ਮੋਹਾਲੀ ਦਾ ਏਅਰਪੋਰਟ ਰੋਡ ਬਣਿਆ 'ਖੂਨੀ ਰੋਡ', ਖਤਰਨਾਕ ਆਂਕੜੇ ਹੈਰਾਨ ਕਰ ਦੇਣਗੇ

09/19/2017 2:11:48 PM

ਮੋਹਾਲੀ : ਮੋਹਾਲੀ ਸ਼ਹਿਰ ਦਾ ਮਸ਼ਹੂਰ ਏਅਰਪੋਰਟ ਰੋਡ ਪੂਰੀ ਤਰ੍ਹਾਂ ਨਾਲ ਖੂਨੀ ਰੋਡ ਬਣ ਚੁੱਕਾ ਹੈ, ਜਿਸ ਨੇ ਹੁਣ ਤੱਕ 36 ਜ਼ਿੰਦਗੀਆਂ ਮੌਤ ਦੇ ਮੂੰਹ 'ਚ ਪਹੁੰਚਾ ਦਿੱਤੀਆਂ ਹਨ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਲੋਂ ਏਅਰਪੋਰਟ ਰੋਡ ਦੀ ਠੀਕ ਢੰਗ ਨਾਲ ਸਾਂਭ-ਸੰਭਾਲ ਨਾ ਕੀਤੇ ਜਾਣ ਕਾਰਨ ਇੱਥੇ ਹਰ ਸਮੇਂ ਜਾਨ ਦਾ ਖੌਅ ਬਣਿਆ ਰਹਿੰਦਾ ਹੈ। ਮੋਹਾਲੀ ਪੁਲਸ ਦੇ ਆਂਕੜਿਆਂ ਮੁਤਾਬਕ ਇਸ ਸੜਕ 'ਤੇ ਪਿਛਲੇ ਡੇਢ ਸਾਲ ਦੌਰਾਨ 36 ਤੋਂ ਜ਼ਿਆਦਾ ਲੋਕਾਂ ਦੀ ਜਾਨ ਚੁੱਕੀ ਹੈ ਅਤੇ ਇਨ੍ਹਾਂ ਆਂਕੜਿਆਂ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ। ਇਸ ਦੇ ਬਾਵਜੂਦ ਗਮਾਡਾ ਵਲੋਂ ਇਸ ਸੜਕ ਨੂੰ ਠੀਕ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਗਮਾਡਾ ਨੇ ਇਸ ਸੜਕ ਨੂੰ ਚਾਰ ਪੜਾਵਾਂ 'ਚ ਤਿਆਰ ਕੀਤਾ ਸੀ। ਪਹਿਲਾ ਖਰੜ-ਮੋਹਾਲੀ, ਦੂਜਾ ਮੋਹਾਲੀ-ਜ਼ੀਰਕਪੁਰ, ਤੀਜਾ ਜ਼ੀਰਕਪੁਰ-ਪਟਿਆਲ ਅਤੇ ਚੌਥਾ ਚੰਡੀਗੜ੍ਹ-ਅੰਬਾਲਾ ਹਾਈਵੇਅ ਤੋਂ ਪੰਚਕੂਲਾ ਤੱਕ ਸੜਕ ਬਣਾਈ ਜਾਣੀ ਸੀ ਪਰ ਅਜੇ ਤੱਕ ਚੌਥੇ ਪੱਧਰ ਦਾ ਕੰਮ ਪੂਰਾ ਨਹੀਂ ਹੋ ਸਕਿਆ ਹੈ ਪਰ ਤਿੰਨ ਪੜਾਵਾਂ 'ਚ ਜੋ ਸੜਕ ਬਣਾਈ ਗਈ ਹੈ, ਉਹ ਲਗਾਤਾਰ ਹੋ ਰਹੇ ਹਾਦਸਿਆਂ ਕਾਰਨ ਸੁਰਖੀਆਂ 'ਚ ਹੈ।


Related News