ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਹੱਥ ''ਚ ਫੜਿਆ ਪਿਸਤੌਲ ਚੋਰੀ

Wednesday, Jul 17, 2019 - 09:42 AM (IST)

ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਹੱਥ ''ਚ ਫੜਿਆ ਪਿਸਤੌਲ ਚੋਰੀ

ਮੋਹਾਲੀ (ਕੁਲਦੀਪ) - ਕੁੰਭੜਾ-ਬਲੌਂਗੀ ਮਾਰਗ 'ਤੇ ਪਿੰਡ ਬਲੌਂਗੀ ਨੇੜੇ ਸਿੱਖ ਅਜਾਇਬ ਘਰ ਦੇ ਬਾਹਰ ਸਥਾਪਤ ਕੀਤੇ ਗਏ ਸ਼ਹੀਦ ਊਧਮ ਸਿੰਘ ਦੇ ਬੁੱਤ ਦੇ ਹੱਥ 'ਚ ਫੜਿਆ ਹੋਇਆ ਫਾਈਬਰ ਦਾ ਨਕਲੀ ਪਿਸਤੌਲ ਬੀਤੀ ਰਾਤ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ। ਪਿਸਤੌਲ ਲੈ ਕੇ ਜਾਣ ਦੀ ਇਹ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਅਜਾਇਬ ਘਰ ਦੇ ਸੰਚਾਲਕ ਪਰਮਿੰਦਰ ਸਿੰਘ ਵਲੋਂ ਇਸ ਸਬੰਧੀ ਬਲੌਂਗੀ ਪੁਲਸ ਸਟੇਸ਼ਨ 'ਚ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ ।

ਪਰਮਿੰਦਰ ਸਿੰਘ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਮੁਤਾਬਕ ਇਹ ਘਟਨਾ ਸੋਮਵਾਰ ਰਾਤ 12 ਵਜੇ ਦੀ ਹੈ। ਇਕ ਪ੍ਰਵਾਸੀ ਮਜ਼ਦੂਰ ਪੈਦਲ ਚੱਲ ਕੇ ਬੁੱਤ ਵੱਲ ਆਇਆ। ਪਹਿਲਾਂ ਤਾਂ ਉਸ ਨੇ ਬੁੱਤ ਦੇ ਹੱਥ ਵਿਚ ਫੜਿਆ ਹੋਇਆ ਪਿਸਤੌਲ ਤੋੜਨ ਲਈ ਇੱਟ ਮਾਰੀ ਪਰ ਉਹ ਉਸ ਨੂੰ ਤੋੜ ਨਹੀਂ ਸਕਿਆ, ਫਿਰ ਦੂਜੀ ਵਾਰ ਉਹ ਖਾਲੀ ਹੱਥ ਆਇਆ ਅਤੇ ਉਹ ਬੁੱਤ ਦੇ ਹੱਥ ਵਿਚ ਫੜਿਆ ਹੋਇਆ ਪਿਸਤੌਲ ਲਾਹ ਕੇ ਲੈ ਗਿਆ ਅਤੇ ਪੈਦਲ ਹੀ ਸ਼ਮਸ਼ਾਨਘਾਟ ਵੱਲ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ, ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

rajwinder kaur

Content Editor

Related News