ਤੇਜ਼ਧਾਰ ਹਥਿਆਰਾਂ ਨਾਲ ਵੱਢੀ ਨੌਜਵਾਨ ਕੁੜੀ, ਖੂਨ ਨਾਲ ਭਿੱਜੀ ਲਾਸ਼ ਦੇਖ ਹੈਰਾਨ ਰਹਿ ਗਏ ਲੋਕ (ਤਸਵੀਰਾਂ)
Sunday, Sep 20, 2015 - 05:45 PM (IST)
ਮੋਰਿੰਡਾ (ਸੋਹੀ) – ਮੋਰਿੰਡਾ ਪੁਲਸ ਵੱਲੋਂ ਨਜ਼ਦੀਕੀ ਪਿੰਡ ਕਜੋਲੀ ਵਿਖੇ ਸਰਹਿੰਦ ਭਾਖੜਾ ਨਹਿਰ ਦੀ ਪਟੜੀ ਨੇੜੇ ਖਦਾਨਾਂ ਤੋਂ ਇਕ ਅਪਾਹਿਜ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਪਲਵਿੰੰਦਰ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਰਹਿੰਦ ਭਾਖੜਾ ਨਹਿਰ ਦੀ ਪੱਟੜੀ ''ਤੇ ਲਗਭਗ 24 ਸਾਲਾ ਅਪਾਹਿਜ ਲੜਕੀ ਦੀ ਖੂਨ ਨਾਲ ਲੱਥ ਪੱਥ ਲਾਸ਼ ਪਈ ਹੈ। ਜਿਸ ਤੋਂ ਬਾਅਦ ਥਾਣਾ ਮੁਖੀ ਤੁਰੰਤ ਘਟਨਾ ਸਥਾਨ ''ਤੇ ਪੁੱਜ ਗਏ ਅਤੇ ਇਸਦੀ ਜਾਣਕਾਰੀ ਅਪਣੇ ਉੱਚ ਅਧਿਕਾਰੀ ਡਾ. ਸੰਜੀਵ ਕੁਮਾਰ ਗਰਗ ਏ.ਐਸ.ਪੀ. ਚਮਕੌਰ ਸਾਹਿਬ ਨੂੰ ਦਿੱਤੀ। ਘਟਨਾ ਦੀ ਜਾਂਚ ਲਈ ਏ.ਐਸ.ਪੀ. ਡਾ. ਸੰਜੀਵ ਕੁਮਾਰ ਗਰਗ ਵੀ ਮੌਕੇ ''ਤੇ ਪੁੱਜ ਗਏ ਅਤੇ ਲਾਸ਼ ਦੀ ਜਾਂਚ ਕੀਤੀ।
ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਤੇਜ਼ਧਾਰ ਹਥਿਆਰਾਂ ਨਾਲ ਲੜਕੀ ਦੇ ਗਲੇ ਅਤੇ ਪਿੱਠ ''ਤੇ ਕਈ ਵਾਰ ਕਰਕੇ ਉਸਦਾ ਕਤਲ ਕੀਤਾ ਗਿਆ ਹੈ ਅਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਇਰਾਦੇ ਨਾਲ ਨਹਿਰ ''ਚ ਸੁੱਟਣ ਆਏ ਸਨ ਜਿਸ ਵਿਚ ਕਾਤਲ ਅਸਫਲ ਰਹੇ। ਥਾਣਾ ਮੁਖੀ ਨੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਸ਼ਨਾਖ਼ਤ ਲਈ ਰੂਪਨਗਰ ਦੇ ਮੋਰਚਰੀ ''ਚ 72 ਘੰਟੇ ਲਈ ਰੱਖਿਆ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।