ਮੋਹਾਲੀ ਜ਼ਿਲ੍ਹੇ ''ਚ 45 ਨਵੇਂ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ, 20 ਠੀਕ ਹੋ ਪਰਤੇ ਘਰ

Sunday, Aug 09, 2020 - 07:25 PM (IST)

ਮੋਹਾਲੀ,(ਪਰਦੀਪ)- ਜ਼ਿਲ੍ਹਾ ਮੋਹਾਲੀ 'ਚ ਅੱਜ ਕੋਵਿਡ-19 ਦੇ 45 ਪਾਜ਼ੇਟਿਵ ਨਵੇਂ ਕੇਸ ਸਾਹਮਣੇ ਆਏ ਹਨ ਤੇ 20 ਮਰੀਜ਼ ਠੀਕ ਹੋਏ ਹਨ ਜਦਕਿ ਇਕ ਮਰੀਜ਼ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ 'ਚ ਸੈਕਟਰ-91 ਤੋਂ 72 ਸਾਲਾ ਵਿਅਕਤੀ, ਮੁੱਲਾਂਪੁਰ ਤੋਂ 60 ਸਾਲਾ ਵਿਅਕਤੀ, ਮੁਬਾਰਕਪੁਰ ਤੋਂ 28 ਸਾਲਾ ਔਰਤ, ਸੈਕਟਰ-127 ਖਰੜ ਤੋਂ 5, 3 ਸਾਲਾ ਬੱਚੀਆਂ, 32 ਸਾਲਾ ਵਿਅਕਤੀ ਅਤੇ 16 ਸਾਲਾ ਲੜਕਾ, ਕੁਰਾਲੀ ਤੋਂ 47 ਸਾਲਾ ਔਰਤ, ਬਨੂੰੜ ਤੋਂ 44 ਸਾਲਾ ਔਰਤ, ਜ਼ੀਰਕਪੁਰ ਤੋਂ 63 ਸਾਲਾ ਔਰਤ, ਬਲਟਾਣਾ ਤੋਂ 20 ਸਾਲਾ ਲੜਕੀ, ਚੰਡਿਆਲਾ ਤੋਂ 62 ਸਾਲਾ ਔਰਤ, ਸੈਕਟਰ-71 ਤੋਂ 39 ਸਾਲਾ ਵਿਅਕਤੀ, ਮੋਹਾਲੀ ਤੋਂ 29 ਸਾਲਾ ਲੜਕੀ, ਸੈਕਟਰ-79 ਤੋਂ 45 ਸਾਲਾ ਵਿਅਕਤੀ ਸੈਕਟਰ-68 ਤੋਂ 39 ਸਾਲਾ ਵਿਅਕਤੀ, ਬਜਹੇੜੀ ਤੋਂ 51 ਸਾਲਾ ਔਰਤ, ਸੈਕਟਰ-71 ਤੋਂ 33 ਸਾਲਾ ਵਿਅਕਤੀ, ਕੰਭੜਾ ਤੋਂ 45 ਸਾਲਾ ਵਿਅਕਤੀ, ਖਰੜ ਤੋਂ 18 ਸਾਲਾ ਲੜਕੀ, ਸੈਕਟਰ-71 ਤੋਂ 40 ਸਾਲਾ ਵਿਅਕਤੀ, ਮੋਹਾਲੀ ਤੋਂ 52 ਸਾਲਾ ਵਿਅਕਤੀ, ਫ਼ੇਜ਼-2 ਤੋਂ 64 ਸਾਲਾ ਵਿਅਕਤੀ, ਫ਼ੇਜ਼-7 ਤੋਂ 27 ਸਾਲਾ ਵਿਅਕਤੀ, ਦੇਸੂਮਾਜਰਾ ਤੋਂ 62 ਸਾਲਾ ਵਿਅਕਤੀ, ਬੰਨਮਾਜਰਾ ਤੋਂ 21 ਸਾਲਾ ਲੜਕਾ, ਮੀਰਪੁਰ ਤੋਂ 38 ਸਾਲਾ ਵਿਅਕਤੀ, ਸੈਦਪੁਰ ਤੋਂ 52 ਸਾਲਾ ਵਿਅਕਤੀ, ਖਰੜ ਤੋਂ 31 ਸਾਲਾ ਵਿਅਕਤੀ, ਬਲੌਂਗੀ ਤੋਂ 26 ਸਾਲਾ ਵਿਅਕਤੀ, ਜ਼ੀਰਕਪੁਰ ਤੋਂ 63, 42 ਸਾਲਾ ਵਿਅਕਤੀ, ਫ਼ੇਜ਼-1 ਮੋਹਾਲੀ ਤੋਂ 54 ਸਾਲਾ ਵਿਅਕਤੀ, ਸੈਕਟਰ-63 ਤੋਂ 63 ਸਾਲਾ ਔਰਤ, ਨਯਾਗਾਓਂ ਤੋਂ 35, 25, 53 ਸਾਲਾ ਵਿਅਕਤੀ, ਸੈਕਟਰ-65 ਤੋਂ 11 ਸਾਲਾ ਲੜਕਾ ਤੇ 35 ਸਾਲਾ ਔਰਤ, ਮੁੱਲਾਂਪੁਰ ਤੋਂ 60 ਸਾਲਾ ਔਰਤ, ਫ਼ੇਜ਼-4 ਤੋਂ 37 ਸਾਲਾ ਵਿਅਕਤੀ, ਟੰਗੋਰੀ ਤੋਂ 31 ਸਾਲਾ ਵਿਅਕਤੀ, ਖਰੜ ਤੋਂ 32 ਸਾਲਾ ਵਿਅਕਤੀ, ਐਸਬੀਪੀ ਹੋਮਸ ਮੋਹਾਲੀ ਤੋਂ 40 ਸਾਲਾ ਵਿਅਕਤੀ, ਫ਼ੇਜ਼-1 ਤੋਂ 64 ਸਾਲਾ ਵਿਅਕਤੀ ਸ਼ਾਮਲ ਹਨ, ਜਦਿਕ 20 ਮਰੀਜ਼ ਠੀਕ ਹੋਏ ਹਨ। ਜ਼ਿਲੇ ਵਿਚ ਹੁਣ ਤਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1309 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 596, ਠੀਕ ਹੋਏ ਮਰੀਜ਼ਾਂ ਦੀ ਗਿਣਤੀ 694 ਹੈ ਅਤੇ 19 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।


Bharat Thapa

Content Editor

Related News