ਪੰਜਾਬ 'ਚ ਮਾਨਸੂਨ ਨਹੀਂ ਦਿਖਾ ਸਕਿਆ ਜਲਵਾ, ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਜਾਣੋ ਤਾਜ਼ਾ ਅਪਡੇਟ

07/04/2023 11:09:35 AM

ਲੁਧਿਆਣਾ (ਬਸਰਾ) : ਅਗੇਤੀ ਮਾਨਸੂਨ ਪੰਜਾਬ ’ਚ ਆਪਣਾ ਜਲਵਾ ਨਹੀਂ ਦਿਖਾ ਸਕੀ ਹੈ। ਮੌਸਮ ਵਿਭਾਗ ਮੁਤਾਬਕ 7 ਜੁਲਾਈ ਤੱਕ ਪੰਜਾਬ ਦੇ ਕਈ ਹਿੱਸਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਸ਼ ਦੇ ਆਸਾਰ ਹਨ। ਕਈ ਜਗ੍ਹਾ ਸੋਮਵਾਰ ਨੂੰ ਹਲਕੀ ਬਾਰਸ਼ ਹੋਈ ਪਰ ਹੁੰਮਸ ਨੇ ਲੋਕਾਂ ਨੂੰ ਵਧੇਰੇ ਪਰੇਸ਼ਾਨ ਕੀਤਾ।

ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਅਹਿਮ ਪਹਿਲਕਦਮੀ, ਸਿੱਖਿਆ ਮੰਤਰੀ ਬੈਂਸ ਨੇ ਦਿੱਤਾ ਇਹ ਹੁਕਮ

ਬੀਤੇ ਦਿਨ ਤਾਪਮਾਨ ’ਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਕਈ ਦਿਨਾਂ ਬਾਅਦ ਸੂਬੇ ਦੇ ਤਾਪਮਾਨ ਨੇ 40 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਛੂਹਿਆ। ਸੂਬੇ ’ਚ ਸਭ ਤੋਂ ਵੱਧ ਤਾਪਮਾਨ ਸਮਰਾਲਾ (ਲੁਧਿਆਣਾ) ਦਾ 40.8 ਡਿਗਰੀ ਸੈਲਸੀਅਸ ਰਿਹਾ।

ਇਹ ਵੀ ਪੜ੍ਹੋ : ਰੱਬ ਨੇ ਮਾਲੋ-ਮਾਲ ਕਰਕੇ ਸੰਸ਼ੋਪੰਜ 'ਚ ਪਾਇਆ ਕਿਸਾਨ, ਜੋ ਵਾਪਰੀ, ਸੁਣ ਤੁਹਾਡੀਆਂ ਵੀ ਅੱਡੀਆਂ ਰਹਿ ਜਾਣਗੀਆਂ ਅੱਖਾਂ

ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਤੇ ਅੰਮ੍ਰਿਤਸਰ ਦਾ ਤਾਪਮਾਨ 40 ਡਿਗਰੀ ਰਿਹਾ, ਬਾਕੀ ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਤੋਂ ਹੇਠਾਂ ਰਿਹਾ। ਆਉਣ ਵਾਲੇ ਦਿਨਾਂ ਦੌਰਾਨ ਤਾਪਮਾਨ ’ਚ ਬਹੁਤਾ ਵਾਧਾ ਨਹੀਂ ਹੋਵੇਗਾ ਪਰ ਹੁੰਮਸ ਪਰੇਸ਼ਾਨ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News