ਚੰਗੀ ਖ਼ਬਰ : ਮੋਹਾਲੀ ''ਚ 36 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਹੋਏ ਡਿਸਚਾਰਜ
Friday, Aug 07, 2020 - 02:59 PM (IST)
ਮੋਹਾਲੀ (ਬਿਊਰੋ) : ਮੋਹਾਲੀ ਜ਼ਿਲ੍ਹੇ 'ਚ ਵੀਰਵਾਰ ਨੂੰ ਇਕ ਵਾਰ ਫਿਰ ਕੋਰੋਨਾ ਧਮਾਕਾ ਹੋਇਆ ਸੀ। ਕੋਰੋਨਾ ਦੇ ਕੁਲ 68 ਨਵੇਂ ਕੇਸ ਵੀਰਵਾਰ ਨੂੰ ਆਏ। ਹੁਣ ਜ਼ਿਲ੍ਹੇ 'ਚ ਕੋਰੋਨਾ ਦੇ 1119 ਕੁਲ ਕੇਸ ਹੋ ਗਏ ਹਨ। ਇਨ੍ਹਾਂ 'ਚੋਂ 625 ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ, ਜਦੋਂਕਿ 477 ਐਕਟਿਵ ਕੇਸ ਹਨ। 17 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਉੱਥੇ ਹੀ 36 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਡਿਸਚਾਰਜ ਵੀ ਹੋ ਗਏ ਹਨ। ਨਵੇਂ ਕੇਸਾਂ ਵਿਚ ਟੀ. ਡੀ. ਆਈ. ਸਿਟੀ ਮੋਹਾਲੀ ਤੋਂ 4, ਫੇਜ਼-1 ਤੋਂ 3, ਸੈਕਟਰ-66 ਤੋਂ 4, ਕੁਰਾਲੀ ਤੋਂ 6, ਖਰੜ ਤੋਂ 6, ਮਾਜਰੀ ਤੋਂ 2, ਡੇਰਾਬੱਸੀ ਤੋਂ 2, ਫੇਜ਼-7 ਤੋਂ 2, ਜ਼ੀਰਕਪੁਰ ਤੋਂ 5, ਬਲਟਾਣਾ ਤੋਂ 3, ਫੇਜ਼-10 ਤੋਂ 4, ਫੇਜ਼-4 ਤੋਂ 1, ਫੇਜ਼-2 ਤੋਂ 2, ਮਟੌਰ ਤੋਂ 1, ਬਲੌਂਗੀ ਤੋਂ 2, ਬਨਮਾਜਰਾ ਤੋਂ 2, ਸੈਕਟਰ-74 ਤੋਂ 1, ਸੈਕਟਰ-68 ਤੋਂ 1, ਦਾਊਂ ਤੋਂ 1, ਗੌਸਲਾਂ ਤੋਂ 1, ਸੈਕਟਰ-82 ਤੋਂ 1, ਸੈਕਟਰ-70 ਤੋਂ 1, ਰਾਮਗੜ੍ਹ ਤੋਂ 1, ਬਰੌਲੀ ਤੋਂ 1, ਸੈਕਟਰ-57 ਤੋਂ 1, ਈਸਾਪੁਰ ਤੋਂ 1, ਕੁੰਭੜਾ ਤੋਂ 1, ਦੇਸੂਮਾਜਰਾ ਤੋਂ 1, ਸਲੇਮਪੁਰ ਤੋਂ 1, ਮਨੌਲੀ ਤੋਂ 1, ਸੈਕਟਰ-91 ਤੋਂ 1 ਅਤੇ ਪੀਰਮੁਛੱਲਾ ਤੋਂ 2 ਕੇਸ ਸਾਹਮਣੇ ਆਏ ਹਨ।
ਠੀਕ ਹੋਏ ਮਰੀਜ਼ਾਂ 'ਚ ਕੁਰਾਲੀ ਤੋਂ 17 ਸਾਲਾ ਲੜਕਾ, ਖਰੜ ਤੋਂ 30 ਸਾਲਾ ਅਤੇ 40 ਸਾਲਾ ਵਿਅਕਤੀ, ਮੁਬਾਰਕਪੁਰ ਤੋਂ 45 ਸਾਲਾ ਵਿਅਕਤੀ, ਬਲਟਾਣਾ 37 ਸਾਲਾ ਅਤੇ 50 ਸਾਲਾ ਵਿਅਕਤੀ ਡੇਰਾਬਸੀ ਤੋਂ 25 ਸਾਲਾ ਲੜਕਾ, ਲੋਹਗੜ੍ਹ ਤੋਂ 47 ਸਾਲਾ ਵਿਅਕਤੀ, ਡੇਰਾਬੱਸੀ ਤੋਂ 23 ਸਾਲਾ ਲੜਕਾ, ਡੇਰਾਬੱਸੀ ਤੋਂ 66 ਸਾਲਾ ਵਿਅਕਤੀ ਅਤੇ 62 ਸਾਲਾ ਔਰਤ ਸ਼ਾਮਲ ਹਨ ਅਤੇ 25 ਹੋਰ ਮਰੀਜ਼ ਘਰੇਲੂ ਇਕਾਂਤਵਾਸ ਤੋਂ ਠੀਕ ਹੋਏ। ਜ਼ਿਲ੍ਹੇ ਵਿਚ ਹੁਣ ਤਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1119 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 477, ਠੀਕ ਹੋਏ ਮਰੀਜ਼ਾਂ ਦੀ ਗਿਣਤੀ 625 ਹੈ ਅਤੇ 17 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਲੱਖਾਂ ਲਿਟਰ ਫੜ੍ਹੀ ਗਈ ਲਾਹਣ 'ਤੇ ਅਕਾਲੀ-ਭਾਜਪਾ ਨੇ ਚੁੱਕੇ ਸਵਾਲ
ਵੀਰਵਾਰ ਨੂੰ ਜ਼ਿਲ੍ਹਾ ਕੋਰਟ ਦੇ ਜੱਜ ਸਮੇਤ 179 ਕੇਸ ਆਏ ਸਾਹਮਣੇ
ਚੰਡੀਗੜ੍ਹ : ਵੀਰਵਾਰ ਨੂੰ ਪੰਜਾਬੀ ਗਾਇਕ ਅਤੇ ਚੰਡੀਗੜ੍ਹ ਪੁਲਸ ਦੇ ਏ. ਐੱਸ. ਆਈ. ਭੁਪਿੰਦਰ ਸਮੇਤ ਚੰਡੀਗੜ੍ਹ ਵਿਚ 57 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। 50 ਲੋਕਾਂ ਦੀ ਟੈਸਟਿੰਗ ਆਰ. ਟੀ. ਸੀ. ਪੀ. ਸੀ. ਆਰ. ਵਲੋਂ ਹੋਈ ਹੈ, ਜਦੋਂਕਿ 7 ਲੋਕਾਂ ਦੀ ਰਿਪੋਰਟ ਐਂਟੀਜਨ ਟੈਸਟਿੰਗ ਵਿਚ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਸ਼ਹਿਰ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 1327 ਹੋ ਗਈ ਹੈ। ਨਵੇਂ ਮਰੀਜ਼ਾਂ ਨਾਲ ਹੀ 62 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ ਹਨ। ਇਹ ਸਾਰੇ ਪੀ. ਜੀ. ਆਈ., ਸੂਦ ਧਰਮਸ਼ਾਲਾ, ਧਨਵੰਤਰੀ, ਹੋਮ ਆਈਸੋਲੇਸ਼ਨ, ਜੀ. ਐੱਮ. ਸੀ. ਐੱਚ.-32, ਆਈ. ਵੀ. ਵਾਈ. ਹਸਪਤਾਲ ਵਿਚ ਦਾਖਲ ਸਨ।
ਕੋਰੋਨਾ ਪ੍ਰਤੀ ਜਾਗਰੂਕ ਕਰਨ ਵਾਲਾ ਵੀ ਲਪੇਟ 'ਚ
ਸੈਕਟਰ-23 ਟ੍ਰੈਫਿਕ ਪਾਰਕ ਵਿਚ ਤਾਇਨਾਤ ਏ. ਐੱਸ. ਆਈ. ਭੁਪਿੰਦਰ ਨੂੰ 3 ਅਗਸਤ ਤੋਂ ਕੋਰੋਨਾ ਦੇ ਲੱਛਣ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਟੈਸਟਿੰਗ ਹੋਈ ਹੈ। ਫਿਲਹਾਲ ਉਹ ਜੀ. ਐੱਮ. ਐੱਸ. ਐੱਚ.- 16 ਵਿਚ ਦਾਖਲ ਹਨ। ਚੰਡੀਗੜ੍ਹ ਪੁਲਸ ਦਾ ਇਹ ਅਫਸਰ 4 ਮਹੀਨਿਆਂ ਤੋਂ ਆਪਣੇ ਵੱਖਰੇ ਅੰਦਾਜ਼ ਨਾਲ ਗੀਤਾਂ ਦੇ ਜ਼ਰੀਏ ਲੋਕਾਂ ਨੂੰ ਕੋਰੋਨਾ ਖਿਲਾਫ ਜਾਗਰੂਕ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਉਹ ਆਪਣੀ ਗਾਇਕੀ ਨਾਲ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਰਹੇ ਹਨ। ਉਨ੍ਹਾਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਫਿਲਹਾਲ ਟ੍ਰੈਫਿਕ ਪਾਰਕ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਪੁਲਸ ਲਾਈਨ ਤੋਂ ਲਗਾਤਾਰ ਕੇਸ ਸਾਹਮਣੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਸ ਲਾਈਨ ਵਿਚ ਸਬ-ਇੰਸਪੈਕਟਰ ਅਤੇ ਏ. ਐੱਸ. ਆਈ. ਦੀ ਪ੍ਰਮੋਸ਼ਨ ਦੇ ਕੋਰਸ ਚੱਲ ਰਹੇ ਹਨ, ਜਿਸ ਵਿਚ ਫਿਜ਼ੀਕਲ ਟ੍ਰੇਨਿੰਗ ਅਤੇ ਕੁਝ ਲੈਕਚਰ ਦੀਆਂ ਕਲਾਸਾਂ ਸਵੇਰ ਤੋਂ ਸ਼ਾਮ ਤੱਕ ਚੱਲਦੀਆਂ ਹਨ, ਜਿਸ ਵਿਚ 200 ਦੇ ਕਰੀਬ ਲੋਕ ਸ਼ਾਮਿਲ ਹਨ।
ਐੱਸ. ਬੀ. ਆਈ. ਦਾ ਕਰਮਚਾਰੀ ਪਾਜ਼ੇਟਿਵ
ਸੈਕਟਰ-43 ਤੋਂ 57 ਸਾਲਾ ਇਕ ਵਿਅਕਤੀ ਵਿਚ ਵਾਇਰਸ ਪਾਇਆ ਗਿਆ ਹੈ। ਮਰੀਜ਼ ਐੱਸ. ਬੀ. ਆਈ. ਵਿਚ ਕੰਮ ਕਰਦਾ ਹੈ। ਸੈਕਟਰ-19 ਤੋਂ 32 ਸਾਲਾ ਨੌਜਵਾਨ, ਸੈਕਟਰ-63 ਤੋਂ 69 ਸਾਲਾ ਵਿਅਕਤੀ, ਡੱਡੂਮਾਜਰਾ ਤੋਂ 13 ਸਾਲਾ ਬੱਚਾ, ਸੈਕਟਰ-41 ਤੋਂ 47 ਸਾਲਾ ਵਿਅਕਤੀ ਅਤੇ ਸੈਕਟਰ-40 ਤੋਂ 58 ਸਾਲਾ ਵਿਅਕਤੀ ਪਾਜ਼ੇਟਿਵ ਹੈ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਮਾਮਲਾ : ਮੁਲਜ਼ਮਾਂ ਨੂੰ ਸਲਾਖ਼ਾਂ ਪਿੱਛੇ ਸੁੱਟਣ ਦੀ ਜ਼ਿੰਮੇਵਾਰੀ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸਿਰ
ਈ. ਪੀ. ਐੱਫ. ਮਹਿਕਮੇ ਦਾ ਅਟੈਂਡੈਂਟ ਵੀ ਲਪੇਟ 'ਚ
ਸੈਕਟਰ-17 ਵਿਚ ਈ. ਪੀ. ਐੱਫ. ਦਾ 46 ਸਾਲਾ ਅਟੈਂਡੈਂਟ ਪਾਜ਼ੇਟਿਵ ਆਇਆ ਹੈ। ਮਰੀਜ਼ ਸੈਕਟਰ 30 ਵਿਚ ਰਹਿੰਦਾ ਹੈ। ਕੇਸ ਆਉਣ ਤੋਂ ਬਾਅਦ ਦਫ਼ਤਰ ਨੂੰ ਦੋ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਸੈਕਟਰ-63 ਤੋਂ 41 ਸਾਲਾ ਵਿਅਕਤੀ, ਸੈਕਟਰ-45 ਤੋਂ 22 ਸਾਲਾ ਲੜਕੀ ਅਤੇ 23 ਸਾਲਾ ਨੌਜਵਾਨ ਪਾਜ਼ੇਟਿਵ ਹੈ। ਸੈਕਟਰ-8 ਤੋਂ 21 ਸਾਲਾ ਨੌਜਵਾਨ, ਸੈਕਟਰ-46 ਤੋਂ 26 ਸਾਲਾ ਨੌਜਵਾਨ, ਇਸ ਸੈਕਟਰ ਤੋਂ 29 ਸਾਲਾ ਨੌਜਵਾਨ, ਰਾਮਦਰਬਾਰ ਤੋਂ 20 ਸਾਲਾ ਨੌਜਵਾਨ ਵਿਚ ਵੀ ਵਾਇਰਸ ਪਾਇਆ ਗਿਆ ਹੈ। ਸੈਕਟਰ-26 ਤੋਂ 44 ਸਾਲਾ ਔਰਤ ਪਾਜ਼ੇਟਿਵ ਆਈ ਹੈ।
ਪੀ. ਜੀ. ਆਈ. ਦਾ ਸਿਹਤ ਵਰਕਰ ਪਾਜ਼ੇਟਿਵ
ਧਨਾਸ ਤੋਂ ਪੀ. ਜੀ. ਆਈ. ਦਾ ਸਿਹਤ ਵਰਕਰ ਪਾਜ਼ੇਟਿਵ ਪਾਇਆ ਗਿਆ ਹੈ। ਬਾਪੂਧਾਮ ਤੋਂ 37 ਸਾਲਾ ਨੌਜਵਾਨ, ਮਲੋਆ ਤੋਂ 1 ਸਾਲਾ ਬੱਚਾ, ਸੈਕਟਰ-44 ਤੋਂ 45 ਸਾਲਾ ਔਰਤ, 16 ਸਾਲਾ ਲੜਕਾ, ਸੈਕਟਰ-45 ਤੋਂ 56 ਸਾਲਾ ਵਿਅਕਤੀ, 49 ਸਾਲਾ ਔਰਤ, ਸੈਕਟਰ-44 ਤੋਂ 87 ਸਾਲਾ ਬਜ਼ੁਰਗ, 60 ਸਾਲਾ ਔਰਤ, ਬੁੜੈਲ ਤੋਂ 1 ਸਾਲਾ ਬੱਚਾ, ਸੈਕਟਰ-45 ਤੋਂ 25 ਸਾਲਾ ਲੜਕੀ ਵਿਚ ਵਾਇਰਸ ਮਿਲਿਆ ਹੈ। ਸੈਕਟਰ-44 ਤੋਂ 41 ਸਾਲਾ ਵਿਅਕਤੀ ਪਾਜ਼ੇਟਿਵ ਆਇਆ ਹੈ।