ਮੂਸੇਵਾਲਾ ਕਤਲ ਕਾਂਡ ਦਾ ਦੋਸ਼ੀ ਮਾਨਸਾ ਦੀ ਅਦਾਲਤ 'ਚ ਪੇਸ਼, ਸਚਿਨ ਥਾਪਨ ਦਾ ਵਧਿਆ 5 ਦਿਨਾ ਪੁਲਸ ਰਿਮਾਂਡ

Friday, Oct 06, 2023 - 11:55 PM (IST)

ਮੂਸੇਵਾਲਾ ਕਤਲ ਕਾਂਡ ਦਾ ਦੋਸ਼ੀ ਮਾਨਸਾ ਦੀ ਅਦਾਲਤ 'ਚ ਪੇਸ਼, ਸਚਿਨ ਥਾਪਨ ਦਾ ਵਧਿਆ 5 ਦਿਨਾ ਪੁਲਸ ਰਿਮਾਂਡ

ਮਾਨਸਾ (ਸੰਦੀਪ ਮਿੱਤਲ) : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਨਾਮਜ਼ਦ ਸਚਿਨ ਥਾਪਨ ਨੂੰ ਪੁਲਸ ਨੇ ਰਿਮਾਂਡ ਖਤਮ ਹੋਣ ਤੋਂ ਬਾਅਦ ਸ਼ੁੱਕਰਵਾਰ ਅਦਾਲਤ ’ਚ ਪੇਸ਼ ਕੀਤਾ। ਅਦਾਲਤ ’ਚ ਪੇਸ਼ ਕਰਦਿਆਂ ਪੁਲਸ ਨੇ ਇਸ ਮਾਮਲੇ ’ਚ ਪੁੱਛਗਿੱਛ ਲਈ 10 ਦਿਨ ਦਾ ਪੁਲਸ ਰਿਮਾਂਡ ਮੰਗਿਆ ਸੀ, ਜਿਸ ’ਤੇ ਅਦਾਲਤ ਨੇ 5 ਦਿਨ ਦਾ ਰਿਮਾਂਡ ਵਧਾਇਆ ਹੈ। ਪੁਲਸ ਹੁਣ ਦੁਬਾਰਾ 10 ਅਕਤੂਬਰ ਨੂੰ ਥਾਪਨ ਨੂੰ ਅਦਾਲਤ ’ਚ ਪੇਸ਼ ਕਰੇਗੀ।

ਇਹ ਵੀ ਪੜ੍ਹੋ : ਸੜਕ 'ਤੇ ਚੱਲਦੀ ਸਕਾਰਪੀਓ ਬਣ ਗਈ ਅੱਗ ਦਾ ਗੋਲ਼ਾ, ਦੇਖਦੇ ਹੀ ਦੇਖਦੇ ਮਚ ਗਏ ਭਾਂਬੜ

ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਪੁਲਸ ਨੇ ਉਸ ਦਾ ਮੈਡੀਕਲ ਕਰਵਾਇਆ। ਪੁਲਸ ਵੱਲੋਂ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਜੋਗਾ ਦੇ ਮਾਮਲੇ ’ਚ ਤੀਸਰੀ ਚਾਰਜਸ਼ੀਟ ਅਦਾਲਤ 'ਚ ਦਾਖਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਸ 32 ਲੋਕਾਂ ਖ਼ਿਲਾਫ਼ ਚਾਰਜਸ਼ੀਟ ਪੇਸ਼ ਕਰ ਚੁੱਕੀ ਹੈ। ਜੋਗਿੰਦਰ ਸਿੰਘ ਇਸ ਕਤਲ ਦੇ ਦੋਸ਼ੀਆਂ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਦੀਪਕ ਮੁੰਡੀ ਤੇ ਕਸ਼ਿਸ਼ ਨੂੰ ਪਨਾਹ ਦੇਣ ਦੇ ਦੋਸ਼ ਹਨ। ਮਾਨਸਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਜੋਗਿੰਦਰ ਸਿੰਘ ਖ਼ਿਲਾਫ਼ ਹਰਿਆਣਾ ’ਚ ਵੱਖ-ਵੱਖ 15 ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਭਾਰਤ ਵਿਰੋਧੀ ਗਤੀਵਿਧੀਆਂ ਜਾਰੀ, ਟਰੂਡੋ ਪ੍ਰਸ਼ਾਸਨ ਨੇ ਸਾਧੀ ਚੁੱਪ

ਜੋਗਿੰਦਰ ਸਿੰਘ ਜੋਗਾ ਲਾਰੈਂਸ ਗੈਂਗ ਨਾਲ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਉਹ ਗੋਲਡੀ ਬਰਾੜ ਦੇ ਸੰਪਰਕ ’ਚ ਵੀ ਸੀ। ਸਚਿਨ ਥਾਪਨ 'ਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਕੀਤੀ ਸਾਜ਼ਿਸ਼ ਦੇ ਦੋਸ਼ ਹਨ। ਉਹ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਿਦੇਸ਼ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਸੀ। ਐੱਸ. ਆਈ. ਟੀ. ਨੇ ਉਸ ਨੂੰ ਵਿਦੇਸ਼ ਤੋਂ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ ਸੀ। ਸਚਿਨ ਇਸ ਤੋਂ ਪਹਿਲਾਂ ਦਿੱਲੀ ਦੇ ਸਪੈਸ਼ਲ ਸੈੱਲ ਕੋਲ ਰਿਮਾਂਡ ’ਤੇ ਸੀ। ਪਿਛਲੇ ਦਿਨੀਂ ਪੰਜਾਬ ਪੁਲਸ ਦਿੱਲੀ ਤੋਂ ਸਚਿਨ ਨੂੰ ਮਾਨਸਾ ਲੈ ਕੇ ਪਹੁੰਚੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News