2 ਹਜ਼ਾਰ ਤੋਂ ਵੱਧ ਔਰਤਾਂ ਬਣਾ ਰਹੀਆਂ ਤਿਰੰਗੇ, ਝੰਡੇ ਦਾ ਸਨਮਾਨ ਕਾਇਮ ਰੱਖਣ ਲਈ ਇੰਝ ਕਰ ਰਹੀਆਂ ਕੰਮ

Tuesday, Aug 09, 2022 - 12:28 PM (IST)

2 ਹਜ਼ਾਰ ਤੋਂ ਵੱਧ ਔਰਤਾਂ ਬਣਾ ਰਹੀਆਂ ਤਿਰੰਗੇ, ਝੰਡੇ ਦਾ ਸਨਮਾਨ ਕਾਇਮ ਰੱਖਣ ਲਈ ਇੰਝ ਕਰ ਰਹੀਆਂ ਕੰਮ

ਮਾਲੇਰਕੋਟਲਾ : ਕੇਂਦਰ ਸਰਕਾਰ ਵੱਲੋਂ 15 ਅਗਸਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਆਪਣੇ ਘਰਾਂ 'ਤੇ ਤਿਰੰਗਾ ਝੰਡਾ ਲਾਉਣ ਦਾ ਸੰਦੇਸ਼ ਦਿੱਤਾ ਗਿਆ ਹੈ, ਜਿਸ ਨੂੰ 'ਹਰ ਘਰ ਤਿਰੰਗਾ' ਮੁਹਿੰਮ ਦਾ ਨਾਮ ਦਿੱਤਾ ਗਿਆ ਹੈ।  ਇਸ ਦੇ ਚੱਲਦਿਆਂ ਮਾਲੇਰਕੋਟਲਾ ਦੇ ਕਾਰੀਗਰਾਂ ਵੱਲੋਂ ਵੱਡੇ ਪੱਧਰ 'ਤੇ ਤਿਰੰਗੇ ਤਿਆਰ ਕਰਕੇ ਦੇਸ਼ ਦੇ ਵੱਖ-ਵੱਖ ਥਾਵਾਂ 'ਚ ਭੇਜੇ ਜਾ ਚੁੱਕੇ ਹਨ ਅਤੇ ਇਨੀਂ ਦਿਨੀਂ ਵੀ ਮਾਲੇਰਕੋਟਲਾ ਦੀ ਹਰ ਗਲੀ, ਹਰ ਘਰ 'ਚ ਤਿਰੰਗੇ ਬਣਾਏ ਜਾ ਰਹੇ ਹਨ। ਸ਼ਹਿਰ ਦੀਆਂ 2 ਹਜ਼ਾਰ ਤੋਂ ਵੱਧ ਔਰਤਾਂ 1 ਮਹੀਨੇ ਤੋਂ ਇਸ ਕੰਮ 'ਚ ਲੱਗੀਆਂ ਹੋਈਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਹਰਿਆਣਾ, ਗੁਜਰਾਤ, ਰਾਜਸਥਾਨ, ਹਿਮਾਚਲ , ਚੰਡੀਗੜ੍ਹ ਤੋਂ ਇਲਾਵਾ ਵੱਖ-ਵੱਖ ਸੂਬਿਆਂ 'ਚ ਮਾਲੇਰਕੋਟਲਾ ਤੋਂ ਹੀ ਤਿਰੰਗਾ ਝੰਡਾ ਸਪਲਾਈ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਅਕਾਲੀ ਦਲ ’ਚ ਘਮਸਾਣ ਤੇਜ਼, ਵਿਰੋਧੀ ਧੜੇ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਚੁੱਕਿਆ ਵੱਡਾ ਕਦਮ

ਦੱਸ ਦੇਈਏ ਕਿ ਸ਼ਹਿਰ ਦੇ 50 ਤੋਂ ਵੱਧ ਹੋਲਸੇਲਰਾਂ ਕੋਲ 50 ਲੱਖ ਤੋਂ ਵੱਧ ਤਿਰੰਗੇ ਬਣਾਉਣ ਦਾ ਆਡਰ ਮਿਲਿਆ ਹੋਇਆ ਹੈ। ਇਕ ਔਰਤ ਇਕ ਦਿਨ 'ਚ 150 ਤਿਰੰਗੇ ਬਣਾ ਰਹੀ ਹੈ। ਕਾਰੀਗਰਾਂ ਨੂੰ ਇਕ ਤਿਰੰਗਾ ਬਣਾਉਣ ਲਈ 15 ਤੋਂ 40 ਰੁਪਏ ਮਿਲਦੇ ਹਨ। ਇਸ ਤੋਂ ਇਲਾਵਾ ਤਿਰੰਗੇ ਝੰਡੇ ਦਾ ਸਨਮਾਨ ਕਾਇਮ ਰੱਖਣ ਲਈ ਕਾਰੀਗਰਾਂ ਵੱਲੋਂ ਚੱਪਲਾਂ ਕਮਰੇ ਦੇ ਬਾਹਰ ਲਾ ਕੇ ਸਾਫ਼-ਸੁਥਰੀ ਜਗ੍ਹਾ 'ਤੇ ਹੀ ਤਿਰੰਗੇ ਬਣਾਏ ਜਾ ਰਹੇ ਹਨ। ਇਸ ਸੰਬੰਧੀ ਗੱਲ ਕਰਦਿਆਂ ਰਜ਼ੀਆ ਬੇਗਮ ਨੇ ਕਿਹਾ ਕਿ ਤਿਰੰਗਾ ਤਿਆਰ ਕਰਦਿਆਂ ਨੂੰ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ। ਸਾਫ਼ ਥਾਂ ਅਤੇ ਸਾਫ਼ ਹੱਥਾਂ ਨਾਲ ਰਾਸ਼ਟਰੀ ਝੰਡੇ ਨੂੰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੇ ਹੱਥਾਂ ਨਾਲ ਬਣਾਏ ਤਿਰੰਗੇ ਨੂੰ ਲੋਕਾਂ ਦੇ ਘਰਾਂ ਜਾਂ ਇਮਾਰਤਾਂ 'ਤੇ ਲੱਗਿਆ ਦੇਖਾਂਗੇ ਤਾਂ ਸਾਨੂੰ ਬਹੁਤ ਖ਼ੁਸ਼ੀ ਹੋਵੇਗੀ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News