'ਹੋਲੀ' 'ਤੇ ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਨਾਲ ਛੇੜਛਾੜ, ਪੁਲਸ ਦੀ ਖੁੱਲ੍ਹੀ ਪੋਲ

Wednesday, Mar 11, 2020 - 04:17 PM (IST)

'ਹੋਲੀ' 'ਤੇ ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਨਾਲ ਛੇੜਛਾੜ, ਪੁਲਸ ਦੀ ਖੁੱਲ੍ਹੀ ਪੋਲ

ਚੰਡੀਗੜ੍ਹ (ਕੁਲਦੀਪ) : ਹੋਲੀ ਦੇ ਤਿਉਹਾਰ 'ਤੇ ਉਂਝ ਤਾਂ ਚੰਡੀਗੜ੍ਹ ਪੁਲਸ ਨੇ 64 ਨਾਕੇ ਲਾਏ ਹੋਏ ਸਨ ਅਤੇ 940 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ ਤਾਂ ਜੋ ਮਨਚਲਿਆਂ 'ਤੇ ਠੱਲ੍ਹ ਪਾਈ ਜਾ ਸਕੇ। ਸਿਰਫ ਇੰਨਾ ਹੀ ਨਹੀਂ, ਚੰਡੀਗੜ੍ਹ ਗੇੜੀ ਰੂਟ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਅਤੇ ਹਾਈ ਟੈੱਕ ਚੰਡੀਗੜ੍ਹ ਪੁਲਸ ਨੇ ਹੋਲੀ 'ਤੇ ਕੁੜੀਆਂ ਨਾਲ ਹੋਣ ਵਾਲੀ ਬਦਸਲੂਕੀ ਅਤੇ ਛੇੜਛਾੜ 'ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਸਨ ਪਰ ਪੰਜਾਬ ਯੂਨੀਵਰਸਿਟੀ ਅੰਦਰ ਵਾਇਰਲ ਹੋਈ ਵੀਡੀਓ ਨੇ ਪੁਲਸ ਦੀ ਸਾਰੀ ਪੋਲ ਮਿੰਟਾਂ 'ਚ ਖੋਲ੍ਹ ਕੇ ਰੱਖ ਦਿੱਤੀ ਹੈ।

PunjabKesari
ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਐਕਟਿਵਾ 'ਤੇ ਸਵਾਰ 2 ਕੁੜੀਆਂ ਜਦੋਂ ਆਪਣੀ ਸਹੇਲੀ ਨੂੰ ਹੋਸਟਲ 'ਚ ਮਿਲਣ ਜਾ ਰਹੀਆਂ ਸਨ ਤਾਂ ਕੁਝ ਮਨਚਲਿਆਂ ਨੇ ਉਨ੍ਹਾਂ 'ਤੇ ਜ਼ਬਰਦਸਤੀ ਰੰਗ ਪਾ ਦਿੱਤਾ। ਇਨ੍ਹਾਂ ਮੁੰਡਿਆਂ ਨੇ ਘੇਰਾ ਪਾ ਕੇ ਕੁੜੀਆਂ ਨਾਲ ਜ਼ਬਰਦਸਤੀ ਕੀਤੀ ਅਤੇ ਇੰਨੀ ਭੀੜ 'ਚ ਕਿਸੇ ਨੇ ਇਨ੍ਹਾਂ ਨੂੰ ਕੁਝ ਨਹੀਂ ਕਿਹਾ। ਹੁਣ ਦੇਖਣਾ ਇਹ ਹੋਵੇਗਾ ਕਿ ਕੁੜੀਆਂ ਦੀ ਸੁਰੱਖਿਆ ਲਈ ਇੰਨੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੁਲਸ ਕਿੱਥੋਂ ਤੱਕ ਇਨ੍ਹਾਂ ਮਨਚਲਿਆਂ ਖਿਲਾਫ ਕਾਰਵਾਈ ਕਰਦੀ ਹੈ।

PunjabKesari

ਇਹ ਵੀ ਪੜ੍ਹੋ : ਹੋਲੀ ਦੇ ਤਿਉਹਾਰ 'ਤੇ ਪੁਲਸ ਨੇ ਪਹਿਲੀ ਵਾਰ ਕੱਸੀ ਸ਼ਰਾਰਤੀ ਅਨਸਰਾਂ 'ਤੇ ਨਕੇਲ, ਕੀਤੀ ਛਿੱਤਰ-ਪਰੇਡ


author

Babita

Content Editor

Related News