ਅੰਡੇਮਾਨ ਨਿਕੋਬਾਰ ’ਚ ਮਾਂ ਸਣੇ ਡੇਢ ਸਾਲਾ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ, ਭੁੱਬਾਂ ਮਾਰ ਰੋਇਆ ਪੇਕਾ ਪਰਿਵਾਰ

Thursday, Jul 15, 2021 - 06:49 PM (IST)

ਅੰਡੇਮਾਨ ਨਿਕੋਬਾਰ ’ਚ ਮਾਂ ਸਣੇ ਡੇਢ ਸਾਲਾ ਬੱਚੀ ਦੀ ਸ਼ੱਕੀ ਹਾਲਾਤ ’ਚ ਮੌਤ, ਭੁੱਬਾਂ ਮਾਰ ਰੋਇਆ ਪੇਕਾ ਪਰਿਵਾਰ

ਸੁਜਾਨਪੁਰ (ਜੋਤੀ/ਬਖਸ਼ੀ) - ਅੱਜ ਸੁਜਾਨਪੁਰ ਦੇ ਠੰਡੀ ਖੂਈ ਨਿਵਾਸੀ ਇਕ ਜਨਾਨੀ ਅਤੇ ਉਸ ਦੀ ਡੇਢ ਸਾਲਾਂ ਬੱਚੀ ਦੀ ਅੰਡੇਮਾਨ ਨਿਕੋਬਾਰ ’ਚ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਵੇਂ ਹੀ ਮ੍ਰਿਤਕ ਭਾਵਨਾ ਅਤੇ ਉਸ ਦੀ ਬੱਚੀ ਦੀ ਲਾਸ਼ ਉਸ ਦੇ ਪੇਕੇ ਘਰ ਸੁਜਾਨਪੁਰ ਪਹੁੰਚੀ ਤਾਂ ਉਸ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮ੍ਰਿਤਕ ਜਨਾਨੀ ਦੀ ਪਛਾਣ ਭਾਵਨਾ ਸ਼ਰਮਾ ਪੁੱਤਰੀ ਜਗਜੀਤ ਸ਼ਰਮਾ ਅਤੇ ਬੱਚੀ ਰੁਦਰਿਕਾ ਨਿਵਾਸੀ ਠੰਡੀ ਖੂਈ ਸੁਜਾਨਪੁਰ ਦੇ ਰੂਪ ਵਿੱਚ ਹੋਈ ਹੈ ।

ਪੜ੍ਹੋ ਇਹ ਵੀ ਖ਼ਬਰ - ਦੁਬਈ ’ਚ ਰਹਿੰਦੇ ਪ੍ਰੇਮੀ ਦੀ ਬੇਵਫ਼ਾਈ ਤੋਂ ਦੁਖੀ ਪ੍ਰੇਮਿਕਾ ਨੇ ਲਿਆ ਫਾਹਾ, ਵੀਡੀਓ ਰਾਹੀਂ ਕਰਦਾ ਸੀ ਤੰਗ (ਵੀਡੀਓ)

ਮਿ੍ਰਤਕਾਂ ਦੇ ਪਿਤਾ ਜਗਜੀਤ ਸ਼ਰਮਾ ਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਭਾਵਨਾ ਦਾ ਵਿਆਹ ਲਗਭਗ ਸਾਢੇ 3 ਸਾਲ ਪਹਿਲਾਂ ਨੀਰਜ ਸ਼ਰਮਾ ਪੁੱਤਰ ਵਿਨੇ ਸ਼ਰਮਾ ਨਿਵਾਸੀ ਕਰਥੋਲੀ ਮੁਹੱਲਾ ਪਠਾਨਕੋਟ ਦੇ ਨਾਲ ਹੋਇਆ ਸੀ। ਉਸ ਦਾ ਪਤੀ ਭਾਰਤੀ ਜਲ ਸੈਨਾ ਵਿੱਚ ਅੰਡੇਮਾਨ ਨਿਕੋਬਾਰ ਵਿੱਚ ਤਾਇਨਾਤ ਹੈ। ਭਾਵਨਾ ਦੇ ਪਰਿਵਾਰਾਂ ਵਾਲਿਆਂ ਨੇ ਆਪਣੇ ਜਵਾਈ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨੀਰਜ ਨਸ਼ੇ ਦਾ ਆਦਿ ਸੀ, ਜਿਸ ’ਤੇ ਪਹਿਲਾਂ ਵੀ ਮਾਮਲਾ ਦਰਜ ਹੈ। ਵਿਆਹ ਦੇ ਬਾਅਦ ਜਵਾਈ ਨੀਰਜ਼ ਸ਼ਰਮਾ ਤੇ ਉਸ ਦੇ ਮਾਤਾ-ਪਿਤਾ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗੇ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਉਨ੍ਹਾਂ ਨੇ ਦੱਸਿਆ ਕਿ ਭਾਵਨਾ ਪਿਛਲੇਂ ਲੰਮੇ ਸਮੇਂ ਤੋਂ ਆਪਣੇ ਸਹੁਰੇ ਪਠਾਨਕੋਟ ’ਚ ਹੀ ਰਹਿ ਰਹੀ ਸੀ ਪਰ ਬੀਤੇ ਮਹੀਨੇ ਨੀਰਜ ਉਸ ਨੂੰ ਜ਼ਬਰਨ ਆਪਣੀ ਧੀ ਦੇ ਨਾਲ ਅੰਡੇਮਾਨ ਨਿਕੋਬਾਰ ਲੈ ਗਿਆ ਅਤੇ ਬੀਤੀ 8 ਜੁਲਾਈ ਨੂੰ ਭਾਵਨਾ ਦੇ ਪਰਿਵਾਰ ਨੂੰ ਫੋਨ ਕਰਕੇ ਸੂਚਿਤ ਕਰ ਦਿੱਤਾ ਭਾਵਨਾ ਨੇ ਇੱਥੇ ਖ਼ੁਦਕੁਸ਼ੀ ਕਰ ਲਈ ਹੈ ਅਤੇ ਉਸ ਦੀ ਧੀ ਦੀ ਵੀ ਮੌਤ ਹੋ ਗਈ ਹੈ। ਜਦੋਂ ਅਸੀਂ ਪੁਲਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੇ ਭਾਵਨਾ ਦੀ ਮੌਤ ਦੇ ਮਾਮਲੇ ’ਚ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮੌਤ ਦੇ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਦਸੂਹਾ ’ਚ ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਹੋਈ ਦਰਦਨਾਕ ਮੌਤ (ਤਸਵੀਰਾਂ) 

ਪਰਿਵਾਰ ਨੇ ਕਿਹਾ ਕਿ ਸੋਝੀ ਸਮਝੀ ਸਾਜਿਸ਼ ਦੇ ਤਹਿਤ ਉਨ੍ਹਾਂ ਦੋਵਾਂ ਨੂੰ ਮਾਰਿਆ ਗਿਆ ਹੈ। ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਇਸ ਮੌਕੇ ਸੁਜਾਨਪੁਰ ਦੇ ਵਿਧਾਇਕ ਦਿਨੇਸ ਸਿੰਘ ਬੱਬੂ ਤੇ ਨਗਰ ਕੌਂਸਲ ਪ੍ਰਧਾਨ ਅਨੁਰਾਧਾ ਬਾਲੀ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।

ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ’ਚੋਂ ਲਾਸ਼ ਮਿਲਣ ’ਤੇ ਰੋ-ਰੋ ਬੇਹਾਲ ਹੋਇਆ ਪਰਿਵਾਰ

ਦੂਜੇ ਪਾਸੇ ਮ੍ਰਿਤਕਾਂ ਦੇ ਪਤੀ ਨੀਰਜ਼ ਸ਼ਰਮਾ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਸ਼ਾਮ ਦੇ ਸਮੇਂ ਉਹ ਘਰ ਆਇਆ ਤਾਂ ਦਰਵਾਜ਼ਾਂ ਅੰਦਰ ਤੋਂ ਬੰਦ ਸੀ। ਮੈਂ ਆਪਣੇ ਦੋਸਤ ਨੂੰ ਮੌਕੇ ’ਤੇ ਬੁਲਾਇਆ ਅਤੇ ਅਸੀ ਦਰਵਾਜ਼ਾਂ ਤੋੜ ਕੇ ਅੰਦਰ ਵੇਖਿਆ ਤਾਂ ਭਾਵਨਾ ਨੇ ਫੰਦਾ ਲਗਾ ਲਿਆ ਸੀ ਅਤੇ ਬੱਚੀ ਵੀ ਉੱਥੇ ਪਈ ਸੀ, ਜਿਸ ਨੂੰ ਮੇਰਾ ਦੋਸਤ ਹਸਪਤਾਲ ਲੈ ਕੇ ਗਿਆ, ਜਦਕਿ ਭਾਵਨਾ ਨੂੰ ਮੈਂ ਉੱਪਰ ਤੋਂ ਹੇਠਾਂ ਉਤਾਰ ਦਿੱਤਾ। ਭਾਵਨਾ ਦੇ ਪਰਿਵਾਰ ਵਾਲੇ ਜੋ ਦੋਸ਼ ਲਗਾ ਰਹੇ ਹਨ ਉਹ ਗਲਤ ਹਨ। ਮੈਂ ਹਰ ਜਾਂਚ ਲਈ ਤਿਆਰ ਹਾਂ।


author

rajwinder kaur

Content Editor

Related News