ਪੰਜਾਬ-ਹਰਿਆਣਾ ''ਚ ਨਹੀਂ ਢਿੱਲਾ-ਮੱਠਾ ਚੱਲ ਰਿਹਾ ਮਾਨਸੂਨ, ਘੱਟ ਹੋ ਰਹੀ ਬਾਰਿਸ਼

Wednesday, Jul 17, 2024 - 03:58 PM (IST)

ਲੁਧਿਆਣਾ: ਪੰਜਾਬ-ਹਰਿਆਣਾ ਵਿਚ ਮਾਨਸੂਨ ਨੂੰ ਆਏ ਕਾਫ਼ੀ ਸਮਾਂ ਹੋ ਚੁੱਕਿਆ ਹੈ, ਪਰ ਅਜੇ ਤਕ ਇਸ ਦਾ ਜ਼ਿਆਦਾ ਅਸਰ ਵੇਖਣ ਨੂੰ ਨਹੀਂ ਮਿਲਿਆ। ਅਜੇ ਤਕ ਖੁੱਲ੍ਹ ਕੇ ਬਾਰਿਸ਼ ਨਾ ਹੋਣ ਦੇ ਕਾਰਨ ਬਾਰੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ-ਹਰਿਆਣਾ ਵਿਚ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਮਾਨਸੂਨ ਨੂੰ ਐਕਟਿਵ ਕਰਨ ਵਾਲੀਆਂ ਨਮੀ ਵਾਲੀਆਂ ਹਵਾਵਾਂ ਨਹੀਂ ਪਹੁੰਚ ਪਾ ਰਹੀਆਂ। ਇਸੇ ਕਾਰਨ ਮੀਂਹ ਘੱਟ ਪੈ ਰਿਹਾ ਹੈ। 

ਮੌਸਮ ਵਿਭਾਗ ਮੁਤਾਬਕ ਸਿਰਫ਼ ਲੋਕਲ ਬੱਦਲਾਂ ਕਾਰਨ ਹੀ ਬਰਸਾਤ ਹੋ ਰਹੀ ਹੈ। ਹੁੰਮਸ ਵੱਧਣ ਨਾਲ ਜਿਹੜੀ ਹਵਾ ਵਿਚ ਨਮੀ ਮਿੱਲ ਰਹੀ ਹੈ, ਉਸੇ ਕਾਰਨ ਕਿਤੇ-ਕਿਤੇ ਬਰਸਾਤ ਹੋ ਜਾਂਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਸ਼ੱਕੀ ਹਾਲਾਤ 'ਚ ਮਿਲੀ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਦੀ ਲਾਸ਼, ਇਲਾਕੇ 'ਚ ਫ਼ੈਲੀ ਸਨਸਨੀ

ਇਕ ਜੂਨ ਤੋਂ 16 ਜੁਲਾਈ ਤਕ ਪੰਜਾਬ ਵਿਚ 179.7 ਐੱਮ.ਐੱਮ. ਬਾਰਿਸ਼ ਹੋਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 50.8 ਫ਼ੀਸਦੀ ਘੱਟ ਹੈ। ਜੁਲਾਈ ਵਿਚ ਸੂਬੇ ਦੇ 5 ਜ਼ਿਲ੍ਹਿਆਂ ਵਿਚ 60 ਤੋਂ 76 ਫ਼ੀਸਦੀ ਤਕ ਘੱਟ ਨਮੀ ਵੇਖਣ ਨੂੰ ਮਿਲੀ ਹੈ। ਇਸ ਵਿਚ ਹੁਸ਼ਿਆਰਪੁਰ, ਨਵਾਂਸ਼ਹਿਰ, ਰੋਪੜ, ਫ਼ਤਿਹਗੜ੍ਹ ਸਾਹਿਬ ਤੇ ਪਟਿਆਲਾ ਵਿਚ ਘੱਟ ਬਾਰਿਸ਼ ਹੋਈ ਹੈ। ਹੋਰ ਜ਼ਿਲ੍ਹਿਆਂ ਵਿਚ ਇਹ 50 ਫ਼ੀਸਦੀ ਤਕ ਘੱਟ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News