IAS ਤੇ IPS ਅਫ਼ਸਰਾਂ ਦੀ ਪਹਿਲੀ ਪਸੰਦ Mohali, ਖ਼ਰੀਦ ਰੱਖੇ ਨੇ ਘਰ, ਪਲਾਟ ਤੇ ਫਲੈਟ

Saturday, Sep 30, 2023 - 03:26 PM (IST)

IAS ਤੇ IPS ਅਫ਼ਸਰਾਂ ਦੀ ਪਹਿਲੀ ਪਸੰਦ Mohali, ਖ਼ਰੀਦ ਰੱਖੇ ਨੇ ਘਰ, ਪਲਾਟ ਤੇ ਫਲੈਟ

ਮੋਹਾਲੀ : ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਫ਼ਸਰਾਂ ਦੀ ਪਹਿਲੀ ਪਸੰਦ ਮੋਹਾਲੀ ਜ਼ਿਲ੍ਹਾ ਹੈ। ਇਨ੍ਹਾਂ ਅਫ਼ਸਰਾਂ ਵੱਲੋਂ ਮੋਹਾਲੀ 'ਚ ਹੀ ਨਿਵੇਸ਼ ਕੀਤਾ ਗਿਆ ਹੈ। ਸਰਕਾਰ ਨੂੰ ਦਿੱਤੇ ਪ੍ਰਾਪਰਟੀ ਦੇ ਬਿਓਰੇ 'ਚ 240 ਦੇ ਕਰੀਬ ਅਫ਼ਸਰਾਂ ਨੇ ਮੋਹਾਲੀ 'ਚ ਘੱਟੋ-ਘੱਟ ਇਕ ਘਰ ਜਾਂ ਫਲੈਟ-ਪਲਾਟ ਖ਼ਰੀਦਿਆ ਹੈ। ਪੰਜਾਬ ਦੇ ਅਫ਼ਸਰਾਂ ਨੂੰ ਇਹ ਸ਼ਹਿਰ ਬਹੁਤ ਪਸੰਦ ਹੈ।

ਇਹ ਵੀ ਪੜ੍ਹੋ : ਜਵਾਈ ਗਿਆ ਸੀ ਵਿਦੇਸ਼, ਪਿੱਛੋਂ ਧੀ ਨੇ ਚਾੜ੍ਹ ਦਿੱਤਾ ਚੰਨ, ਸੁਣੋ ਹੈਰਾਨ ਕਰਨ ਵਾਲੀ ਕਹਾਣੀ

ਹਿਮਾਚਲ ਅਤੇ ਹਰਿਆਣਾ ਦੇ ਅਫ਼ਸਲਰਾਂ ਨੇ ਵੀ ਆਪਣੇ ਸੂਬੇ ਦੇ ਬਾਹਰ ਮੋਹਾਲੀ ਨੂੰ ਹੀ ਆਪਣੀ ਪਸੰਦ ਬਣਾ ਰੱਖਿਆ ਹੈ। ਸੂਬਿਆਂ ਦੀ ਪਸੰਦ ਦੇ ਹਿਸਾਬ ਨਾਲ ਹਰਿਆਣਾ ਦੇ ਅਫ਼ਸਰਾਂ ਦੀ ਪਹਿਲੀ ਪਸੰਦ ਗੁਰੂਗ੍ਰਾਮ ਹੈ, ਤਾਂ ਹਿਮਾਚਲ ਦੇ ਅਫ਼ਸਰਾਂ ਦੀ ਪਸੰਦ ਸ਼ਿਮਲਾ ਹੈ।  ਤਿੰਨ ਸੂਬਿਆਂ ਦੇ 774 ਦੇ ਕਰੀਬ ਅਫ਼ਸਰਾਂ 'ਚੋਂ 31.18 ਫ਼ੀਸਦੀ ਨੇ ਮੋਹਾਲੀ 'ਚ ਪ੍ਰਾਪਰਟੀ ਖ਼ਰੀਦੀ ਹੈ।

ਇਹ ਵੀ ਪੜ੍ਹੋ : ਚੱਲਦੀ ਟਰੇਨ 'ਚ ਮਚ ਗਈ ਹਫੜਾ-ਦਫੜੀ, ਡਰਾਈਵਰ ਨੇ ਰੋਕੀ ਤਾਂ Train 'ਚੋਂ ਭੱਜੇ ਯਾਤਰੀ (ਤਸਵੀਰਾਂ)

ਇਸ ਦਾ ਮੁੱਖ ਕਾਰਨ ਇਹ ਹੈ ਕਿ ਚੰਡੀਗੜ੍ਹ 'ਚ ਪ੍ਰਾਪਰਟੀ ਜ਼ਿਆਦਾ ਮਹਿੰਗੀ ਹੈ। ਚੰਡੀਗੜ੍ਹ ਦੇ ਨਾਲ-ਨਾਲ ਪੰਚਕੂਲਾ 'ਚ ਵੀ ਪ੍ਰਾਪਰਟੀ ਦੇ ਭਾਅ ਆਸਮਾਨ ਛੂਹ ਰਹੇ ਹਨ। ਸਹੂਲਤ ਦੇ ਹਿਸਾਬ ਨਾਲ ਦੇਖਿਆ ਜਾਵੇਗਾ ਤਾਂ ਮੋਹਾਲੀ 'ਚ ਅੰਤਰਰਾਸ਼ਟਰੀ ਹਵਾਈ ਅੱਡਾ ਪੈਂਦਾ ਹੈ। ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵੀ ਅਫ਼ਸਰਾਂ ਦੇ ਧਿਆਨ 'ਚ ਰਹਿੰਦਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News