ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਭਖਣ ਲੱਗੀ ਸਿਆਸਤ, ਚੋਣ ਅਖਾੜੇ 'ਚ ਉਤਰ ਸਕਦੇ ਨੇ ਮੋਹਿੰਦਰ ਸਿੰਘ ਕੇ. ਪੀ.
Wednesday, Mar 15, 2023 - 05:59 PM (IST)
ਜਲੰਧਰ- ਜਲੰਧਰ ਵਿਚ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸਿਆਸਤ ਗਰਮਾਉਣੀ ਸ਼ੁਰੂ ਹੋ ਗਈ ਹੈ। ਜ਼ਿਮਨੀ ਚੋਣ ਨੂੰ ਲੈ ਕਾਂਗਰਸ ਵਲੋਂ ਆਪਣੇ ਉਮਦੀਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਵੱਲੋਂ ਉਮਦੀਵਾਰ ਦਾ ਐਲਾਨ ਕੀਤੇ ਜਾਣ ਮਗਰੋਂ ਬਾਕੀ ਸਿਆਸੀ ਦਲਾਂ ਨੇ ਵੀ ਉਮੀਦਵਾਰ ਦਾ ਐਲਾਨ ਜਲਦ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਸਾਬਕਾ ਸੰਸਦ ਮੈਂਬਰ ਅਤੇ ਕਾਂਗਰਸੀ ਆਗੂ ਮੋਹਿੰਦਰ ਸਿੰਘ ਕੇ.ਪੀ. ਵੀ ਇਸ ਚੋਣ ਮੈਦਾਨ ਵਿਚ ਜਲੰਧਰ ਤੋਂ ਆਪਣੀ ਕਿਸਮਤ ਅਜ਼ਮਾਉਣ ਉਤਰ ਸਕਦੇ ਹਨ। ਹੁਣ ਇਸ ਚੋਣ ਵਿਚ ਕੇ. ਪੀ. ਕਮਲ ਦਾ ਫੁੱਲ ਖਿੜਾਉਂਦੇ ਹਨ ਜਾਂ ਫਿਰ ਝਾੜੂ ਫੜਕੇ ਚੋਣ ਮੈਦਾਨ ਵਿਚ ਉਤਰ ਸਕਦੇ ਹਨ, ਇਹ ਤਾਂ ਆਉਣ ਵਾਲੇ ਸਮੇਂ ਵਿਚ ਸਪਸ਼ਟ ਹੋ ਜਾਵੇਗਾ। ਕੇ. ਪੀ. ਨੇ ਦੋ ਦਿਨਾਂ ਤੋਂ ਦਿੱਲੀ ਵਿਚ ਡੇਰੇ ਲਗਾ ਰਹੇ ਹਨ। ਉਮੀਦ ਹੈ ਕਿ ਭਾਜਪਾ ਅਤੇ 'ਆਪ' ਵੀ ਇਸੇ ਹਫ਼ਤੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਕਰ ਦੇਣਗੇ।
ਇਹ ਵੀ ਪੜ੍ਹੋ: ਟਾਂਡਾ ਵਿਖੇ ਆਸਟ੍ਰੇਲੀਆ ਤੋਂ ਪਰਤੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ, ਘਰ 'ਚ ਵਿਛੇ ਸੱਥਰ
2001 ਵਿਚ ਜਲੰਧਰ ਦੀ ਸੀਟ ਤੋਂ ਚੋਣ ਜਿੱਤ ਚੁੱਕੇ ਨੇ ਕੇ. ਪੀ.
ਕੇ. ਪੀ. ਕਾਂਗਰਸ ਪਾਰਟੀ ਤੋਂ 2001 ਵਿਚ ਲੋਕ ਸਭਾ ਚੋਣ ਜਲੰਧਰ ਦੀ ਸੀਟ ਜਿੱਤ ਚੁੱਕੇ ਹਨ। ਇਸ ਦੇ ਬਾਅਦ ਇਹ ਸੀਟ 2014 ਵਿਚ ਚੋਣਾਂ ਦੌਰਾਨ ਸੰਤੋਖ ਸਿੰਘ ਚੌਧਰੀ ਨੂੰ ਦਿੱਤੀ ਗਈ ਸੀ ਅਤੇ ਕੇ. ਪੀ. ਨੂੰ ਕਾਂਗਰਸ ਪਾਰਟੀ ਨੇ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਸੀ। ਇਥੇ ਕੇ. ਪੀ. ਚੋਣ ਹਾਰ ਗਏ ਸਨ। ਇਸ ਦੇ ਬਾਅਦ ਦੇ ਚਾਹੁਣ ਤੋਂ ਬਾਅਦ ਵੀ ਪਾਰਟੀ ਨੇ 2019 ਦੀਆਂ ਚੋਣਾਂ ਵਿਚ ਉਮਦੀਵਾਰ ਨਹੀਂ ਬਣਾਇਆ। ਉਥੇ ਹੀ ਵਿਧਾਨ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਦੇ ਭਰੋਸੇ ਤੋਂ ਬਾਅਦ ਪਾਰਟੀ ਨੇ ਟਿਕਟ ਨਹੀਂ ਦਿੱਤੀ ਸੀ। ਸਗੋਂ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਉਨ੍ਹਾਂ ਦੇ ਸਥਾਨ 'ਤੇ ਸੁਖਵਿੰਦਰ ਕੋਟਲੀ ਨੂੰ ਕਾਂਗਰਸ ਨੇ ਉਮੀਦਵਾਰ ਬਣਾਇਆ ਸੀ। ਉਸੇ ਸਮੇਂ ਤੋਂ ਉਹ ਨਾਰਾਜ਼ ਚੱਲ ਰਹੇ ਹਨ।
ਕਾਂਗਰਸ ਨੇ ਭਾਵੇਂ ਕਰਮਜੀਤ ਕੌਰ ਨੂੰ ਉਮੀਦਵਾਰ ਬਣਾ ਦਿੱਤਾ ਹੈ ਪਰ ਕੁਝ ਕਾਂਗਰਸੀ ਉਨ੍ਹਾਂ ਦੀ ਉਮੀਦਵਾਰੀ ਨੂੰ ਚੁਣੌਤੀ ਦੇਣ ਦੀ ਕਵਾਇਦ ਵਿਚ ਲੱਗੇ ਹਨ। ਅਜੇ ਸੋਨੀਆ ਗਾਂਧੀ, ਪ੍ਰਿਯੰਕਾ ਅਤੇ ਰਾਹੁਲ ਗਾਂਧੀ ਵਿਦੇਸ਼ੀ ਦੌਰੇ 'ਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਦੋ ਦਿਨਾਂ ਵਿਚ ਉਨ੍ਹਾਂ ਦੀ ਵਾਪਸੀ ਹੈ, ਇਸ ਦੇ ਬਾਅਦ ਹੀ ਰਾਹੁਲ ਦੇ ਦਰਬਾਰ ਵਿਚ ਜਲੰਧਰ ਦੀ ਚੋਣ ਨੂੰ ਲੈ ਕੇ ਕੁਝ ਕਾਂਗਰਸੀਆਂ ਨੇ ਨਵੇਂ ਸਿਰੇ ਤੋਂ ਦਾਅਵੇਦਾਰੀ ਪੇਸ਼ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੋਲ ਵੀ ਇਨ੍ਹਾਂ ਕਾਂਗਰਸੀਆਂ ਨੇ ਆਪਣੀ ਦਾਅਵੇਦਾਰੀ ਪੇਸ਼ ਕਰਕੇ ਇਕ ਵਾਰ ਫਿਰ ਨਵੇਂ ਸਿਰੇ ਤੋਂ ਜਲੰਧਰ ਦਾ ਸਰਵੇ ਕਰਵਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਨਿਹੰਗ ਪ੍ਰਦੀਪ ਸਿੰਘ ਦੇ ਕਤਲ ਦੀ ਇਕ ਹੋਰ ਵੀਡੀਓ ਆਈ ਸਾਹਮਣੇ, ਖੋਲ੍ਹੇਗੀ ਮਰਡਰ ਮਿਸਟ੍ਰੀ ਦੇ ਵੱਡੇ ਰਾਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।