ਹਰ ਧਰਮ ਦਾ ਵਿਅਕਤੀ ਇੱਥੇ ਆ ਕੇ ਨਤਮਸਤਕ ਹੁੰਦਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਨਵੈਸਟਮੈਂਟ ਪਰਬੱਤ ਲਈ ਇੰਡੋ ਪੈਸੀਫਿਕ ਸਟਰੈਟਜੀ ਸ਼ੁਰੂ ਕੀਤੀ ਹੈ ਇਹਦੇ ਨਾਲ ਹੀ ਉਹ ਇਨਵੈਸਟਮੈਂਟ ਵਧਾਉਣ ਲਈ ਭਾਰਤ ਪੁੱਜੇ ਹਨ। ਜੌਰਜ ਚਾਹਲ ਨੇ ਦੱਸਿਆ ਕਿ ਕੈਨੇਡਾ ਦੀ ਯੂਨੀਵਰਸਿਟੀ ਅਤੇ ਕਾਲਜਾਂ ਦੇ ਨਾਲ ਪਾਟਨਰਸ਼ਿਪ ਬਣਾਈਏ ਤਾਂ ਜੋ ਜਿਹੜੇ ਭਾਰਤੀ ਵਿਦਿਆਰਥੀ ਕੈਨੇਡਾ 'ਚ ਪੜ੍ਹਨਾ ਚਾਹੁੰਦੇ ਹਨ,ਉਨ੍ਹਾਂ ਨੂੰ ਵੀ ਇਕ ਮੌਕਾ ਮਿਲ ਸਕੇ।
ਉਹਨਾਂ ਅੱਗੇ ਕਿਹਾ ਕਿ ਮਿਹਨਤੀ ਲੋਕਾਂ ਨੂੰ ਕੈਨੇਡਾ 'ਚ ਕੰਮ ਕਰਨ ਦਾ ਮੌਕਾ ਮਿਲੇ ਤੇ ਕੈਨੇਡਾ ਅਤੇ ਪੰਜਾਬ ਦਾ ਜੋਗੂੜ੍ਹਾ ਰਿਸ਼ਤਾ ਹੈ ਉਹ ਹੋਰ ਗੂੜ੍ਹਾ ਹੋਵੇਗਾ।


author

Mandeep Singh

Content Editor

Related News