ਮੋਟਰਸਾਈਕਲ ਚੋਰੀ

Tuesday, Sep 19, 2017 - 07:10 AM (IST)

ਮੋਟਰਸਾਈਕਲ ਚੋਰੀ

ਪੱਟੀ,   (ਪਾਠਕ)-   ਚੀਮਾ ਹਸਪਤਾਲ ਦੇ ਬਾਹਰੋਂ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨਿਰੰਜਣ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਵਡਾਲਾ, ਜ਼ਿਲਾ ਫ਼ਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਆਪਣੇ ਬੱਚੇ ਦੀ ਦਵਾਈ ਲੈਣ ਲਈ ਚੀਮਾ ਹਸਪਤਾਲ ਪੱਟੀ ਵਿਖੇ ਆਇਆ ਸੀ ਅਤੇ ਹਸਪਤਾਲ ਦੇ ਬਾਹਰ ਮੋਟਰਸਾਈਕਲ ਨੰਬਰ ਪੀ. ਬੀ. 05 ਏ ਏ 4198 ਖੜ੍ਹਾ ਕਰਕੇ ਅੰਦਰ ਦਵਾਈ ਲੈਣ ਚਲਾ ਗਿਆ ਪਰ ਜਦੋਂ ਬਾਹਰ ਆ ਕੇ ਦੇਖਿਆ ਤਾਂ ਮੋਟਰਸਾਈਕਲ ਚੋਰੀ ਹੋ ਚੁੱਕਾ ਸੀ। ਇਸ ਸਬੰਧੀ ਪੱਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News