5 ਧੀਆਂ ਦੀ ਮਾਂ ਨੇ ਚਾੜ੍ਹਿਆ ਚੰਨ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ

Wednesday, Apr 06, 2022 - 06:21 PM (IST)

5 ਧੀਆਂ ਦੀ ਮਾਂ ਨੇ ਚਾੜ੍ਹਿਆ ਚੰਨ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ

ਬਨੂੜ (ਗੁਰਪਾਲ) : ਥਾਣਾ ਬਨੂੜ ਅਧੀਨ ਪੈਂਦੇ ਪਿੰਡ ਜਲਾਲਪੁਰ ਦੇ ਵਸਨੀਕ 5 ਲੜਕੀਆਂ ਦੀ ਮਾਂ ਘਰੋਂ ਸੋਨੇ ਦੇ ਗਹਿਣੇ, ਨਕਦੀ ਅਤੇ 2 ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਜਾਣਕਾਰੀ ਦਿੰਦਿਆਂ ਆਪਣੇ ਔਰਤ ਦੇ ਪਤੀ ਸੁਖਵਿੰਦਰ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਪਿੰਡ ਜਲਾਲਪੁਰ ਨੇ ਦੱਸਿਆ ਕਿ ਤਕਰੀਬਨ 20 ਸਾਲ ਪਹਿਲਾਂ ਉਸ ਦਾ ਵਿਆਹ ਪਿੰਡ ਕਰਾਲਾ ਦੇ ਵਸਨੀਕ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਘਰ 5 ਲੜਕੀਆਂ ਨੇ ਜਨਮ ਲਿਆ। ਵੱਡੀ ਲੜਕੀ ਦੀ ਉਮਰ 18 ਸਾਲ ਹੈ। ਉਨ੍ਹਾਂ ਦੱਸਿਆ ਕਿ ਉਹ ਸਕਿਓਰਿਟੀ ਗਾਰਡ ਦੀ ਚੰਡੀਗੜ੍ਹ ਨੌਕਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਉਸ ਦੇ ਸਹੁਰੇ ਪਿੰਡ ਕਰਾਲਾ ਜੋ ਇਕ ਨੌਜਵਾਨ ਦਾ ਉਸੇ ਘਰ ਆਉਣਾ-ਜਾਣਾ ਸੀ, ਜਿਸ ਕਾਰਨ ਉਸ ਨੌਜਵਾਨ ਨਾਲ ਉਸ ਦੀ ਪਤਨੀ ਦੇ ਪ੍ਰੇਮ ਸਬੰਧ ਬਣ ਗਏ।

ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, ਲੁਧਿਆਣਾ ਪੁਲਸ ਨੂੰ ਪਿਆ ਵਖ਼ਤ

ਪੀੜਤ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਸ਼ਾਮ ਨੂੰ 6 ਵਜੇ ਆਪਣੇ ਘਰੋਂ ਡਿਊਟੀ ’ਤੇ ਗਿਆ ਤਾਂ ਉਸ ਦੀ ਪਤਨੀ ਵੱਡੀ ਲੜਕੀ ਨੂੰ ਡਾਕਟਰ ਕੋਲ ਦਵਾਈ ਲਿਆਉਣ ਬਾਰੇ ਕਹਿ ਕੇ 14 ਸਾਲਾ ਅਤੇ 3 ਸਾਲ ਧੀ ਨੂੰ ਲੈ ਕੇ ਚਲੀ ਗਈ। ਜਦੋਂ 2 ਘੰਟੇ ਬਾਅਦ ਵੀ ਉਹ ਘਰ ਨਾ ਪਹੁੰਚੀ ਅਤੇ ਉਸ ਦਾ ਫੋਨ ਬੰਦ ਆਉਣ ਲੱਗ ਪਿਆ ਤਾਂ ਉਸ ਦੀ ਵੱਡੀ ਲੜਕੀ ਨੇ ਉਸ ਨੂੰ ਫੋਨ ਕੀਤਾ ਕਿ ਮੰਮੀ ਘਰੋਂ ਦਵਾਈ ਲੈਣ ਗਈ ਸੀ ਪਰ ਆਈ ਨਹੀਂ। ਇਸ ਸੂਚਨਾ ਤੋਂ ਬਾਅਦ ਉਹ ਤੁਰੰਤ ਆਪਣੇ ਘਰ ਆਇਆ ਤਾਂ ਦੇਖਿਆ ਕਿ ਅਲਮਾਰੀ ’ਚ ਪਈਆਂ ਸੋਨੇ ਦੀਆਂ 2 ਮੁੰਦਰੀਆਂ, 1 ਜੌੜੀ ਕੰਨਾਂ ਦੀਆਂ ਵਾਲੀਆਂ ਅਤੇ 1 ਜੌੜੀ ਕਾਂਟਿਆਂ ਦੀ ਅਤੇ ਘਰ ’ਚ ਪਈ 18 ਹਜ਼ਾਰ ਰੁਪਏ ਦੀ ਨਕਦੀ ਵੀ ਨਾਲ ਲੈ ਗਈ। ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਅਤੇ 2 ਬੱਚਿਆਂ ਦੀ ਆਸ-ਪਾਸ ਭਾਲ ਕੀਤੀ ਪਰ ਮੈਨੂੰ ਬਾਅਦ ’ਚ ਪਤਾ ਲੱਗਾ ਕਿ ਉਹ ਆਪਣੇ ਪ੍ਰੇਮੀ ਨਾਲ ਫਰਾਰ ਹੋਈ ਹੈ। ਘਟਨਾ ਦੀ ਸੂਚਨਾ ਥਾਣਾ ਬਨੂੜ ਦੀ ਪੁਲਸ ਨੂੰ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਫੇਸਬੁੱਕ ਰਾਹੀਂ ਹੋਇਆ ਇਕਤਰਫਾ ਪਿਆਰ, ਪ੍ਰਵਾਨ ਨਾ ਚੜ੍ਹਿਆ ਤਾਂ ਖੇਡੀ ਖੂਨੀ ਖੇਡ, ਉਹ ਕੀਤਾ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News