ਮਾਨਸੂਨ ਦੇ ਆਖਰੀ ਦਿਨ, 20 ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ

09/14/2020 8:10:02 PM

ਲੁਧਿਆਣਾ : ਸੂਬੇ ਵਿਚ ਮਾਨਸੂਨ ਦੇ 6 ਦਿਨ ਹੀ ਬਾਕੀ ਰਹਿ ਗਏ ਹਨ ਮਾਨਸੂਨ ਵਿਦਾਇਗੀ ਦੀ ਆਮ ਮਿਤੀ 20 ਸਤੰਬਰ ਹੈ ਪਰ ਇਸ ਵਾਰ ਸਤੰਬਰ ਵਿਚ ਮਾਨਸੂਨ ਦੀ ਚੰਗੀ ਬਾਰਿਸ਼ ਨਹੀਂ ਹੋ ਸਕੀ ਹੈ। ਸਤੰਬਰ ਵਿਚ 13 ਤਾਰੀਖ ਦੀ ਸਵੇਰ ਤਕ 21.8 ਐੱਮ. ਐੱਸ. ਮੀਂਹ ਹੀ ਰਿਕਾਰਡ ਹੋਇਆ ਹੈ ਜਦਕਿ 48.2 ਐੱਮ.ਐੱਮ. ਹੋਣਾ ਚਾਹੀਦਾ ਸੀ। ਉਥੇ ਹੀ ਓਵਰਆਲ 1 ਜੂਨ ਤੋਂ 13 ਸਤੰਬਰ ਦੀ ਸਵੇਰ ਤੱਕ 387 ਐੱਮ. ਐੱਸ. ਮੀਂਹ ਪਿਆ ਹੈ ਜਦਕਿ 434.8 ਪੈਣਾ ਚਾਹੀਦਾ ਸੀ। ਮਤਲਬ ਸਾਧਾਰਣ ਤੋਂ 11% ਮੀਂਹ ਘੱਟ ਪਿਆ ਹੈ। 

ਇਹ ਵੀ ਪੜ੍ਹੋ :  ਦਿੱਲੀ ਹਾਈਕੋਰਟ ਦਾ ਡੇਰਾ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਝਟਕਾ

8 ਜ਼ਿਲ੍ਹਿਆਂ ਤਰਨਤਾਰਨ, ਮਾਨਸਾ, ਅੰਮ੍ਰਿਤਸਰ, ਨਵਾਂਸ਼ਹਿਰ, ਮੋਗਾ, ਹੁਸ਼ਿਆਰਪੁਰ ਤੇ ਲੁਧਿਆਣਾ ਵਿਚ ਆਮ ਤੋਂ ਘੱਟ ਵਰਖਾ ਹੋਈ ਹੈ। ਹੁਸ਼ਿਆਰਪੁਰ ਵਿਚ 50% ਘੱਟ ਵਰਖਾ ਹੋਈ ਹੈ ਜਦਕਿ ਫਰੀਦਕੋਟ ਵਿਚ 90 ਫੀਸਦੀ ਮੀਂਹ ਰਿਕਾਰਡ ਹੋਇਆ ਹੈ। 4 ਜ਼ਿਲ੍ਹਿਆਂ ਬਰਨਾਲਾ, ਮੁਕਤਸਰ, ਫਰੀਦਕੋਟ ਅਤੇ ਸੰਗਰੂਰ ਵਿਚ ਵੱਧ ਮੀਂਹ ਦੀ ਸ਼੍ਰੇਣੀ ਵਿਚ ਆਉਂਦੇ ਹਨ। 8 ਜ਼ਿਲ੍ਹਿਆਂ ਗੁਰਦਾਸਪੁਰ, ਫਿਰੋਜ਼ਪੁਰ, ਐੱਸ. ਏ. ਐੱਸ. ਨਗਰ, ਬਠਿੰਡਾ, ਰੋਪੜ, ਪਟਿਆਲਾ, ਕਪੂਰਥਲਾ, ਫਤਿਹਗੜ੍ਹ ਸਾਹਿਬ ਵਿਚ ਸਾਧਾਰਣ ਵਰਖਾ ਹੋਈ ਹੈ। 

ਇਹ ਵੀ ਪੜ੍ਹੋ :  ਅਕਾਲੀ ਦਲ ਦੇ ਸੀਨੀਅਰ ਆਗੂ ਦੀ ਕੋਰੋਨਾ ਕਾਰਣ ਮੌਤ

ਸੂਬੇ ਵਿਚ ਪੂਰੇ ਸੀਜ਼ਨ ਵਿਚ 491 ਐੱਮ. ਐੱਸ. ਵਰਖਾ ਹੋਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਕੁਝ ਦਿਨ ਖੁਸ਼ਕ ਹੋਣ ਵਾਲੇ ਹਨ ਜਦਕਿ ਮਾਨਸੂਨ ਵਿਦਾਇਗੀ ਦੀ ਆਖਰੀ ਮਿਤੀ 20 ਸਤੰਬਰ ਹੈ ਪਰ ਇਸ ਵਾਰ ਇਸ ਮਿਤੀ ਤੋਂ ਬਾਅਦ ਵੀ ਵਰਖਾ ਹੋ ਸਕਦੀ ਹੈ। 

ਇਹ ਵੀ ਪੜ੍ਹੋ :  ਅਕਾਲੀ ਨੇਤਾ ਵਲਟੋਹਾ ਬਾਰੇ ਨਵਜੋਤ ਸਿੱਧੂ ਦੇ ਟਵੀਟ ਨੇ ਛੇੜੀ ਨਵੀਂ ਚਰਚਾ


Gurminder Singh

Content Editor

Related News