ਛੇਤੀ ਹੀ ਹੋਰ ਆਮ ਆਦਮੀ ਕਲੀਨਿਕ ਕੀਤੇ ਜਾਣਗੇ ਲੋਕ ਅਰਪਿਤ : ਜੌੜਾਮਾਜਰਾ

Friday, Oct 07, 2022 - 06:45 PM (IST)

ਛੇਤੀ ਹੀ ਹੋਰ ਆਮ ਆਦਮੀ ਕਲੀਨਿਕ ਕੀਤੇ ਜਾਣਗੇ ਲੋਕ ਅਰਪਿਤ : ਜੌੜਾਮਾਜਰਾ

ਚੰਡੀਗੜ- “ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਲੋਕਾਂ ਲਈ ਘਰ ਦੇ ਨੇੜੇ ਅਤਿ-ਆਧੁਨਿਕ ਸਿਹਤ ਸੇਵਾਵਾਂ ਤੇ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਮੁਤਾਬਕ ਛੇਤੀ ਹੀ ਸੂਬੇ ਦੇ ਲੋਕਾਂ ਲਈ  ਅਜਿਹੇ ਹੋਰ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾਣਗੇ। ’’ ਪੰਜਾਬ ਕਿਸਾਨ ਵਿਕਾਸ ਭਵਨ, ਐੱਸ.ਏ.ਐੱਸ.ਨਗਰ ਵਿਖੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਡੈਂਟਲ ਕਾਲਜ ਦੇ ਮੈਡੀਕਲ ਅਫਸਰ (ਡੈਂਟਲ) ਲਈ ਸਾਲਾਨਾ ਰੀ-ਓਰੀਐਂਟੇਸ਼ਨ ਸਿਖਲਾਈ ਸੈਸ਼ਨ ਦੌਰਾਨ ਇਹ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਅਜਿਹੇ ਹੋਰ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਕਲੀਨਿਕ ਲੋਕ ਅਰਪਿਤ ਕਰ ਦਿੱਤੇ ਜਾਣਗੇ।

ਇਹ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕੇਂਦਰ ਸਰਕਾਰ ਦੀ ਵੱਡੀ ਕਾਰਵਾਈ

ਸਿਖਲਾਈ ਪ੍ਰੋਗਰਾਮ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਡਾਕਟਰਾਂ ਲਈ ਅਜਿਹੇ ਓਰੀਐਂਟੇਸ਼ਨ ਪ੍ਰੋਗਰਾਮ ਅਕਸਰ ਕਰਵਾਏ ਜਾਣੇ ਚਾਹੀਦੇ ਹਨ।
ਇਸ ਟਰੇਨਿੰਗ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰ ਤੋਂ ਬੁਲਾਏ ਗਏ ਪੰਜ ਬੁਲਾਰਿਆਂ ਨੇ ਡੈਂਟਿਸਟ੍ਰੀ ਦੇ ਵੱਖ-ਵੱਖ ਵਿਸ਼ਿਆਂ ਤੇ ਲੈਕਚਰ ਦਿੱਤੇ।ਇਸ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਡਾ. ਪੂਰਵਾ ਅਰੋੜਾ, ਡਾ. ਗੌਰਵ ਆਹੂਜਾ, ਡਾ. ਰਾਧਿਕਾ ਲੇਖੀ, ਡਾ. ਅੰਕੂਰ ਸ਼ਰਮਾ ਅਤੇ ਡਾ. ਪ੍ਰੀਤ ਸ਼ਰਮਾ ਨੇ ਡੈਂਟਲ ਖੇਤਰ ਦੀਆਂ ਨਵੀਂਆਂ ਤਕਨੀਕਾਂ ਅਤੇ ਖੋਜਾਂ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ।

PunjabKesari

ਇਸ ਮੌਕੇ ਸੰਬੋਧਨ ਕਰਦਿਆਂ ਡਾਇਰੈਕਟਰ ਹੈਲਥ ਸਰਵਿਸਜ਼ ਪੰਜਾਬ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿਚ ਡੈਂਟਲ ਇੰਪਲਾਟ ਸੈਂਟਰ ਜਲਦੀ ਹੀ ਖੋਲ੍ਹੇ ਜਾਣਗੇ, ਜਿੱਥੇ ਆਮ ਜਨਤਾ ਨੂੰ ਦੰਦ ਲਗਵਾਉਣ ਦੀ ਸਹੂਲਤ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਸਮੂਹ ਮੈਡੀਕਲ (ਡੈਂਟਲ) ਅਫਸਰਾਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਅਗਲੇ ਵਰ੍ਹੇ ਤੋਂ ਪੰਜਾਬ ਵਿਚ ਸਭ ਤੋਂ ਜ਼ਿਆਦਾ ਸਰਜਰੀ ਕਰਨ ਵਾਲੇ ਮੈਡੀਕਲ (ਡੈਂਟਲ) ਅਫਸਰ ਨੂੰ ਸਲਾਨਾ ਰਿਓਰਿਐਂਟੇਸ਼ਨ ਟ੍ਰੇਨਿੰਗ ਸ਼ੈਸ਼ਨ ਦੌਰਾਨ 51 ਹਜ਼ਾਰ ਰੁਪਏ ਦਾ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ - ਨੌਕਰੀ ਦੀ ਭਾਲ ’ਚ ਲੱਗੇ ਨੌਜਵਾਨਾਂ ਲਈ ਚੰਗੀ ਖ਼ਬਰ, ਇਸ ਪੋਰਟਲ ’ਤੇ ਘਰ ਬੈਠੇ ਮਿਲੇਗੀ ਨੌਕਰੀ

ਇਸ ਟਰੇਨਿੰਗ ਪ੍ਰੋਗਰਾਮ ਦੌਰਾਨ ਐਮ.ਡੀ (ਪੀ.ਐਚ.ਐਸ.ਸੀ.) ਨੀਲਿਮਾ ਸਿੰਘ, ਡਾਇਰੈਕਟਰ ਹੈਲਥ ਸਰਵਿਸਜ਼ ਪੰਜਾਬ ਡਾ. ਰਣਜੀਤ ਸਿੰਘ, ਡਾਇਰੈਕਟਰ ਫੈਮਲੀ ਵੈੱਲਫੇਅਰ ਪੰਜਾਬ ਡਾ. ਰਵਿੰਦਰਪਾਲ ਕੌਰ, ਡਿਪਟੀ ਡਾਇਰੈਕਟਰ ਡੈਂਟਲ ਡਾ. ਸੁਰਿੰਦਰ ਮੱਲ ਅਤੇ ਡਿਪਟੀ ਡਾਇਰੈਕਟਰ ਡਾ. ਜਗਦੀਸ਼ ਸਿੰਘ ਤੋਂ ਇਲਾਵਾ ਪੰਜਾਬ ਦੇ ਸਮੂਹ ਜਿਲਿਆਂ ਤੋਂ ਮੈਡੀਕਲ ਅਫਸਰ ਡੈਂਟਲ ਅਤੇ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਮੌਜੂਦ ਸਨ।

PunjabKesari
ਨਵੰਬਰ ਵਿਚ ਮਨਾਇਆ ਜਾਵੇਗਾ ਡੈਂਟਲ ਪੰਦਰਵਾੜਾ
ਉਕਤ ਸਮਾਗਮ ਦੌਰਾਨ ਸਿਹਤ ਮੰਤਰੀ ਨੇ ਦੱਸਿਆ ਕਿ ਨਵੰਬਰ ਵਿਚ 34ਵਾਂ ਡੈਂਟਲ ਪੰਦਰਵਾੜਾ ਮਨਾਇਆ ਜਾਵੇਗਾ। ਉਨ੍ਹਾਂ ਇਸ ਪੰਦਰਵਾੜੇ ’ਚ ਸਮੂਹ ਮੈਡੀਕਲ (ਡੈਂਟਲ) ਅਫਸਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਅਤੇ ਸੂਬੇ ਦੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਕਿਹਾ । ਇਸ ਦੌਰਾਨ ਜੌੜਾਮਾਜਰਾ ਨੇ ਡੈਂਟਲ ਕੇਡਰ ਨੂੰ ਵਧਾਈ ਵੀ ਦਿੱਤੀ।


author

Anuradha

Content Editor

Related News