ਮੋਗਾ ''ਚ ਦਿਨ-ਦਿਹਾੜੇ ਹੋਈ ਵਾਰਦਾਤ ਦੀ ਵੀਡੀਓ ਆਈ ਸਾਹਮਣੇ
Tuesday, Nov 13, 2018 - 02:08 PM (IST)
ਬਾਘਾ ਪੁਰਾਣਾ (ਵਿਪਨ ਓਕਾਰਾ) : ਇਥੋਂ ਦੇ ਮੁੱਦਕੀ ਰੋਡ 'ਤੇ ਸਥਿਤ ਸੇਤੀਆ ਮਨੀ ਚੇਂਜਰ ਦੇ ਮੁਲਾਜ਼ਮ ਤੋਂ ਹੋਈ ਪੰਜ ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ਾਤਿਰ ਲੁਟੇਰਾ ਅਚਾਨਕ ਸਕੂਟਰੀ ਦੇ ਸਾਹਮਣੇ ਆ ਜਾਂਦਾ ਹੈ। ਜਿਵੇਂ ਹੀ ਸਕੂਰਟੀ ਸਵਾਰ ਬ੍ਰੇਕ ਮਾਰਦਾ ਹੈ, ਲੁਟੇਰਾ ਉਸ 'ਤੇ ਹਮਲਾ ਕਰ ਦਿੰਦਾ ਹੈ ਅਤੇ ਸਕੂਟਰੀ ਸਵਾਰ ਦੇ ਡਿੱਗਦੇ ਹੀ ਲੁਟੇਰਾ ਸਕੂਟਰੀ ਲੈ ਕੇ ਫਰਾਰ ਹੋ ਜਾਂਦਾ ਹੈ। ਲੁੱਟ ਦੀ ਇਹ ਸਾਰੀ ਘਟਨਾ ਇਕ ਦੁਕਾਨ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਮਨੀਚੇਂਜਰ ਮੁਤਾਬਕ ਉਕਤ ਕਰਿੰਦਾ 9 ਲੱਖ ਰੁਪਏ ਬੈਂਕ 'ਚੋਂ ਕਢਵਾ ਕੇ ਪਰਤ ਰਿਹਾ ਸੀ, ਜਿਸ ਵਿਚੋਂ 5 ਲੱਖ ਰੁਪਏ ਲੁੱਟੇ ਗਏ।
ਉਧਰ ਪੁਲਸ ਨੇ ਇਸ ਮਾਮਲੇ 'ਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਸ਼ਰੇਆਮ ਹੁੰਦੀਆਂ ਅਜਿਹੀਆਂ ਘਟਨਾਵਾਂ ਪੁਲਸ ਲਈ ਵੱਡੀ ਚੁਣੌਤੀ ਹਨ, ਜਿਸ ਬਾਰੇ ਕੈਮਰੇ ਦੇ ਸਾਹਮਣੇ ਕੋਈ ਵੀ ਕੁਝ ਬੋਲਣ ਨੂੰ ਤਿਆਰ ਨਹੀਂ।