ਪੰਜਾਬ ਦੀਆਂ ਖੂਬਸੂਰਤ ਤੇ ਮਸ਼ਹੂਰ ਥਾਵਾਂ, ਜਿਸ ਨੇ ਇਹ ਨਹੀਂ ਦੇਖੀਆਂ, ਸਮਝੋ ਕੁਝ ਨਹੀਂ ਦੇਖਿਆ (ਤਸਵੀਰਾਂ)

Monday, Jul 13, 2015 - 02:39 PM (IST)

 ਪੰਜਾਬ ਦੀਆਂ ਖੂਬਸੂਰਤ ਤੇ ਮਸ਼ਹੂਰ ਥਾਵਾਂ, ਜਿਸ ਨੇ ਇਹ ਨਹੀਂ ਦੇਖੀਆਂ, ਸਮਝੋ ਕੁਝ ਨਹੀਂ ਦੇਖਿਆ (ਤਸਵੀਰਾਂ)
ਜਲੰਧਰ-ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਅਤੇ ਯੋਧਿਆਂ ਦੀ ਧਰਤੀ ਮੰਨਿਆ ਗਿਆ ਹੈ। ਭਾਰਤ ਦੇਸ਼ ''ਚ ਪੰਜਾਬ ਇਕ ਅਜਿਹੀ ਥਾਂ ਹੈ, ਜਿਸ ''ਚ ਕੁਦਰਤ ਦੀ ਖੂਬਸੂਰਤੀ ਦੇ ਨਾਲ-ਨਾਲ ਅਣਗਿਣਤ ਧਾਰਮਿਕ ਸਥਾਨ ਦੇਖਣਯੋਗ ਹਨ। 
ਇਸ ਧਰਤੀ ਨੇ ਮਹਾਨ ਯੋਧਿਆਂ ਨੂੰ ਪੈਦਾ ਕੀਤਾ ਹੈ। ਪੰਜਾਬ ਦੀਆਂ ਕਈ ਥਾਵਾਂ ਅਜਿਹੀਆਂ ਹਨ ਕਿ ਜੇਕਰ ਘੁੰਮਣ ਨਿਕਲੇ ਬੰਦੇ ਨੇ ਇਨ੍ਹਾਂ ਨੂੰ ਨਹੀਂ ਦੇਖਿਆ ਤਾਂ ਸਮਝੋ ਕਿ ਉਸ ਨੇ ਪੰਜਾਬ ''ਚ ਕੁਝ ਨਹੀਂ ਦੇਖਿਆ। ਇਹ ਥਾਵਾਂ ਇਸ ਤਰ੍ਹਾਂ ਹਨ।
 
1. ਸ਼੍ਰੀ ਹਰਿਮੰਦਰ ਸਾਹਿਬ
ਸਿੱਖਾਂ ਨਾਲ ਸੰਬੰਧਿਤ ਸ਼੍ਰੀ ਹਰਿਮੰਦਰ ਸਾਹਿਬ ਗੁਰੂ ਕੀ ਨਗਰੀ ਅੰਮ੍ਰਿਤਸਰ ''ਚ ਸਥਿਤ ਹੈ। ਇਸ ਨੂੰ ਸਿੱਖਾਂ ਦਾ ਮਹਾਨ ਤੀਰਥ ਸਥਾਨ ਮੰਨਿਆ ਗਿਆ ਹੈ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਇੱਥੇ ਮੱਥਾ ਟੇਕਣ ਆਉਂਦੇ ਹਨ।
 
2. ਸ਼੍ਰੀ ਆਨੰਦਪੁਰ ਸਾਹਿਬ
ਸ਼੍ਰੀ ਆਨੰਦਪੁਰ ਸਾਹਿਬ ਪੰਜਾਬ ਦੇ ਖੂਬਸੂਰਤ ਸ਼ਹਿਰਾਂ ''ਚੋਂ ਇੱਕ ਹੈ। ਇਸ ਦੀ ਸਥਾਪਨਾ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ। ਆਨੰਦਪਰ ਸਾਹਿਬ ਦੇ ਸਥਾਪਨਾ ਦਿਵਸ ''ਤੇ ਅਣਗਿਣਤ ਲੋਕ ਗੁਰੂ ਦੇ ਚਰਨਾਂ ''ਚ ਸੀਸ ਝੁਕਾਉਂਦੇ ਹਨ।
 
3. ਗੁਰਦੁਆਰਾ ਤਰਨਤਾਰਨ ਸਾਹਿਬ
ਗੁਰਦੁਆਰਾ ਤਰਨਤਾਰਨ ਸਾਹਿਬ ਦੀ ਸਥਾਪਨਾ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸ਼ਹਿਰ ''ਚ ਕੀਤੀ ਸੀ, ਜਿੱਥੇ ਸ਼ਰਧਾਲੂ ਦੂਰੋਂ-ਦੂਰੋਂ ਆ ਕੇ ਸਿਰ ਝੁਕਾਉਂਦੇ ਹਨ।
 
4. ਜਲਿਆਂਵਾਲਾ ਬਾਗ
ਅੰਮ੍ਰਿਤਸਰ ''ਚ ਸਥਿਤ ਜਲਿਆਂਵਾਲਾ ਬਾਗ ਇਤਿਹਾਸਕ ਮਹੱਤਤਾ ਰੱਖਦਾ ਹੈ। ਇੱਥੇ 1919 ''ਚ ਬ੍ਰਿਟਿਸ਼ ਪੁਲਸ ਦੇ ਜਨਰਲ ਡਾਇਰ ਵਲੋਂ ਗੋਲੀਆਂ ਚਲਾ ਕੇ ਅਨੇਕਾਂ ਲੋਕਾਂ ਨੂੰ ਮੌਤ ਦੇ ਘਾਰ ਉਤਾਰ ਦਿੱਤਾ ਗਿਆ ਸੀ।
 
5. ਰਾਕ ਗਾਰਡਨ
ਚੰਡੀਗੜ੍ਹ ''ਚ ਬਹੁਤ ਹੀ ਖੂਬਸੂਰਤ ਜਗ੍ਹਾ ਰਾਕ ਗਾਰਡਨ ਦੀ ਸਥਾਪਨਾ ਨੇਕ ਚੰਦ ਨੇ ਕੀਤੀ ਸੀ, ਜੋ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇੱਥੇ ਬਣੀ ਹੋਈ ਹਰ ਚੀਜ਼ ਫਾਲਤੂ ਮਟੀਰੀਅਲ ਜਿਵੇਂ ਕਿ ਚੂੜੀਆਂ, ਤਾਰਾਂ, ਟੁੱਟੀ ਹੋਈ ਕਰਾਕਰੀ ਆਦਿ ਦੀ ਬਣਾਈ ਗਈ ਹੈ।
 
6. ਰੋਜ਼ ਗਾਰਡਨ
ਰੋਜ਼ ਗਾਰਡਨ ਵੀ ਚੰਡੀਗੜ੍ਹ ''ਚ ਸਥਿਤ ਹੈ ਅਤੇ 30 ਏਕੜ ਦੀ ਜਗ੍ਹਾ ''ਚ ਫੈਲਿਆ ਹੋਇਆ ਹੈ। ਇਸ ''ਚ ਵੱਖ-ਵੱਖ ਤਰ੍ਹਾਂ ਦੇ 50,000 ਗੁਲਾਬ ਅਤੇ 1600 ਹੋਰ ਕਿਸਮਾਂ ਦੇ ਫੁੱਲ ਲੱਗੇ ਹੋਏ ਹਨ। ਇੱਥੇ ਹਰ ਸਾਲ ਰੋਜ਼ ਫੈਸਟੀਵਲ ਵੀ ਮਨਾਇਆ ਜਾਂਦਾ ਹੈ।
 
7. ਸੁਖਨਾ ਲੇਕ
ਚੰਡੀਗੜ੍ਹ ਦੀ ਸੁਖਨਾ ਝੀਲ ਸ਼ਾਮ ਦੇ ਖੂਬਸੂਰਤ ਨਜ਼ਾਰਿਆਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆਉਂਦੀ ਹੈ ਅਤੇ ਇਹ ਨਜ਼ਾਰੇ ਦੇਖਣ ਲਈ ਹਰ ਰੋਜ਼ ਲੋਕਾਂ ਦੀ ਭੀੜ ਇੱੱਥੇ ਲੱਗੀ ਰਹਿੰਦੀ ਹੈ।
 
8. ਵਿਰਾਸਤ-ਏ-ਖਾਲਸਾ
ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੀ ਉਸਾਰੀ ਸਿੱਖ ਵਿਰਾਸਤ ਨੂੰ ਪੇਸ਼ ਕਰਨ ਦਾ ਪਹਿਲਾ ਵੱਡਾ ਉੱਦਮ ਹੈ। 100 ਏਕੜ ਰਕਬੇ ''ਚ ਉਸਾਰੇ ਵਿਰਾਸਤ-ਏ-ਖਾਲਸਾ ਨੂੰ ਅੰਤਰ ਰਾਸ਼ਟਰੀ ਪ੍ਰਸਿੱਧ ਆਰਚੀਟੈਕਟ ਸ਼੍ਰੀ ਮੋਸ਼ੇ ਸੈਫਦੀ ਨੇ ਡਿਜ਼ਾਈਨ ਕੀਤਾ ਹੈ।
 
9. ਸ਼ੀਸ਼ ਮਹਿਲ ਪਟਿਆਲਾ
ਸ਼ੀਸ਼ਿਆਂ ਦਾ ਮਹਿਲ ਮਤਲਬ ਸ਼ੀਸ ਮਹਿਲ ਪਟਿਆਲਾ ''ਚ ਸਥਿਤ ਹੈ। ਇਹ ਮੋਤੀ ਬਾਗ ਪੈਲਸ ਦਾ ਹਿੱਸਾ ਹੈ, ਜਿਸ ਨੂੰ ਮਹਾਰਾਜਾ ਨਰਿੰਦਰ ਸਿੰਘ ਨੇ 1847 ''ਚ ਬਣਵਾਇਆ ਸੀ। ਪੈਲਸ ਦੇ ਸਾਹਮਣੇ ਇਕ ਸੁੰਦਰ ਝੀਲ ਹੈ, ਜਿਸ ''ਤੇ ਇਕ ਝੂਲਾ ਬਣਿਆ ਹੋਇਆ ਹੈ। ਇਸ ਨੂੰ ਲਛਮਣ ਝੂਲਾ ਕਿਹਾ ਜਾਂਦਾ ਹੈ।
 
10. ਭਾਖੜਾ ਨੰਗਲ ਡੈਮ
ਭਾਖੜਾ ਨੰਗਲ ਤਿੰਨ ਸੂਬਿਆਂ ਪੰਜਾਬ, ਹਿਮਾਚਲ ਅਤੇ ਹਰਿਆਣਾ ਨੂੰ ਬਿਜਲੀ ਦੀ ਸਪਲਾਈ ਕਰਦਾ ਹੈ ਅਤੇ ਇਸ ਦਾ ਨਜ਼ਾਰਾ ਵੀ ਕਾਫੀ ਵਧੀਆ ਹੁੰਦਾ ਹੈ।
 

author

Babita Marhas

News Editor

Related News